ਜਦੋਂ ਇਮਰਾਨ ਖਾਨ ਨੇ ਪੁੱਛਿਆ ‘ਕਿੱਥੇ ਹੈ ਸਾਡਾ ਸਿੱਧੂ?

TeamGlobalPunjab
1 Min Read

ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਪਾਕਿਸ‍ਤਾਨ ਗਏ ਸਾਬਕਾ ਕੇਂਦਰੀ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਉਡੀਕ ਵਿੱਚ ਪਾਕਿਸ‍ਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ ਬਹੁਤ ਉਤਸ਼ਾਹਿਤ ਦਿਖੇ।

ਲਾਂਘੇ ਦੇ ਉਦਘਾਟਨ ਲਈ ਜਾਂਦੇ ਸਮੇਂ ਪੀਐੱਮ ਇਮਰਾਨ ਖਾਨ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਇਹ ਪੁੱਛਦੇ ਨਜ਼ਰ ਆ ਰਹੇ ਹਨ ਕਿ “ਸਾਡਾ ਸਿੱਧੂ ਕਿਥੇ ਹੈ? ” ਆ ਗਿਆ ਹੈ ਉਹ ? ਇਮਰਾਨ ਦੀ ਇਸ ਗੱਲ ‘ਤੇ ਉੱਥੇ ਮੌਜੂਦ ਲੋਕ ਹੱਸ ਪੈਂਦੇ ਹਨ। ਹਾਲਾਂਕਿ ਸਿੱਧੂ ਉੱਥੇ ਨਹੀਂ ਸਨ ਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਆ ਰਹੇ ਨੇ ਜੱਥੇ ਦੇ ਨਾਲ ਲਾਈਨ ਵਿੱਚ ਲੱਗ ਗਏ ਹਨ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਇਮਰਾਨ ਨੇ ਇਹ ਵੀ ਕਿਹਾ ਕਿ ‘ਜੇਕਰ ਸਿੱਧੂ ਨੂੰ ਉਦਘਾਟਨ ਸਮਾਰੋਹ ਵਿੱਚ ਆਉਣੋਂ ਰੋਕਿਆ ਜਾਂਦਾ ਹੈ ਤਾਂ ਉਹ ਸਿੱਧੂ ਨੂੰ ਹੋਰ ਹੀਰੋ ਬਣਾਉਣਗੇ।’ ਇਸ ਤੋਂ ਬਾਅਦ ਇਮਰਾਨ ਨੂੰ ਕਿਹਾ ਗਿਆ ਕਿ ਉਹ ਉਦਘਾਟਨ ਥਾਂ ‘ਤੇ ਹੀ ਪਹੁੰਚਣਗੇ।

ਇਸ ਤੋਂ ਬਾਅਦ ਇਮਰਾਨ ਖਾਨ ਨੇ ਮਨਮੋਹਨ ਸਿੰਘ ਵਾਰੇ ਵਿੱਚ ਵੀ ਪੁੱਛਿਆ। ਉਥੇ ਹੀ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਗਮ ਵਿੱਚ ਨਵਜੋਤ ਸਿੱਧੂ ਨੇ ਲੋਕਾਂ ਨੂੰ ਸੰਬੋਧਿਤ ਵੀ ਕੀਤਾ। ਇਸ ਦੌਰਾਨ ਸਿੱਧੂ ਨੇ ਇਮਰਾਨ ਖਾਨ ਤੇ ਪੀਐੱਮ ਮੋਦੀ ਦੀ ਤਾਰੀਫ ਕੀਤੀ ਅਤੇ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਲਈ ਉਨ੍ਹਾਂ ਨੂੰ ਧੰਨਵਾਦ ਵੀ ਕੀਤਾ।

- Advertisement -

Share this Article
Leave a comment