ਵਰਲਡਵਾਈਡ ਰਿਲੀਜ਼ ਹੋਈ ਸਤਿੰਦਰ ਸਰਤਾਜ ਦੀ ਫਿਲਮ ‘ਇੱਕੋ ਮਿੱਕੇ’

TeamGlobalPunjab
4 Min Read

ਨਿਊਜ਼ ਡੈਸਕ: ਅੱਜ ਯਾਨੀ ਕਿ 13 ਮਾਰਚ ਨੂੰ ਸਤਿੰਦਰ ਸਰਤਾਜ ਫਿਲਮ ‘ਇੱਕੋ ਮਿੱਕੇ’ ਵਰਲਡਵਾਈਡ ਰਿਲੀਜ਼ ਹੋ ਗਈ ਹੈ। ਫਿਲਮ ਦੀ ਚਰਚੇ ਤਾਂ ਇਸ ਦਾ ਪਹਿਲਾ ਗਾਣਾ ਰਿਲੀਜ਼ ਹੁੰਦਿਆਂ ਹੀ ਸ਼ੁਰੂ ਹੋ ਗਈ ਸੀ। ਹਮੇਸ਼ਾ ਆਪਣੀ ਲਿਖਤ ਤੇ ਆਵਾਜ਼ ਨਾਲ ਦਰਸ਼ਕਾਂ ਨੂੰ ਆਪਣੇ ਨਾਲ ਜੋੜਣ ਵਾਲੇ ਸਤਿੰਦਰ ਸਰਤਾਜ ਨੂੰ ਪੰਜਾਬੀ ਸਿਨੇਮਾ ’ਚ ਵੱਡੇ ਪਰਦੇ ਤੇ ਦੇਖਣ ਲਈ ਹਰ ਕੋਈ ਬੇਤਾਬ ਸੀ।

ਪੰਕਜ ਵਰਮਾ ਵੱਲੋਂ ਡਾਇਰੈਕਟ ਕੀਤੀ ਗਈ ਇਸ ਫਿਲਮ ਨੂੰ ਸਰਤਾਜ ਫਿਲਮ ਐਂਡ ਫਿਰਦੌਸ ਪ੍ਰੋਡਕਸ਼ਨ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਇਸ ਫਿਲਮ ’ਚ ਸਤਿੰਦਰ ਸਰਤਾਜ ਨਿਹਾਲ ਸਿੰਘ ਥਾਮੀ ਅਤੇ ਅਦਿਤੀ ਸ਼ਰਮਾ ਡਿੰਪਲ ਦੇ ਕਿਰਦਾਰ ਨਿਭਾ ਰਹੇ ਹਨ ਤੇ ਨਾਲ ਹੀ ਸ਼ਿਵਾਨੀ ਸੈਣੀ, ਸਰਦਾਰ ਸੋਹੀ, ਮਹਾਂਵੀਰ ਭੁੱਲਰ, ਰਾਜ ਧਾਲੀਵਾਲ, ਨਵਦੀਪ ਕਲੇਰ ਵਰਗੇ ਕਲਾਕਾਰ ਨਜ਼ਰ ਆਏ।

ਇਹ ਫਿਲਮ ਪੰਜਾਬੀ ਸਿਨੇਮਾ ਲਈ ਇੱਕ ਦੇਣ ਬਰਾਬਰ ਹੈ ਜੋ ਕਿ ਡਰਾਮਾ, ਐਕਸ਼ਨ ਤੇ ਰੌਮ-ਕੌਮ ਵਰਗੇ ਵਿਸ਼ਿਆਂ ਤੋਂ ਹਟਕੇ ਸਾਨੂੰ ਜ਼ਿੰਦਗੀ ਦੇ ਅਸਲ ਪੱਖ ਵੱਲ ਝਾਤ ਮਰਵਾਉਂਦੀ ਹੈ। ਫਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ ਨਿਹਾਲ ਅਤੇ ਡਿੰਪਲ ਦੇ ਤਲਾਕ ਦੀ ਸਥਿਤੀ ਤੋਂ ਕਿ ਦੋਨੋਂ ਤਲਾਕ ਲੈਣ ਦਾ ਮਨ ਬਣਾ ਲੈਂਦੇ ਹਨ ਤੇ ਫਿਰ ਨਾਲ ਨਾਲ ਹੀ ਚੱਲਦੀ ਹੈ ਦੋਹਾਂ ਦਾ ਫਲੈਸ਼ਬੈਕ ਕਿ ਕਿਵੇਂ ਉਹ ਮਿਲੇ, ਕਿਵੇਂ ਪਿਆਰ ’ਚ ਪਏ ਤੇ ਕਿਵੇਂ ਵਿਆਹ ਹੋਇਆ।

- Advertisement -

ਪਰ ਅਸਲ ਕਹਾਣੀ ਸ਼ੁਰੂ ਹੁੰਦੀ ਹੈ ਵਿਆਹ ਤੋਂ ਬਾਅਦ ਜਦੋਂ ਨਿਹਾਲ ਆਪਣੇ ਦਫਤਰ ਦਾ ਕੰਮ ਸੰਭਾਲਦਾ ਹੈ ਤੇ ਡਿੰਪਲ ਘਰ ਤੇ ਫਿਰ ਦੋਹਾਂ ‘ਚ ਗਲਤਫਹਿਮੀਆਂ ਤੇ ਲੜਾਈਆਂ ਇੰਨੀ ਵਧ ਜਾਂਦੀਆਂ ਹਨ ਕਿ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ। ਫਿਰ ਆਉਂਦਾ ਹੈ ਫਿਲਮ ਦਾ ਕਲਾਈਮੈਕਸ ਜਦੋਂ ਇਸ ਦੌਰਾਨ ਦੋਵੇਂ ਇੱਕ ਕਾਰ ਹਾਦਸੇ ’ਚ ਮਾਰੇ ਜਾਂਦੇ ਹਨ। ਜਿਸ ਤੋਂ ਬਾਅਦ ਬਾਬਾ ਜੀ ਨਿਹਾਲ ਤੇ ਡਿੰਪਲ ਨੂੰ ਇੱਕ ਦੂਜੇ ਨੁੂੰ ਸਮਝਨ ਦਾ ਆਖਰੀ ਮੌਕਾ ਦਿੰਦਾ ਹੈ ਤੇ ਰੂਹਾਂ ਦਾ ਫੇਰਬਦਲ ਕਰ ਦਿੰਦਾ ਹੈ।

ਫਿਰ ਉਹ ਦੋਨੋਂ ਕਿਵੇਂ ਅਤੇ ਕਿਹੜੇ ਹਾਲਾਤਾਂ ਚੋਂ ਲੰਘਕੇ ਇੱਕ ਦੂਜੇ ਨੂੰ ਜਾਣਦੇ ਹਨ ਇਹ ਦੇਖਣਾ ਬਹੁਤ ਰੋਮਾਂਚਕ ਹੈ। ਫਿਲਮ ਸ਼ੁਰੂ ਤੋਂ ਲੈਕੇ ਆਖੀਰ ਤੱਕ ਤੁਹਾਨੂੰ ਆਪਣੇ ਨਾਲ ਬੰਨ੍ਹ ਕੇ ਰੱਖਦੀ ਹੈ। ਫਿਲਮ ਦੀ ਕਹਾਣੀ ਇੱਕ ਆਮ ਪਰਿਵਾਰ ਦੀ ਹੈ । ਜਿਸਦੇ ਕਿਰਦਾਰ ਸਾਡੀ ਆਮ ਜ਼ਿੰਦਗੀ ਨਾਲ ਹੂਬਹੂ ਮੇਲ ਖਾਂਦੇ ਹਨ। ਫਿਲਮ ਦੇਖ ਕੇ ਕਈ ਥਾਂ ਤੁਹਾਡੀਆਂ ਅੱਖਾਂ ਵੀ ਭਰਣਗੀਆਂ ਤੇ ਚੰਦ ਚੰਦ ਮਿੰਟਾਂ ’ਚ ਤੁਹਾਨੂੰ ਵੱਡੀ ਸਿੱਖ ਦਿੰਦੀ ਹੈ।

- Advertisement -

ਫਿਲਮ ਦੇ ਗਾਣੇ ਕਹਾਣੀ ਤੇ ਚਾਰ ਚੰਨ੍ਹ ਲਗਾਉਂਦੇ ਨੇ ਤੇ ਹਰ ਸਥਿਤੀ ਤੇ ਢੁਕਦੇ ਹਨ। ਫਿਲਮ ਦੀ ਕਹਾਣੀ ਚੰਡੀਗੜ੍ਹ ਵਿੱਚ ਫਿਲਮਾਈ ਗਈ ਹੈ ਤੇ ਖਾਸਕਰ ਪੰਜਾਬ ਯੂਨੀਵਰਸਿਟੀ ਵਿੱਚ। ਸਭ ਤੋਂ ਵੱਡੀ ਗੱਲ ਸਰਤਾਜ ਆਪਣੀ ਪਹਿਲੀ ਹਾਲੀਵੁੱਡ ਫਿਲਮ ਦ ਬਲੈਕ ਪ੍ਰਿੰਸ ਤੇ ਕਿਰਦਾਰ ਤੋਂ ਬਿਲਕੁਲ ਹਟਕੇ ਕਿਰਦਾਰ ਨੂੰ ਇਸ ਫਿਲਮ ਰਾਹੀਂ ਚੁਣਿਆ ਤੇ ਆਪਣੇ ਕਿਰਦਾਰ ਨਾਲ ਸਭ ਨੂੰ ਰੈਰਾਨ ਕਰਦਿਆ ਪੂਰਾ ਇਨਸਾਫ ਕੀਤਾ। ਇਹ ਫਿਲਮ ਸਾਨੂੰ ਅਖੀਰ ਵਿੱਚ ਜ਼ਿੰਦਗੀ ਨਾਲ ਜੁੜੀ ਬਹੁਤ ਵੱਡੀ ਸਿੱਖ ਦਿੰਦੀ ਹੈ ਪਰ ਉਸ ਲਈ ਤੁਹਾਨੂੰ ਖੁਦ ਇਹ ਫਿਲਮ ਦੇਖਣੀ ਪਵੇਗੀ।

https://www.youtube.com/watch?v=4VpGTUnuwd4

Share this Article
Leave a comment