Breaking News

ਸਿੱਧੂ ਮੂਸੇਵਾਲਾ ‘ਤੇ ਹੋਵੇਗਾ ਪਰਚਾ ਦਰਜ਼? ਸਿੰਘਾਂ ਦੇੇ ਇਸ ਐਲਾਨ ਤੋਂ ਬਾਅਦ ਪਿੰਡ ਮੂਸੇਵਾਲਾ ‘ਚ ਮੱਚ ਗਈ ਹਾਹਾਕਾਰ! ਤਖਤਾਂ ਦੇ ਜਥੇਦਾਰ, SGPC ਤੇ ਅਕਾਲੀਆਂ ਨੇ ਕਰ ਤਾ ਵੱਡਾ ਐਲਾਨ! 

ਚੰਡੀਗੜ੍ਹ :  ਆਪਣੇ ਗੀਤਾਂ ਰਾਹੀਂ ਕਦੇ ਹਥਿਆਰਾਂ, ਕਦੇ ਲੱਚਰਤਾ, ਕਦੇ ਨਸ਼ਿਆਂ ਅਤੇ ਕਦੇ ਮਰਨ ਮਾਰਨ ਦੀਆਂ ਗੱਲ਼ਾਂ ਕਰਕੇ ਪੰਜਾਬ ਦਾ ਸੱਭਿਆਚਾਰ ਵਿਗਾੜਨ ਦਾ ਅਕਸਰ ਦੋਸ਼ ਝੱਲਦੇ ਆ ਰਹੇ ਪੰਜਾਬੀ ਪੌਪ ਗਾਇਕ ਸਿੱਧੂ ਮੂਸੇਵਾਲਾ ਨੂੰ ਨਾ ਤਾਂ ਪੰਡਿਤ ਰਾਓ ਧਰੇਨਵਰ ਸੁਧਾਰ ਸਕਿਆ, ਨਾ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਤੇ ਨਾ ਹੀ ਉਸ ਦੀ ਆਪਣੀ ਜਨਮ ਦਾਤੀ। ਇਨ੍ਹਾਂ ਸਾਰੀਆਂ ਨੇ ਪੁਲਿਸ, ਅਦਾਲਤਾਂ ਅਤੇ ਕਈ ਹੋਰ ਤਰ੍ਹਾਂ ਦੇ ਡਰ ਦਿਖਾ ਕੇ ਮੂਸੇਵਾਲਾ ਨੂੰ ਆਪਣੇ ਗੀਤਾਂ ਰਾਹੀਂ ਹਿੰਸਾ ਅਤੇ ਹੋਰ ਕਈ ਤਰ੍ਹਾਂ ਦੀਆਂ ਅਜਿਹੀਆਂ ਗੱਲਾਂ ਫੈਲਾਉਣ ਤੋਂ ਰੋਕਣ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ। ਹਾਲਾਤ ਇਹ ਸ਼ਨ ਕਿ ਸਿੱਧੂ ਦੀ ਮਾਤਾ ਨੂੰ ਤਾਂ ਕਈ ਵਾਰ ਆਪਣੇ ਪੁੱਤ ਵਲੋਂ ਗਾਏ ਗੀਤਾਂ ਲਈ ਜਨਤਕ ਤੌਰ ਤੇ ਸ਼ਰਮਿੰਦਾ ਵੀ ਹੋਣਾ ਪਿਆ, ਪਰ ਇਸ ਦੇ ਬਾਵਜੂਦ ਸਿੱਧੂ ਨੇ ਆਪਣੀਆਂ ਉਹ ਸੁਰਾਂ ਨਹੀਂ ਛੱਡੀਆਂ ਜਿਸ ‘ਤੇ ਜਨਤਾ ਨੂੰ ਇਤਰਾਜ਼ ਸੀ। ਪਰ ਕਹਿੰਦੇ ਨੇ ਅਜਿਹੇ ਬੰਦੇ ਉਸੇ ਰੌਂ ‘ਚ ਕਿਤੇ ਨਾ ਕਿਤੇ ਕੋਈ ਅਜਿਹੀ ਗਲਤੀ ਕਰ ਹੀ ਬੈਠਦੇ ਨੇਂ ਜਿਸ ਤੋਂ ਬਾਅਦ ਕੁਦਰਤ ਉਨ੍ਹਾਂ ਤੋਂ ਆਪ ਹੀ ਮਾਫੀ ਮੰਗਵਾ ਕੇ ਲੋਕਾਂ ਵਲੋਂ ਕੀਤੇ ਜਾਂਦੇ ਇਤਰਾਜ਼ਾਂ ਦਾ ਹਿਸਾਬ ਕਿਤਾਬ ਲੈ ਲੈਂਦੀ ਹੈ, ਤੇ ਇਸ ਵਾਰ ਇਹ ਹਿਸਾਬ-ਕਿਤਾਬ ਲਿਆ ਹੈ ਸਿੱਖ ਕੌਮ ਦੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਵਾਰ ਸਿੱਧੂ ਮੂਸੇਵਾਲਾ ਨੇ ਪੰਗਾ ਲਿਆ ਹੈ ਸਿੱਖ ਕੌਮ ਦੀ ਉਸ ਮਹਾਨ, ਇਤਿਹਾਸਕ ਤੇ ਸਤਿਕਾਰਯੋਗ ਸ਼ਖਸ਼ੀਅਤ ਮਾਈ ਭਾਗੋ ਦਾ ਅਕਸ ਵਿਗਾੜਨ ਦੇ ਰੂਪ ਵਿੱਚ ਜਿਸ ਦਾ ਕਿ ਸਿੱਧਾ ਸਬੰਧ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਹੋਇਆ ਹੈ। ਜੀ ਹਾਂ! ਅਸੀਂ ਗੱਲ ਕਰ ਰਹੇ ਹਾਂ ਸਿੱਧੂ ਮੂਸੇਵਾਲਾ ਵਲੋਂ ਗਾਏ ਨਵੇਂ ਗੀਤ “ਜੱਟੀ ਜਿਊਣੇ ਮੌੜ ਦੀ ਬੰਦੂਕ ਵਰਗੀ” ਦੀ। ਜਿਸ ਵਿੱਚ ਉਸ ‘ਤੇ ਮਾਈ ਭਾਗੋ ਦੇ ਨਾਮ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾ ਕੇ ਨਾ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਕਾਰਵਾਈ ਦੀ ਮੰਗ ਕੀਤੀ ਸੀ ਬਲਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਤਖਤਾਂ ਦੇ ਜਥੇਦਾਰਾਂ ਤੋਂ ਇਲਾਵਾ ਕਈ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੇ ਤਾਂ ਸਿੱਧੂ ਖਿਲਾਫ ਧਾਰਾ 295 ਏ ਤਹਿਤ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੇ ਦੋਸ਼ ਤਹਿਤ ਪਰਚਾ ਦਰਜ਼ ਕਰਨ ਦੀ ਮੰਗ ਕਰਨ ਦੇ ਨਾਲ ਨਾਲ ਇਹ ਸਿੱਖ ਜਥੇਬੰਦੀਆਂ ਮੂਸੇਵਾਲਾ ਦੇ ਖਿਲਾਫ ਸੜਕਾਂ ਤੇ ਵੀ ਉਤਰ ਆਈਆਂ ਹਨ। ਇੰਨਾ ਰੌਲਾ ਪੈ ਜਾਣ ਤੋਂ ਬਾਅਦ ਸਿੱਧੂ ਮੂਸੇਵਾਲਾ ਨੂੰ ਆਖ਼ਰਕਾਰ ਸਿੱਖ ਕੌਮ ਤੋਂ ਆਪਣੇ ਗਾਏ ਇਸ ਗੀਤ ਲਈ ਮੰਗਣੀ ਪਈ।
ਇੰਸਟਾਗ੍ਰਾਮ ‘ਤੇ ਕੁਝ ਘੰਟਿਆਂ ਪਹਿਲਾਂ ਹੀ ਮੂਸੇਵਾਲਾ ਵਲੋਂ ਇੱਕ ਵੀਡੀਓ ਪਾ ਕੇ ਮੰਗੀ ਗਈ ਮਾਫ਼ੀ ਵਿੱਚ ਉਸ ਨੇ ਕਿਹਾ ਹੈ ਕਿ ਇਸ ਗਾਣੇ ਨੂੰ ਲੈਕੇ ਉਸਦੀ ਕੋਈ ਮਾੜੀ ਭਾਵਨਾ ਨਹੀਂ ਸੀ ਪਰ ਇਸਦੇ ਬਾਵਜੂਦ ਜੇਕਰ ਉਸਨੇ ਕੁਝ ਗ਼ਲਤ ਕੀਤਾ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮਾਫ਼ੀ ਮੰਗਦਾ ਹੈ। ਸਿੱਧੂ ਅਨੁਸਾਰ ਜੇਕਰ ਇਸ ਗੀਤ ਰਾਂਹੀ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜੀ ਹੈ ਤਾਂ ਉਹ ਇਸ ਲਈ ਵੀ ਉਹ ਮਾਫ਼ੀ ਮੰਗਦਾ ਹੈ।
ਉੱਧਰ ਦੂਜੇ ਪਾਸੇ ਬਠਿੰਡਾ ‘ਚ ਸਿੱਧੂ ਖਿਲਾਫ ਕੁਝ ਸਿੱਖ ਜਥੇਬੰਦੀਆਂ ਨੇ ਐਸਐਸਪੀ ਨਾਨਕ ਸਿੰਘ ਨੂੰ ਸ਼ਿਕਾਇਤ ਦਰਜ਼ ਕਰਵਾ ਕੇ ਉਸ ਖ਼ਿਲਾਫ਼ ਕੇਸ ਦਰਜ ਕਰਨ ਦੀ ਜੋ ਮੰਗ ਕੀਤੀ ਹੈ ਉਸ ਸਬੰਧੀ ਨਾਨਕ ਸਿੰਘ ਹੁਰਾਂ ਦਾ ਕਹਿਣਾ ਹੈ ਕਿ ਇਸ ਕੇਸ ਦੀ ਜਾਂਚ ਡੀਐਸਪੀ ਸਿਟੀ-1 ਗੁਰਜੀਤ ਰੁਮਾਂਣਾ ਦੇ ਦੇ ਹਵਾਲੇ ਕੀਤੀ ਹੈ ਤੇ ਉਨ੍ਹਾਂ ਵਲੋਂ ਰਿਪੋਰਟ ਪੇਸ਼ ਕਰਨ ਤੋਂ ਬਾਅਦ ਹੀ ਅੱਗੇ ਕੋਈ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧ ‘ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਿੱਧੂ ਵਲੋਂ ਗਏ ਇਸ ਗੀਤ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਾਰਦੀਆਂ ਮੂਸੇਵਾਲਾ ਦੇ ਖਿਲਾਫ ਕਨੂੰਨੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ। ਲੌਂਗੋਵਾਲ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਸਿੱਖ ਇਤਿਹਾਸ ਦੇ ਕਿਰਦਾਰਾਂ ਦਾ ਅਸ਼ਲੀਲ ਗੀਤਾਂ ‘ਚ ਜਿਕਰ ਕਰਨ ਵਾਲਿਆਂ ਨੂੰ ਮਿਸਾਲੀ ਸਬਕ ਸਿਖਾਇਆ ਜਾਏਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਪੁਲਿਆ ਕਮਿਸ਼ਨਰ ਕੋਲ ਇਸ ਗਾਇਕ ਖਿਲਾਫ ਕਾਰਵਾਈ ਕਰਨ ਲਈ ਸ਼ਿਕਾਇਤ ਦਰਜ ਕਰਵਾਈ ਜਾਏਗੀ।
ਇਸੇ ਤਰ੍ਹਾਂ ਅਕਾਲੀ ਦਲ ਦੇ ਬੁਲਾਰੇ ਤੇ ਪੰਜਾਬ ਦੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾਂ ਨੇ ਵੀ ਇਸ ਗਾਇਕ ਅਤੇ ਉਸ ਵਲੋਂ ਗਏ ਗੀਤ ਦੀ ਸਖਤ ਸ਼ਬਦਾਂ ਚ ਨਿੰਦਾ ਕਰਦਿਆਂ ਸਰਕਾਰ ਕੋਲੋਂ ਨਾ ਸਿਰਫ ਇਸ ਗੀਤ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ ਬਲਕਿ ਗਾਇਕ ਮੂਸੇਵਾਲਾ ਅਤੇ ਉਸ ਗੀਤ ਦੀ ਵੀਡੀਓ ਜਾਰੀ ਕਰਨ ਵਾਲੀ ਕੰਪਨੀ ਅਤੇ ਉਸਦੇ ਸਹਿਯੋਗੀਆਂ ਖਿਲਾਫ ਵੀ ਪਰਚਾ ਦਰਜ਼ ਕਰਵਾਉਣ ਦੀ ਮੰਗ ਕੀਤੀ ਹੈ।
ਇੱਥੇ ਹੀ ਬੱਸ ਨਹੀਂ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ, ਅਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਅਜਿਹੇ ਸ਼ਖਸ ਮਾਫ਼ੀ ਵੀ ਮੰਗ ਲੈਣ ਤਾਂ ਵੀ ਇਨ੍ਹਾਂ ਨੂੰ ਮਾਫ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਉਨ੍ਹਾਂ ਅਨੁਸਾਰ ਇਹ ਨਾ ਮਾਫ਼ੀਯੋਗ ਅਪਰਾਧ ਹੈ।
ਕੁੱਲ ਮਿਲਾ ਕੇ ਇਸ ਵਾਰ ਸਿੱਧੂ ਮੂਸੇਵਾਲਾ ਪੁੱਠੀ ਕੜਿੱਕੀ ‘ਚ ਫਸਦੇ ਦਿਖਾਈ ਦੇ ਰਹੇ ਨੇ। ਅਜਿਹੀ ਪੁੱਠੀ ਕੜਿੱਕੀ ਜਿਸ ‘ਚੋਂ ਨਿਕਲਣ ਦਾ ਰਸਤਾ ਫਿਲਹਾਲ  ਦਿਖਾਈ ਨਹੀਂ ਦਿੰਦਾ। ਹੁਣ ਵੇਖਣਾ ਇਹ ਹੋਵੇਗਾ ਕਿ ਲੋਕਾਂ ਦੀਆਂ ਅਜਿਹੇ ਗੀਤ ਨਾ ਗਾਉਣ ਦੀਆਂ ਅਪੀਲਾਂ ਅਕਸਰ ਰੱਦ ਕਰ ਦੇਣ ਵਾਲੇ ਸਿੱਧੂ ਮੂਸੇਵਾਲਾ ਵਾਲਾ ਦੀ ਉਸਨੂੰ ਇਸ ਗੀਤ ਲਈ ਮਾਫ ਕਰ ਦੇਣ ਵਾਲੀ ਇਸ ਅਪੀਲ ਅਪੀਲ ਨੂੰ ਕੌਣ ਸੁਣਦਾ ਹੈ ਤੇ ਕਿਸ ਨੂੰ ਉਸਤੇ ਤਰਸ ਆਉਂਦਾ ਹੈ।

Check Also

ਅੰਮ੍ਰਿਤਪਾਲ ਸਿੰਘ ਖਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ

ਚੰਡੀਗੜ੍ਹ : ਪੰਜਾਬ ਪੁਲਿਸ ਨੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ।  ਸਰਕਾਰ ਨੇ ਅੱਜ ਦੱਸਿਆ ਹੈ …

Leave a Reply

Your email address will not be published. Required fields are marked *