Sikh man stabbed to death ਨਿਊਯਾਰਕ: ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਬੀਤੀ ਰਾਤ ਇਕ ਪੰਜਾਬੀ ਬਜ਼ੁਰਗ ਦਾ ਅਣਪਛਾਤੇ ਵਿਅਕਤੀ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ 64 ਸਾਲਾ ਪਰਮਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਰਾਤ ਦੇ 9 ਕੁ ਵਜੇ ਟਰੇਸੀ ਦੇ ਪਾਰਕ ਵਿੱਚ ਸੈਰ ਕਰ ਰਹੇ ਸਨ ਤੇ ਕਿਸੇ ਨੇ ਉਨ੍ਹਾਂ ਨੇ ਚਾਕੂ ਨਾਲ ਹਮਲਾ ਕਰ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਪ੍ਰੀਤਮ ਸਿੰਘ 2016 ‘ਚ ਪੰਜਾਬ ਤੋਂ ਅਮਰੀਕਾ ਆ ਕੇ ਰਹਿਣ ਲੱਗ ਗਏ ਸਨ। ਉਹ ਆਪਣੇ ਪਿੱਛੇ ਦੋ ਬੱਚੇ ਤੇ ਤਿੰਨ ਪੋਤੇ-ਪੋਤੀਆਂ ਛੱਡ ਗਏ ਹਨ। ਪੁਲਿਸ ਨੇ ਸੀ. ਸੀ. ਟੀ.ਵੀ ਕੈਮਰਿਆਂ ਦੀ ਜਾਂਚ ਤੋਂ ਪਤਾ ਲਗਾਇਆ ਹੈ ਕਿ ਜਿਸ ਪਾਸੇ ਵੱਲ ਪ੍ਰੀਤਮ ਸਿੰਘ ਸੈਰ ਕਰ ਰਹੇ ਸਨ, ਉਸ ਪਾਸਿਓਂ ਇੱਕ ਗੋਰਾ ਭੱਜਦਾ ਦਿਖਾਈ ਦਿੱਤਾ ਹੈ।
ਪੁਲਿਸ ਵੱਲੋਂ ਇਸ ਕਤਲ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸਮੂਹ ਭਾਈਚਾਰਾ ਇਸ ਨੂੰ ਨਸਲੀ ਵਿਤਕਰੇ ਵਜੋਂ ਵੇਖ ਰਿਹਾ ਹੈ। ਇਸ ਘਟਨਾ ਕਰਕੇ ਟਰੇਸੀ ਏਰੀਏ ਦਾ ਪੰਜਾਬੀ ਭਾਈਚਾਰਾ ਡੂੰਘੇ ਸਦਮੇ ਵਿੱਚ ਹੈ। ਲੋਕਾਂ ਦਾ ਕਹਿਣਾ ਹੈ ਕਿ ਪਰਮਜੀਤ ਸਿੰਘ ਬਹੁਤ ਨਿੱਘੇ ਸੁਭਾਅ ਵਾਲਾ ਨੇਕ ਇਨਸਾਨ ਸੀ।
ਸਥਾਨਕ ਪੁਲਸ ਕਾਤਲ ਦੀ ਭਾਲ ‘ਚ ਜੁਟੀ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲੇ ਇਸ ਨੂੰ ਨਫਰਤ ਅਪਰਾਧ ਵੱਜੋਂ ਦੇਖਣਾ ਠੀਕ ਨਹੀਂ ਹੋਵੇਗਾ। ਅਸੀ ਸਾਰੇ ਪਹਿਲੂਆਂ ਨੂੰ ਅੱਗੇ ਰੱਖ ਰਹੇ ਹਾਂ। ਸਾਡੇ ਕੋਲ ਹਾਲੇ ਇਸ ਸਬੰਧੀ ਕੋਈ ਸਾਫ ਜਾਣਕਾਰੀ ਨਹੀਂ ਹੈ ਇਹ ਅਜਿਹੀ ਚੀਜ਼ ਹੈ ਜਿਸ ਨੂੰ ਅਸੀਂ ਇਸ ਸਮੇਂ ਨਕਾਰ ਨਹੀਂ ਸਕਦੇ ਤੇ ਅਸੀਂ ਹਰ ਪੱਖ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ।
