ਟੋਕੀਓ : ਜਾਪਾਨ ਦੀ ਰਾਜਧਾਨੀ ਟੋਕੀਓ ਦੇ ਨੇੜੇ ਸਥਿਤ ਸੈਤਾਮਾ ਇਲਾਕੇ ਦੇ ਇਕ ਬਗ਼ੀਚੇ ‘ਚੋਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਵਿੱਚ 400 ਸਾਲ ਪੁਰਾਣੇ ਬੋਨਸਾਈ ਰੁੱਖ ਦੇ ਨਾਲ ਸੱਤ ਹੋਰ ਦੁਰਲੱਭ ਰੁੱਖ ਵੀ ਸ਼ਾਮਲ ਸਨ। ਇਨ੍ਹਾਂ ਸਭ ਦੀ ਕੀਮਤ ਇਕ ਲੱਖ 18 ਹਜ਼ਾਰ ਡਾਲਰ (ਕਰੀਬ 83 ਲੱਖ ਰੁਪਏ) ਸੀ।
ਸਜਾਵਟ ‘ਚ ਇਸਤੇਮਾਲ ਹੋਣ ਵਾਲੇ ਸ਼ਿੰਪਾਕੂ ਦੇ 400 ਸਾਲ ਪੁਰਾਣੇ ਬੋਨਸਾਈ ਨੂੰ ਇਸ ਮਹੀਨੇ ਇਕ ਮੁਕਾਬਲੇ ‘ਚ ਰੱਖਿਆ ਜਾਣਾ ਸੀ। ਇਸ ਦੀ ਕੀਮਤ 90 ਹਜ਼ਾਰ ਡਾਲਰ (ਕਰੀਬ 63 ਲੱਖ ਰੁਪਏ) ਸੀ। ਪੂਰਬੀ ਏਸ਼ੀਆ ਖ਼ਾਸ ਕਰ ਜਾਪਾਨ ‘ਚ ਵਿਸ਼ੇਸ਼ ਤਕਨੀਕ ਦੀ ਵਰਤੋਂ ਕਰ ਕੇ ਬੋਨਸਾਈ ਤਿਆਰ ਕੀਤੇ ਜਾਂਦੇ ਹਨ। ਇਹ ਅਸਲ ਦਰੱਖ਼ਤਾਂ ਵਾਂਗ ਹੀ ਨਜ਼ਰ ਆਉਂਦੇ ਹਨ ਪਰ ਉਨ੍ਹਾਂ ਦਾ ਆਕਾਰ ਕਈ ਗੁਣਾ ਛੋਟਾ ਹੁੰਦਾ ਹੈ।
ਇਨ੍ਹਾਂ ਬੋਨਸਾਈ ਦੀ ਦੇਖਰੇਖ ਕਰਨ ਵਾਲੇ ਸਿਜੀ ਇਮੁਰਾ ਦੀ ਪਤਨੀ ਫੁਯੁਮੀ ਨੇ ਚੋਰਾਂ ਤੋਂ ਅਪੀਲ ਕੀਤੀ ਹੈ ਕਿ ਉਹ ਰੈਗੁਲਰ ਤੌਰ ‘ਤੇ ਉਨ੍ਹਾਂ ਨੂੰ ਪਾਣੀ ਦਿੰਦੇ ਰਹਿਣ ਉਨ੍ਹਾਂ ਨੇ ਇਨ੍ਹਾਂ ਰੁੱਖਾਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਿਆ ਹੈ। ਉਨ੍ਹਾਂ ਦੇ ਨਾ ਹੋਣ ਨਾਲ ਅਜਿਹਾ ਲੱਗ ਰਿਹਾ ਹੈ ਜਿਵੇਂ ਸਾਡਾ ਕੋਈ ਅੰਗ ਕੱਟਿਆ ਗਿਆ।’ ਉਨ੍ਹਾਂ ਇਹ ਵੀ ਕਿਹਾ ਕਿ ਚੋਰ ਪੇਸ਼ੇਵਰ ਸਨ ਤਾਂ ਹੀ ਉਨ੍ਹਾਂ ਤਿੰਨ ਹਜ਼ਾਰ ਬੂਟਿਆਂ ‘ਚੋਂ ਸਭ ਤੋਂ ਕੀਮਤੀ ਬੋਨਸਾਈ ਚੋਰੀ ਕੀਤੇ।
ਉਨ੍ਹਾਂ ਦਾ ਕਹਿਣਾ ਹੈ ਕਿ ਬਿਨਾਂ ਪਾਣੀ ਦੇ ਬੋਨਸਾਈ ਇਕ ਹਫ਼ਤਾ ਵੀ ਨਹੀਂ ਬਚ ਸਕਣਗੇ। ਫੁਯੁਮੀ ਨੇ ਕਿਹਾ ਕਿ ਇਨ੍ਹਾਂ ਨੂੰ ਚੁਰਾਉਣ ਵਾਲੇ ਕੋਈ ਆਮ ਲੋਗ ਨਹੀਂ ਸਗੋਂ ਪੇਸ਼ੇਵਰ ਜਾਪਦੇ ਸਨ। ਉਹ ਜਾਂਦੇ ਸਨ ਕਿ 5000 ਹੈਕਟੇਅਰ ‘ਚ ਲੱਗੇ 3000 ਬੋਨਸਾਈ ਰੁੱਖਾਂ ‘ਚੋ ਕਹਿੰਦੇ ਚੋਰੀ ਕਰਨੇ ਹਨ।
ਬਗੀਚੇ ‘ਚੋਂ ਚੋਰੀ ਹੋਇਆ 400 ਸਾਲ ਪੁਰਾਣਾ ਬੇਸ਼ਕੀਮਤੀ ਰੁੱਖ, ਜਾਣੋ ਕੀ ਹੈ ਪੂਰਾ ਮਾਮਲਾ
Leave a Comment
Leave a Comment