ਇਸਲਾਮਾਬਾਦ : ਪਾਕਿਸਤਾਨ ‘ਚ ਪਹਿਲੀ ਵਾਰ ਇੱਕ ਦਸਤਾਰਧਾਰੀ ਸਿੱਖ ਨੂੰ ਰਾਜ ਭਵਨ ਵਿਚ ਗਵਰਨਰ ਦਾ ਲੋਕ ਸੰਪਰਕ ਅਫ਼ਸਰ ( ਪੀ ਆਰ ਓ ) ਲਾਇਆ ਗਿਆ ਹੈ ਜਿਸਦੀ ਘੋਸ਼ਣਾ ਸ਼ੁਕਰਵਾਰ ਨੂੰ ਕੀਤੀ ਗਈ। ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਪਵਨ ਸਿੰਘ ਅਰੋੜਾ ਦੀ ਨਿਯੁਕਤੀ ਦੀ ਘੋਸ਼ਣਾ ਕੀਤੀ ਤੇ ਰਾਜ ਭਵਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਵਨ ਸਿੰਘ ਅਰੋੜਾ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ।
For the first in history of Governor House Lahore, First Sikh Public Relations Officer, Pawan Singh Arora, has assumed charge as PRO to Governor Punjab . Previously, He was working as District Information Officer Nankana Sahab
— Team Sarwar (@TeamSarwar) January 11, 2019
ਸਰਵਰ ਨੇ ਟਵੀਟ ਕੀਤਾ ਕਿ ਗਵਰਨਰ ਭਵਨ ਲਾਹੌਰ ਦੇ ਇਤਿਹਾਸ ‘ਚ ਪਹਿਲੀ ਬਾਰ ਕਿਸੇ ਸਿੱਖ ਨੂੰ ਪੰਜਾਬ ਦੇ ਗਵਰਨਰ ਦਾ ਪੀ ਆਰ ਓ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਪਵਨ ਸਿੰਘ ਨਨਕਾਣਾ ਸਾਹਿਬ ਵਿਚ ਸੂਬਾ ਸਰਕਾਰ ਦੇ ਲੋਕ ਸੰਪਰਕ ਅਫ਼ਸਰ ਵਜੋਂ ਤਾਇਨਾਤ ਰਹੇ ਹਨ। ਉਹ ਇਸ ਤੋਂ ਪਹਿਲਾਂ ਇੱਕ ਰੱਦਿਓ ਅਤੇ ਇੱਕ ਟੀ ਵੀ ਚੈਨਲ ਦੇ ਹੋਸਟ ਵੀ ਰਹੇ ਹਨ।