ਨਿਊਜ਼ ਡੈਸਕ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਵਾਚ-ਆਊਟ (Watch-out) ਕੈਨੇਡੀਅਨਬਿੱਲਬੋਰਡ ‘ਚ ਜਗ੍ਹਾ ਬਣਾਉਣ ‘ਚ ਕਾਮਯਾਬ ਹੋਇਆ ਹੈ। ਕੈਨੇਡੀਅਨ ਬਿਲਬੋਰਡ ਲਿਸਟ ‘ਚ ਇਸ ਗਾਣੇ ਨੂੰ 33ਵਾਂ ਸਥਾਨ ਮਿਲਿਆ ਹੈ। ਇਹ ਗੀਤ 12 ਨਵੰਬਰ ਨੂੰ ਰਿਲੀਜ਼ ਹੋਇਆ ਸੀ। ਹੁਣ ਤੱਕ ਯੂਟਿਊਬ ‘ਤੇ 1.86 ਕਰੋੜ ਵਿਊਜ਼ ਮਿਲੇ ਹਨ।
ਦਸਣਯੋਗ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ 5ਵਾਂ ਗੀਤ ਹੈ। ਸਿਰਫ਼ 9 ਦਿਨਾਂ ਵਿੱਚ ਇਹ ਗੀਤ ਕੈਨੇਡੀਅਨ ਬਿਲਬੋਰਡ ‘ਤੇ 33ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਸਿੱਧੂ ਮੂਸੇਵਾਲਾ ਦਾ ਇਹ ਦੂਜਾ ਗੀਤ ਹੈ ਜਿਸ ਨੇ ਬਿਲਬੋਰਡ ‘ਤੇ ਥਾਂ ਬਣਾਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਗੀਤ 295 ਨੇ ਬਿਲਬੋਰਡ ਗਲੋਬਲ ਵਿੱਚ ਟਾਪ 200 ਵਿੱਚ ਥਾਂ ਬਣਾਈ ਸੀ। ਸਿੱਧੂ ਉਸ ਸਮੇਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪਹਿਲੇ ਅਜਿਹੇ ਗਾਇਕ ਸਨ ਜੋ ਬਿਲਬੋਰਡ ਵਿੱਚ ਜਗ੍ਹਾ ਬਣਾਉਣ ‘ਚ ਕਾਮਯਾਬ ਹੋਏ ।
Watch-out ਗੀਤ ਦੇ ਬਾਅਦ ਤੋਂ ਹੀ ਫੈਂਨਸ ‘ਚ ਇਸ ਦਾ ਕ੍ਰੇਜ਼ ਕਾਫੀ ਵੱਧ ਦੇਖਣ ਨੂੰ ਮਿਲਿਆ । ਰਿਲੀਜ਼ ਹੋਣ ਤੋਂ ਸਿਰਫ 30 ਮਿੰਟ ਦੇ ਅੰਦਰ 15 ਲੱਖ ਤੋਂ ਵੱਧ ਲੋਕਾਂ ਨੇ ਇਸ ਨੂੰ ਦੇਖਿਆ ਤੇ 7 ਲੱਖ ਲੋਕਾਂ ਨੇ ਲਾਈਕ ਕੀਤਾ। ਪਹਿਲੇ 1 ਮਿੰਟ ਵਿਚ ਗੀਤ ਨੂੰ 4.17 ਲੱਖ ਲਾਈਕ ਮਿਲ ਚੁੱਕੇ ਸਨ। ਦੂਜੇ ਪਾਸੇ ਗੀਤ ਨੇ 13 ਮਿੰਟ ਵਿਚ 10 ਲੱਖ ਵਿਊਜ਼ ਦਾ ਅੰਕੜਾ ਪਾਰ ਕੀਤਾ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.