ਟਰੂਡੋ ਆਪਣੇ ਮੰਤਰੀ ਮੰਡਲ ਵਿੱਚ ਕਰ ਸਕਦੇ ਹਨ ਫੇਰਬਦਲ,ਕੈਨੇਡਾ ਨੂੰ ਮਿਲਣਗੇ ਨਵੇਂ ਮੰਤਰੀ

Rajneet Kaur
4 Min Read

ਓਟਾਵਾ : ਕੈਨੇਡਾ ਦੇ ਸਿਆਸੀ ਹਲਕਿਆਂ ਵਿਚ ਇਕ ਵਾਰ ਫਿਰ ਮੱਧਕਾਲੀ ਚੋਣਾਂ ਦੀ ਕਰਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਮੰਤਰੀ ਮੰਡਲ ਵਿੱਚ ਫੇਰਬਦਲ ਕੀਤੇ ਜਾਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਸੀਨੀਅਰ ਸਰਕਾਰੀ ਸੂਤਰਾਂ ਵੱਲੋਂ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਗਈ ਹੈ ਕਿ ਇਸ ਵਾਰੀ ਪ੍ਰਧਾਨ ਮੰਤਰੀ ਦੇ ਫਰੰਟ ਬੈਂਚ ਵਿੱਚ ਵੀ ਫੇਰਬਦਲ ਵੇਖਣ ਨੂੰ ਮਿਲੇਗਾ। ਇਹ ਫੇਰਬਦਲ ਬੁੱਧਵਾਰ ਤੱਕ ਕੀਤੇ ਜਾਣ ਦੀ ਸੰਭਾਵਨਾ ਹੈ।

ਓਟਾਵਾ ਵਿੱਚ ਪ੍ਰਧਾਨ ਮੰਤਰੀ ਵੱਲੋਂ ਮੰਤਰੀਆਂ ਨਾਲ ਰੀਡੋ ਹਾਲ ਜਾਣ ਤੋਂ ਪਹਿਲਾਂ ਪ੍ਰਾਈਵੇਟ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਇਸ ਫੇਰਬਦਲ ਦੀਆਂ ਕਨਸੋਆਂ ਕਈ ਹਫਤਿਆਂ ਤੋਂ ਮਿਲ ਰਹੀਆਂ ਸਨ।ਦਸ ਦਈਏ ਕਿ  ਸਰਵੇਖਣਾਂ ‘ਚ ਜਸਟਿਨ ਟਰੂਡੋਂ ਨੂੰ ਪਿਛਲੇ 55 ਸਾਲ ਦਾ ਸਭ ਤੋਂ ਨਾਪਸੰਦ ਪ੍ਰਧਾਨ ਮੰਤਰੀ ਦੱਸਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਫੇਰਬਦਲ ਦੀਆਂ ਤਿਆਰੀਆਂ ਸ਼ੂਰੂ ਹੋ ਗਈਆਂ। ਮੰਤਰੀ ਮੰਡਲ ਵਿਚ ਫੇਰ ਬਦਲ ਦੌਰਾਨ ਕਈ ਮੰਤਰੀਆਂ ਦੀ ਕੁਰਸੀ ਜਾ ਸਕਦੀ ਹੈ ਅਤੇ ਨਵੇਂ ਚਿਹਰੇ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤੇ ਜਾ ਸਕਦੇ ਹਨ। ਰਿਪੋਰਟ ਅਨੁਸਾਰ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਆਪਣੇ ਕੈਬਨਿਟ ਸਾਥੀਆਂ ਨਾਲ ਪਾਈਵੇਟ ਮੀਟਿੰਗਾਂ ਕਰਨਗੇ ਅਤੇ ਮੁਲਾਕਾਤਾਂ ਦਾ ਇਹ ਸਿਲਸਿਲਾ ਆਮ ਤੌਰ ‘ਤੇ ਮੰਤਰੀ ਮੰਡਲ ਵਿਚ ਫੇਰ ਬਦਲ ਤੋਂ ਪਹਿਲਾਂ ਹੀ ਹੁੰਦਾ ਹੈ।

ਦਸਣਯੋਗ ਹੈ ਕਿ  ਕਈ ਅਹਿਮ ਮੁੱਦਿਆਂ ਜਿਵੇਂ ਕਿ ਹਾਊਸਿੰਗ ਅਫੋਰਡੇਬਿਲਿਟੀ, ਪਬਲਿਕ ਸੇਫਟੀ ਤੇ ਆਨਲਾਈਨ ਪਲੇਟਫਾਰਮਜ਼ ਨਾਲ ਸਬੰਧਤ ਨੀਤੀਆਂ ਦੇ ਮੁੱਦੇ ਆਦਿ ਦਾ ਬੜੀ ਬਾਰੀਕੀ ਨਾਲ ਸਿਆਸੀ ਮੁਲਾਂਕਣ ਬੀਤੇ ਦਿਨੀਂ ਪਾਰਲੀਆਮੈੱਟ ਦੀਆਂ ਸਿਟਿੰਗਜ਼ ਦੌਰਾਨ ਕੀਤਾ ਗਿਆ। ਵੀਕੈਂਡ ਉੱਤੇ ਸੋਮਵਾਰ ਨੂੰ ਦੇਸ਼ ਭਰ ਲਈ ਕਈ ਮੰਤਰੀਆਂ ਦੇ ਸ਼ਡਿਊਲ ਰੱਦ ਕਰ ਕੇ ਉਨ੍ਹਾਂ ਨੂੰ ਓਟਾਵਾ ਸੱਦ ਲਿਆ ਗਿਆ ਤਾਂ ਕਿ ਇਸ ਫੇਰਬਦਲ ਤੋਂ ਪਹਿਲਾਂ ਉਹ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਸਕਣ। ਬਾਕੀ ਮੰਤਰੀਆਂ ਨੂੰ ਆਪਣੇ ਸ਼ਡਿਊਲ ਮੁਤਾਬਿਕ ਕੰਮ ਕਰਦੇ ਰਹਿਣ ਲਈ ਕਿਹਾ ਗਿਆ ਹੈ।

ਜਿਨ੍ਹਾਂ ਮੰਤਰੀਆਂ ਨੇ ਆਪਣੇ ਐਲਾਨ ਰੱਦ ਕੀਤੇ ਉਨ੍ਹਾਂ ਵਿੱਚ ਟਰਾਂਸਪੋਰਟ ਮੰਤਰੀ ਓਮਰ ਅਲਘਬਰਾ, ਹਾਊਸਿੰਗ ਐਂਡ ਡਾਇਵਰਸਿਟੀ ਐਂਡ ਇਨਕਲੂਜ਼ਨ ਮੰਤਰੀ ਅਹਿਮਦ ਹੁਸੈਨ ਤੇ ਆਫੀਸ਼ੀਅਲ ਲੈਂਗੁਏਜ ਮਨਿਸਟਰ ਐਂਡ ਮਨਿਸਟਰ ਰਿਸਪਾਂਸੀਬਲ ਫੌਰ ਦ ਐਟਲਾਂਟਿਕ ਕੈਨੇਡਾ ਓਪਰਚੁਨਿਟੀਜ਼ ਏਜੰਸੀ ਜਿਨੈਟ ਪੈਟਿਟਪਸ ਟੇਲਰ ਸ਼ਾਮਿਲ ਹਨ।ਦਸ ਦਈਏ ਕਿ  ਪਿਛਲੇ ਮਹੀਨੇ ਲੋਕ ਸੁਰੱਖਿਆ ਮੰਤਰੀ ਮਾਰਕੋ ਮੈਂਡੀਚੀਨੋ ਨੂੰ ਹਟਾਏ ਜਾਣ ਦੇ ਚਰਚੇ ਜ਼ੋਰਾਂ ‘ਤੇ ਸਨ ਜੋ ਖਤਰਨਾਕ ਮੁਜ਼ਰਮ ਪੇਲ ਬਰਨਾਰਡ ਨੂੰ ਦਰਮਿਆਨੀ ਸੁਰੱਖਿਆ ਵਾਲੀ ਜੇਲ੍ਹ ਵਿਚ ਤਬਦੀਲ ਕੀਤੇ ਜਾਣ ਦੇ ਮਸਲੇ ‘ਤੇ ਵਿਵਾਦਾਂ ਵਿਚ ਘਿਰ ਗਏ ਸਨ।

- Advertisement -

ਜਦੋਂ ਪਿਛਲੇ ਹਫ਼ਤੇ ਓਨਟੇਰਿਓ ਦੇ ਕਿੰਗਸਟਨ ਵਿੱਖੇ ਟਰੂਡੋ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਕੀ ਉਨ੍ਹਾਂ ਦਾ ਆਪਣੇ ਪਬਲਿਕ ਸੇਫਟੀ ਮਿਨਿਸਟਰ ਵਿਚ ਭਰੋਸਾ ਹੈ, ਪਰ ਉਨ੍ਹਾਂ ਨੇ ਇਸ ਦਾ ਸਿੱਧੇ ਤੌਰ ‘ਤੇ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਮੇਰੇ ਕੋਲ ਓਟਾਵਾ ਵਿੱਚ ਇੱਕ ਸ਼ਾਨਦਾਰ ਟੀਮ ਹੈ ਅਤੇ ਪੂਰੇ ਦੇਸ਼ ਵਿੱਚ ਐਮਪੀਜ਼ ਦਾ ਇੱਕ ਸ਼ਾਨਦਾਰ ਗਰੁੱਪ ਹੈ ਜੋ ਹਰ ਇੱਕ ਦਿਨ ਆਪਣੇ ਦੇਸ਼ ਦੀ ਸੇਵਾ ਕਰਨ ਲਈ ਵਚਨਬੱਧ ਹਨ, ਅਤੇਪਰਿਭਾਸ਼ਾ ਅਨੁਸਾਰ ਮੇਰਾ ਕੈਬਨਿਟ ਵਿੱਚ ਸਾਰਿਆਂ ਵਿਚ ਮੇਰਾ ਭਰੋਸਾ ਹੈ।

ਜ਼ਿਕਰਯੋਗ ਹੈ ਕਿ ਲਿਬਰਲਾਂ ਦੇ ਘੱਟ ਗਿਣਤੀ ਸਰਕਾਰ ਵੱਜੋਂ ਦੁਬਾਰਾ ਸੱਤਾ ‘ਚ ਆਉਣ ਤੋਂ ਇੱਕ ਮਹੀਨੇ ਬਾਅਦ ਅਕਤੂਬਰ 2021 ਵਿਚ ਕੈਬਿਨੇਟ ਵਿਚ ਵੱਡੀ ਫੇਰਬਦਲ ਕੀਤੀ ਗਈ ਸੀ। ਨਵੀਂ ਸੰਭਾਵੀ ਫੇਰਬਦਲ ਅਕਤੂਬਰ 2021 ਤੋਂ ਬਾਅਦ ਦਾ ਕੈਬਿਨੇਟ ਵਿਚ ਸਭ ਤੋਂ ਵੱਡਾ ਬਦਲਾਅ ਹੋ ਸਕਦਾ ਹੈ।ਅਗਲੇ ਮਹੀਨੇ ਪ੍ਰਿੰਸ ਐਡਵਰਡ ਆਈਲੈਂਡ ਵਿਚ ਕੈਬਿਨੇਟ ਦੀਆਂ ਬੈਠਕਾਂ ਵੀ ਨਿਰਧਾਰਿਤ ਹਨ, ਜਿਸ ਨਾਲ ਮੰਤਰੀਆਂ ਕੋਲ ਆਪਣੇ ਨਵੇਂ ਮੰਤਰਾਲੇ ਨਾਲ ਜਾਣੂ ਹੋਣ ਲਈ ਕੁਝ ਹਫ਼ਤਿਆਂ ਦਾ ਹੀ ਸਮਾਂ ਹੋਵੇਗਾ। ਇਹ ਫੇਰਬਦਲ ਅਗਲੀਆਂ ਫ਼ੈਡਰਲ ਚੋਣਾਂ ਲਈ ਵੀ ਪ੍ਰਧਾਨ ਮੰਤਰੀ ਦੀ ਟੀਮ ਤੈਅ  ਕਰੇਗਾ।

ਇਹ ਵੀ ਮੰਨਿਆਂ ਜਾ ਰਿਹਾ ਹੈ ਕਿ ਜਿਹੜੇ ਮੰਤਰੀ ਦੁਬਾਰਾ ਚੋਣਾਂ ਨਹੀਂ ਲੜਨਾ ਚਾਹੁੰਦੇ ਉਨ੍ਹਾਂ ਦੀ ਥਾਂ ਉੱਤੇ ਵਧੀਆ ਕਾਰਗੁਜ਼ਾਰੀ ਕਰਨ ਵਾਲਿਆਂ ਨੂੰ ਲਿਆਂਦਾ ਜਾਵੇਗਾ ਤਾਂ ਕਿ ਟਰੂਡੋ ਦੀ ਟੀਮ ਮਜ਼ਬੂਤ ਹੋ ਸਕੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment