Home / ਸੰਸਾਰ / ਸਿੱਖ ਵਿਅਕਤੀ ਨੇ ਇੰਗਲੈਂਡ ‘ਚ ਕੀਤੀ ਅਜਿਹੀ ਘਟੀਆ ਹਰਕਤ ਕਿ ਅਦਾਲਤ ਨੇ ਭੇਜਿਆ 15 ਸਾਲਾਂ ਲਈ ਜੇਲ੍ਹ!

ਸਿੱਖ ਵਿਅਕਤੀ ਨੇ ਇੰਗਲੈਂਡ ‘ਚ ਕੀਤੀ ਅਜਿਹੀ ਘਟੀਆ ਹਰਕਤ ਕਿ ਅਦਾਲਤ ਨੇ ਭੇਜਿਆ 15 ਸਾਲਾਂ ਲਈ ਜੇਲ੍ਹ!

ਲੰਡਨ : ਇੱਕ ਭਾਰਤੀ ਮੂਲ ਦੇ ਸਿੱਖ ਵਿਅਕਤੀ ਨੂੰ ਯੂਕੇ ਦੀ ਅਦਾਲਤ ਵੱਲੋਂ 15 ਸਾਲ ਦੀ ਸਜ਼ਾ ਸੁਣਾਈ ਗਈ ਹੈ ਕਿਉਂਕਿ ਦੋਸ਼ ਹੈ ਕਿ ਇਸ ਵਿਅਕਤੀ ਨੇ ਇੰਗਲੈਂਡ ਵਿੱਚ ਇੱਕ ਮਹਿਲਾ ਨਾਲ ਚਾਕੂ ਦੀ ਨੋਕ ‘ਤੇ ਨਾ ਕੇਵਲ ਬਲਾਤਕਾਰ ਕੀਤਾ ਬਲਕਿ ਉਸ ਦੀ ਲੁੱਟ ਖੋਹ ਵੀ ਕੀਤੀ। ਜਾਣਕਾਰੀ ਮੁਤਾਬਿਕ ਇਸ ਵਿਅਕਤੀ ਦਾ ਨਾਮ ਦਲਜੀਤ ਗਰੇਵਾਲ ਹੈ ਅਤੇ ਇਸ ਨੂੰ ਇਸਲੇਵਰਥ ਕਰਾਉਨ ਨਾਮਕ ਅਦਾਲਤ ਵੱਲੋਂ ਬੀਤੇ ਸ਼ੁੱਕਰਵਾਰ ਦੋਸ਼ੀ ਕਰਾਰ ਦਿੰਦਿਆ 15 ਸਾਲ ਦੀ ਸਜ਼ਾ ਸੁਣਾਈ ਗਈ ਹੈ। ਮੀਡੀਆ ਰਿਪਰੋਟਾਂ ਮੁਤਾਬਿਕ ਪੀੜਤ ਦੱਸੀ ਜਾਂਦੀ ਮਹਿਲਾ ਨੇ ਦੱਸਿਆ ਕਿ ਦਲਜੀਤ ਗਰੇਵਾਲ ਨੇ ਉਸ ਦੇ ਘਰ ਵਿੱਚ ਦਾਖਲ ਹੋ ਕੇ ਉਸ ‘ਤੇ ਹਮਲਾ ਕਰ ਦਿੱਤਾ ਉਸ ਨਾਲ ਬਲਤਾਕਾਰ ਕਰਨ ਤੋਂ ਬਾਅਦ ਉਸ ਤੋਂ ਰੁਪਇਆ ਦੀ ਮੰਗ ਕੀਤੀ। ਪੀੜਤ ਮਹਿਲਾ ਮੁਤਾਬਿਕ ਗਰੇਵਾਲ ਰੁਪਏ ਲੈਣ ਤੋਂ ਬਾਅਦ ਵੀ ਉੱਥੇ ਹੋਰ ਪੈਸਿਆਂ ਲਈ ਛਾਣਬੀਣ ਕਰਦਾ ਰਿਹਾ ਅਤੇ ਫਿਰ ਮੂੰਹ ਬੰਦ ਰੱਖਣ ਦੀ ਧਮਕੀ ਦੇ ਕੇ ਚਲਾ ਗਿਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੀੜਤ ਮਹਿਲਾ ਨੇ ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਕੋਲ ਗਰੇਵਾਲ ਦਾ ਚਿਹਰਾ ਬਣਵਾ ਦਿੱਤਾ ਤਾਂ ਜਦੋਂ ਪੁਲਿਸ ਵੱਲੋਂ ਉਸ ਜਗ੍ਹਾ ‘ਤੇ ਗਰੇਵਾਲ ਦੀ ਭਾਲ ਕੀਤੀ ਗਈ ਜਿੱਥੇ ਉਸ ਨੂੰ ਪਹਿਲੀ ਵਾਰ ਦੇਖਿਆ ਗਿਆ ਸੀ ਤਾਂ ਉੱਥੋਂ ਉਹ ਚਾਕੂ ਬਰਾਮਦ ਹੋਇਆ ਜਿਸ ਨਾਲ ਮਹਿਲਾ ‘ਤੇ ਹਮਲਾ ਕੀਤਾ ਗਿਆ ਸੀ। ਰਿਪੋਰਟਾਂ ਮੁਤਾਬਿਕ ਇਸ ਚਾਕੂ ਬਾਰੇ ਭਾਵੇਂ ਗਰੇਵਾਲ ਨੇ ਇਹ ਕਹਿ ਦਿੱਤਾ ਕਿ ਇਹ ਉਸ ਦਾ ਨਹੀਂ ਹੈ ਪਰ ਫਰਾਂਸਿਕ ਰਿਪੋਰਟ ਮੁਤਾਬਿਕ ਇਹ ਚਾਕੂ ਗਰੇਵਾਲ ਦਾ ਹੀ ਸੀ।  

Check Also

ਅਮਰੀਕਾ ‘ਚ 26 ਸਾਲਾ ਪੰਜਾਬੀ ਨੌਜਵਾਨ ਕੋਰੋਨਾ ਕਾਲ ਦੌਰਾਨ ਧੋਖਾਧੜੀ ਕਰਨ ਦੇ ਮਾਮਲੇ ‘ਚ ਗ੍ਰਿਫਤਾਰ

ਵਾਸ਼ਿੰਗਟਨ: ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਵਿਚ 26 ਸਾਲਾ ਗੌਰਵਜੀਤ ਸਿੰਘ ਨੂੰ ਧੋਖਾਧੜੀ ਦੇ ਇਕ ਮਾਮਲੇ …

Leave a Reply

Your email address will not be published. Required fields are marked *