ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਚੰਗੀ ਖ਼ਬਰ ਹੈ। ਦਰਅਸਲ, ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘Attach’ਅੱਜ ਰਿਲੀਜ਼ ਹੋ ਗਿਆ ਹੈ। ਇਸ ਗੀਤ ‘ਚ ਸਿੱਧੂ ਮੂਸੇਵਾਲਾ ਦਾ ਸਾਥ ਬ੍ਰਿਟਿਸ਼ ਰੈਪਰ ਤੇ ਗਾਇਕ Fredo ਅਤੇ ਸਟੀਲ ਬੈਂਗਲਜ਼ ਨੇ ਦਿੱਤਾ ਹੈ। ਲੋਕਾਂ ਵਲੋਂ ਨਵੇਂ ਗੀਤ ‘Attach’ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਸਿੱਧੂ ਮੂਸੇਵਾਲਾ ਦੇ ਰੋਮਾਂਟਿਕ ਗੀਤ ‘Attach’ ਦੇ ਕੁਝ ਬੋਲ ਇਸ ਪ੍ਰਕਾਰ ਹਨ- ਹੀਲਾਂ ਪਾ-ਪਾ ਕੱਦ ਕਰਾਂ ਮੈਚ ਤੇਰੇ ਨਾਲ, ਪਤਾ ਨਹੀਂ ਕਿਉਂ ਜਾਵਾਂ ਹੋਈ Attach ਤੇਰੇ ਨਾਲ, ਪਤਾ ਨਹੀਂ ਤੂੰ ਮੈਨੂੰ ਓਹਦਾ ਦੇਖਿਆ ਜਾਂ ਨਹੀਂ, ਫਿਰਾਂ ਲਾਈਫ਼ ਵਾਲਾ ਜਿਉਣ ਨੂੰ ਮੈਂ ਬੈਚ ਤੇਰੇ ਨਾਲ…।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ‘ਤੇ ਗੀਤ ‘Attach’ ਦੀ ਪਹਿਲੀ ਝਲਕ ਸਾਂਝੀ ਕੀਤੀ ਗਈ ਸੀ । ਦਰਅਸਲ, ਗੀਤ ਦਾ ਪੋਸਟਰ ਰਿਲੀਜ਼ ਕੀਤਾ ਗਿਆ ਸੀ, ਜਿਸ ‘ਚ ਤਿੰਨੇ ਗਾਇਕ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਦੱਸਿਆ ਗਿਆ ਸੀ ਕਿ ਇਹ ਗੀਤ 30 ਅਗਸਤ ਨੂੰ ਦੁਨੀਆ ਭਰ ‘ਚ ਰਿਲੀਜ਼ ਹੋ ਰਿਹਾ ਹੈ।
- Advertisement -
ਇਸ ਗਾਣੇ ਨੂੰ ਕੁੱਝ ਹੀ ਮਿੰਟਾਂ ‘ਚ 8 ਲੱਖ ਤੋਂ ਵੀ ਜ਼ਿਆਦਾ ਲੋਕ ਦੇਖ ਚੁੱਕੇ ਹਨ। ਸਿੱਧੂ ਮੂਸੇਵਾਲਾ ਦੇ ਰੋਮਾਂਟਿਕ ਗੀਤ ‘Attach’ ਦੇ ਕੁਝ ਬੋਲ ਇਸ ਪ੍ਰਕਾਰ ਹਨ- ਹੀਲਾਂ ਪਾ-ਪਾ ਕੱਦ ਕਰਾਂ ਮੈਚ ਤੇਰੇ ਨਾਲ, ਪਤਾ ਨਹੀਂ ਕਿਉਂ ਜਾਵਾਂ ਹੋਈ Attach ਤੇਰੇ ਨਾਲ, ਪਤਾ ਨਹੀਂ ਤੂੰ ਮੈਨੂੰ ਓਹਦਾ ਦੇਖਿਆ ਜਾਂ ਨਹੀਂ, ਫਿਰਾਂ ਲਾਈਫ਼ ਵਾਲਾ ਜਿਉਣ ਨੂੰ ਮੈਂ ਬੈਚ ਤੇਰੇ ਨਾਲ…।
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਉਸਦੇ ਨੌਵਾਂ ਗਾਣਾ ਹੈ। ਵਾਚ ਆਉਟ ਬਿਲਬੋਰਡ ‘ਰਿਲੀਜ ਕੀਤਾ ਗਿਆ ਸੀ । ਜਿਸ ਨੂੰ 3 ਕਰੋੜ 10 ਲੱਖ ਵਿਊਜ਼ ਮਿਲੇ ਹਨ। 8 ਜੁਲਾਈ 2023 ਨੂੰ ਗੀਤ ਚੋਰਨੀ ਰਿਲੀਜ ਕੀਤਾ ਗਿਆ ਸੀ । ਜਿਸ ਨੂੰ ਹੁਣ ਤੱਕ 5.4 ਕਰੋੜ ਲੋਕ ਯੂ-ਟਿਉਬ ‘ਤੇ ਵੇਖ ਚੁੱਕੇ ਹਨ । ਮੂਸੇਵਾਲਾ ਦਾ ਗੀਤ ਚੋਰਨੀ ਰਿਲੀਜ ਤੋਂ ਪਹਿਲਾਂ ਹੀ ਚੋਰੀ ਹੋ ਚੁੱਕਿਆ ਸੀ। ਪਰ ਇਸ ਦੇ ਬਾਵਜੂਦ ਫੈਨਸ ਨੇ ਇਸ ਗੀਤ ਨੂੰ ਖਾਸ ਸਮਝ ਕੇ ਕਾਫੀ ਜ਼ਿਆਦਾ ਸੁਣਿਆ ਸੀ ।
ਪਹਿਲੇ 2 ਘੰਟੇ ਦੇ ਅੰਦਰ ਗੀਤ ਨੇ 2 ਲੱਖ ਵਿਉਜ਼ ਹਾਸਲ ਕਰ ਲਏ ਸਨ । ਇਸ ਤੋਂ ਪਹਿਲਾਂ ਸਿੱਧੂ ਦੀ ਮੌਤ ਤੋਂ ਪਹਿਲਾਂ ਗਾਣਾ SYL ਰਿਲੀਜ਼ ਹੋਇਆ ਸੀ । ਜਿਸ ਨੇ 72 ਘੰਟਿਆਂ ਦੇ ਅੰਦਰ 2.7 ਕਰੋੜ ਵਿਉਜ਼ ਹਾਸਲ ਕਰ ਲਏ ਸਨ ਪਰ ਭਾਰਤ ਵਿੱਚ ਇਸ ਨੂੰ ਬੈਨ ਕਰ ਦਿੱਤਾ ਗਿਆ ਸੀ । ਸਿੱਧੂ ਦਾ ਦੂਜਾ ਗੀਤ 8 ਨਵੰਬਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਰਿਲੀਜ਼ ਹੋਇਆ ਸੀ । ਇਹ ਗੀਤ ਹਰੀ ਸਿੰਘ ਨਲਵਾ ‘ਤੇ ਲਿਖਿਆ ਗਿਆ ਸੀ। ਜਦਕਿ ਤੀਜਾ ਗੀਤ 7 ਅਪ੍ਰੈਲ 2023 ਨੂੰ ਮੇਰਾ ਨਾਂ ਰਿਲੀਜ ਕੀਤਾ ਗਿਆ ਸੀ । ਚੌਥਾ ਗਾਣਾ ਵਾਚ ਆਉਟ ਬਿਲਬੋਰਡ ‘ਰਿਲੀਜ ਕੀਤਾ ਗਿਆ ਸੀ
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।