ਸਰਕਾਰ ਨੇ 6 ਲੱਖ ਪਰਿਵਾਰਾਂ ਨੂੰ ਮੁਫਤ ‘ਚ ਵੰਡੇ ਟੀ.ਵੀ ਸੈੱਟ, ਲੋਕਾਂ ‘ਚ ਖੁਸ਼ੀ ਦੀ ਲਹਿਰ

TeamGlobalPunjab
2 Min Read

ਸਰਕਾਰਾਂ ਆਮ ਤੌਰ ‘ਤੇ ਚੋਣਾਂ ‘ਚ ਲੋਕਾਂ ਨੂੰ ਭਰਮਾਉਣ ਲਈ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰਦੀਆਂ ਨੇ ਤੇ ਲੋਕਾਂ ਨੂੰ ਵੱਡੇ- ਵਡੇ ਸੁਪਨੇ ਦਿਖਾਉਂਦੀਆਂ ਹਨ, ਪਰ ਚੀਨ ਦੀ ਕਮਿਉਨਿਸਟ ਸਰਕਾਰ ਪੀਪਲਸ ਰਿਪਬਲਿਕ ਆਫ ਚਾਈਨਾ ਨੇ ਚੋਣਾਂ ਤੋਂ ਦੂਰ ਹਟ ਕੇ ਗਰੀਬਾਂ ਨੂੰ 32 ਇੰਚ ਦੇ 6 ਲੱਖ 20 ਹਜ਼ਾਰ ਟੀਵੀ ਸੈਟ ਮੁਫਤ ਵੰਡੇ ਹਨ।

ਅਸਲ ‘ਚ ਚੀਨ ਪੀਪੁਲਸ ਰਿਪਬਲਿਕ ਆਫ ਚਾਈਨਾ ਆਪਣੇ ਰਾਜ ਦੀ 70 ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਮੌਕੇ, ਚੀਨੀ ਆਰਮੀ ਪੀਪਲਜ਼ ਲਿਬਰੇਸ਼ਨ ਆਰਮੀ ਬੀਜਿੰਗ ‘ਚ ਪਰੇਡ ਕਰੇਗੀ ਜਿਸ ਵਿਚ 15 ਹਜ਼ਾਰ ਜਵਾਨ ਹਿੱਸਾ ਲੈਣਗੇ। ਇਸ ਤੋਂ ਇਲਾਵਾ ਚੀਨ ਇਸ ਪਰੇਡ ‘ਚ 160 ਜਹਾਜ਼, 580 ਟੈਂਕ ਤੇ ਹੋਰ ਹਥਿਆਰ ਵੀ ਪ੍ਰਦਰਸ਼ਿਤ ਕਰੇਗਾ।

ਕਮਿਉਨਿਸਟ ਸਰਕਾਰ ਦੀ 70ਵੀਂ ਵਰ੍ਹੇਗੰਢ ਨੂੰ ਦੇਖਣ ਤੋਂ ਕੋਈ ਵਾਂਝਾ ਨਾ ਰਹਿ ਜਾਵੇ , ਇਸ ਲਈ ਸਰਕਾਰ ਨੇ ਗ਼ਰੀਬਾਂ ਨੂੰ ਟੀਵੀ ਵੰਡੇ ਹਨ। ਮੀਡੀਆ ਰਿਪੋਰਟਾਂ ਦਾ ਮੁਤਾਬਕ, ਸੁਰੱਖਿਆ ਦਾ ਧਿਆਨ ਰੱਖਦੇ ਹੋਏ ਇਸ ਮੌਕੇ ਪਤੰਗਾਂ, ਸਕਾਈ ਲਾਲਟੇਨ ਤੇ ਇਥੋਂ ਤੱਕ ਕਿ ਕਬੂਤਰਾਂ ਨੂੰ ਉਡਾਉਣ ‘ਤੇ ਵੀ ਪਾਬੰਧੀ ਲਗਾ ਦਿੱਤੀ ਗਈ ਹੈ।

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਖਾਸ ਮੌਕੇ ‘ਤੇ ਦੇਸ਼ ਦੀ ਜਨਤਾ ਨੂੰ ਸੰਬੋਧਿਤ ਕਰਨਗੇ ਤੇ ਸਰਕਾਰ ਦੀਆਂ ਉਪਲਬਧੀਆਂ ਦਸਣਗੇ। ਮੰਨਿਆ ਜਾ ਰਿਹਾ ਕਿ ਰਾਸ਼ਟਰਪਤੀ ਜਿਨਪਿੰਗ ਅਮਰੀਕਾ-ਚੀਨ ਵਿਚਕਾਰ ਆਰਥਿਕ ਵਿਵਾਦ, ਉਈਗਰ ਮੁਸਲਮਾਨਾਂ ਦੀ ਆਲੋਚਨਾ, ਹਾਂਗਕਾਂਗ ਦੇ ਅੰਬਰੇਲਾ ਅੰਦੋਲਨ ਦੇ ਵਾਰੇ ਵੀ ਸਰਕਾਰ ਵੱਲੋਂ ਆਪਣੇ ਵਿਚਾਰ ਰੱਖ ਸਕਦੇ ਹਨ।

Share this Article
Leave a comment