ਗੁਰਦਾਸਪੁਰ: 5 ਅਕਤੂਬਰ ਨੂੰ ਦੇਸ਼ ਭਰ ‘ਚ ਦੁਸ਼ਹਿਰੇ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਜਿੱਸ ਨੂੰ ਲੈ ਕੇ ਕਾਰੀਗਰਾਂ ਵੱਲੋ ਪੂਰੇ ਜੋਰਾ ਸ਼ੋਰਾ ਨਾਲ ਰਾਵਨ, ਮੇਗਨਾਥ ਅੱਤੇ ਕੁੰਭਕਰਨ ਦੇ ਪੁੱਤਲੇ ਤਿਆਰ ਕੀਤੇ ਜਾ ਰਹੇ ਹਨ।
ਅਜਿਹਾ ਹੀ ਇੱਕ ਕਾਰੀਗਰ ਪ੍ਰਭਜੋਤ ਸਿੰਘ ਜੋ ਕਿ ਗੁਰਦਾਸਪੁਰ ਦਾ ਰਹਿਣ ਵਾਲਾ ਹੈ, ਪਿਛਲੇ ਤਕਰੀਬਨ 16 ਸਾਲਾਂ ਤੋਂ ਦੁਸ਼ਹਿਰੇ ਦੇ ਤਿਉਹਾਰ ਮੌਕੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਬੁੱਤ ਤਿਆਰ ਕਰਦਾ ਆ ਰਿਹਾ ਹੈ। ਕਾਰਨ ਪੁੱਛਣ ਤੇ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪਹਿਲਾਂ ਉਹ ਰਾਮ ਲੀਲਾ ਵਿੱਚ ਰਾਵਨ ਦਾ ਰੋਲ ਅਦਾ ਕਰਦਾ ਹੁੰਦਾ ਸੀ, ਜਿਸ ਦੌਰਾਨ ਉਸ ਨੇ ਮਹਿਸੂਸ ਕੀਤਾ ਕਿ ਦੁਸ਼ਹਿਰੇ ਵਾਲੇ ਦਿਨ ਜੋ ਬੁੱਤ ਬਣਾਏ ਜਾਂਦੇ ਸਨ ਉਹ ਜ਼ਿਆਦਾ ਆਕਰਸ਼ਕ ਨਹੀਂ ਹੁੰਦੇ ਸਨ ਸੋ ਇਸ ਦੌਰਾਨ ਉਸ ਨੇ ਇਹ ਬੁੱਤ ਬਣਾਉਣ ਦਾ ਫ਼ੈਸਲਾ ਲਿਆ ਜੋ ਕਿ ਬਾਅਦ ਵਿੱਚ ਉਸ ਦਾ ਪ੍ਰੋਫੈਸ਼ਨ ਬਣ ਗਿਆ।
ਇਸ ਮੌਕੇ ਪ੍ਰਭਜੋਤ ਸਿੰਘ ਨੇ ਸਮੂਹ ਲੋਕਾਂ ਨੂੰ ਸਾਰੇ ਤਿਉਹਾਰ ਆਪਸੀ ਪ੍ਰੇਮ ਪਿਆਰ ਅਤੇ ਆਪਸੀ ਭਾਈਚਾਰਕ ਸਾਂਝ ਨਾਲ ਮਨਾਉਣ ਦਾ ਸੁਨੇਹਾ ਦਿੱਤਾ।