ਨਵਜੋਤ ਸਿੱਧੂ ਨੇ ਕਾਂਗਰਸ ਭਵਨ ‘ਚ ਲਾਇਆ ਬਿਸਤਰਾ, ਨੌਜਵਾਨਾਂ ਨੂੰ ਜ਼ਿਆਦਾ ਟਿਕਟਾਂ ਦੇਣ ਦਾ ਐਲਾਨ

TeamGlobalPunjab
3 Min Read

ਚੰਡੀਗੜ੍ਹ : ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਦੇ ਨੌਜਵਾਨ ਆਗੂਆਂ ਨੂੰ ਵਿਧਾਨਸਭਾ ਚੋਣਾਂ ‘ਚ ਜ਼ਿਆਦਾ ਟਿਕਟਾਂ ਦੇਣ ਦਾ ਐਲਾਨ ਕੀਤਾ ਹੈ।

ਉਧਰ ਕਾਂਗਰਸ ਭਵਨ ਵਿੱਚ ਸਿੱਧੂ ਨੇ ਬਿਸਤਰਾ ਲਗਵਾ ਲਿਆ ਹੈ। ਸਿੱਧੂ ਲਈ ਨਵਾਂ ਬਿਸਤਰਾ ਖਰੀਦਿਆ ਗਿਆ ਹੈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਸਿੱਧੂ ਪੱਕੇ ਤੌਰ ‘ਤੇ ਹੁਣ ਕਾਂਗਰਸ ਭਵਨ ਵਿੱਚ ਰਹਿਣਗੇ ਜਾਂ ਨਹੀਂ।

ਸਿੱਧੂ ਕਾਂਗਰਸ ਦੇ ਦੂਜੇ ਅਜਿਹੇ ਪ੍ਰਧਾਨ ਹੋਣਗੇ, ਜਿਨ੍ਹਾਂ ਦਾ ਕਾਂਗਰਸ ਭਵਨ ਵਿੱਚ ਬਿਸਤਰਾ ਲਗਿਆ ਹੈ। ਇਸ ਤੋਂ ਪਹਿਲਾਂ, ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਪ੍ਰਧਾਨ ਹੁੰਦਿਆਂ ਕਾਂਗਰਸ ਭਵਨ ਵਿੱਚ ਆਪਣਾ ਬਿਸਤਰਾ ਰੱਖਿਆ ਸੀ ਅਤੇ ਉਹ ਨਿਯਮਤ ਤੌਰ ‘ਤੇ ਕਾਂਗਰਸ ਭਵਨ ਵਿੱਚ ਰਹਿੰਦੇ ਸਨ।

- Advertisement -

ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਨੇ 23 ਜੁਲਾਈ ਨੂੰ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਦੇ ਹੋਏ ਕਾਂਗਰਸ ਭਵਨ ਵਿੱਚ ਬਿਸਤਰਾ ਲਗਾਉਣ ਦਾ ਐਲਾਨ ਕੀਤਾ ਸੀ। ਸਿੱਧੂ ਨੇ ਕਿਹਾ ਸੀ, ’15 ਅਗਸਤ ਤੋਂ ਮੇਰਾ ਬਿਸਤਰਾ ਸਿਰਫ ਕਾਂਗਰਸ ਭਵਨ’ ਚ ਹੀ ਰਹੇਗਾ। ਮੰਤਰੀਆਂ ਨੂੰ 3 ਘੰਟੇ ਕਾਂਗਰਸ ਭਵਨ ਵਿੱਚ ਵੀ ਬੈਠਣਾ ਚਾਹੀਦਾ ਹੈ।’

ਰਾਜ ਦੀ ਕਮਾਨ ਸੰਭਾਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਲਗਾਤਾਰ ਲੋਕ ਸੰਪਰਕ ਮੁਹਿੰਮ ਚਲਾ ਰਹੇ ਹਨ।

ਉਧਰ ਨਵਜੋਤ ਸਿੱਧੂ ਵਲੋਂ ਅੱਜ ਯੂਥ ਕਾਂਗਰਸ ਦੇ ਵਰਕਰਾਂ ਨੂੰ ਸੰਬੋਧਨ ਦੌਰਾਨ ਦਿਲ ਦੀ ਭੜਾਸ ਕੱਢੀ ਗਈ।

ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਮੌਕੇ ਪੰਜਾਬ ਯੂਥ ਕਾਂਗਰਸ ਦੇ ਵਰਕਰਾਂ ਅਤੇ ਆਗੂਆਂ ਨੇ ਪੰਜਾਬ ਕਾਂਗਰਸ ਭਵਨ ਤੋਂ ਸੈਕਟਰ -25 ਰੈਲੀ ਗਰਾਊਂਡ, ਸੈਕਟਰ -15, ਚੰਡੀਗੜ੍ਹ ਤੱਕ ਵਿਸ਼ਾਲ ਤਿਰੰਗਾ ਰੈਲੀ ਕੱਢੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਰੈਲੀ ਵਿੱਚ ਹਿੱਸਾ ਲਿਆ। ਇਸ ਮੌਕੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਹਾਜ਼ਰ ਸਨ। ਉਨ੍ਹਾਂ ਯੂਥ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕੀਤਾ।

 ਸਿੱਧੂ ਨੇ ਐਲਾਨ ਕੀਤਾ ਕਿ ‘ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਨੌਜਵਾਨਾਂ ਨੂੰ ਪਿਛਲੀ ਵਾਰ ਨਾਲੋਂ ਜ਼ਿਆਦਾ ਟਿਕਟਾਂ ਦਿੱਤੀਆਂ ਜਾਣਗੀਆਂ।’

- Advertisement -

ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਦਿਲ ਦਾ ਗੁਬਾਰ ਕੱਢਦੇ ਹੋਏ ਕਿਹਾ ਕਿ ”ਪੰਜਾਬ ਨੂੰ ਪਿਆਰ ਕਰਨ ਵਾਲਿਆਂ ਨੂੰ ਚੋਣਾਂ ਦੌਰਾਨ ਸ਼ੋਅਪੀਸ ਵਜੋਂ ਵਰਤਿਆ ਜਾਂਦਾ ਹੈ। ਚੋਣਾਂ ਜਿੱਤਣ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਪਾਸੇ ਕਰ ਦਿੱਤਾ ਜਾਂਦਾ ਹੈ, ਉਨ੍ਹਾਂ ਦੀ ਥਾਂ ਮੁਨਾਫ਼ੇਖੋਰੀ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਲੈ ਲੈਂਦੇ ਹਨ। ਸਿੱਧੂ ਨੇ ਕਿਹਾ ਕਿ ਉਹ ਇਸ ਸਿਸਟਮ ਨੂੰ ਬਦਲਣ ਆਏ ਹਨ।

ਸਿੱਧੂ ਨੇ ਐਲਾਨ ਕੀਤਾ, “ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਯੋਗਤਾ ਦਾ ਆਦਰ ਕਰਾਂਗਾ ਅਤੇ ਨੌਜਵਾਨਾਂ ਨੂੰ ਸਨਮਾਨ ਦੇਵਾਂਗਾ।”

Share this Article
Leave a comment