ਪੰਜਾਬ ਦੀ ਪਹਿਲੀ ਮਹਾਪੰਚਾਇਤ ‘ਚ ਵੱਡੀ ਗਿਣਤੀ ‘ਚ ਪਹੁੰਚੇ ਲੋਕ

TeamGlobalPunjab
1 Min Read

ਜਗਰਾਉਂ: ਲੁਧਿਆਣਾ ਦੇ ਜਗਰਾਉਂ ਮੰਡੀ ‘ਚ ਸੰਯੁਕਤ ਕਿਸਾਨ ਮੋਰਚੇ ਦੀ ਅੱਜ ਪਹਿਲੀ ਮਹਾਪੰਚਾਇਤ ਹੋ ਰਹੀ ਹੈ ਤੇ ਜਿਸ ‘ਚ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹਨ। ਇਸ ਮਹਾਪੰਚਾਇਤ ‘ਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਮਨਜੀਤ ਧਨੇਰ, ਜੋਗਿੰਦਰ ਸਿੰਘ ਉਗਰਾਹਾਂ ਤੇ ਕੁਲਵੰਤ ਸਿੰਘ ਸੰਧੂ ਸਣੇ ਹੋਰ ਕਈ ਸ਼ਖ਼ਸੀਅਤਾਂ ਸ਼ਾਮਲ ਹੋਈਆਂ ਹਨ।

ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਬਾਅਦ ਪੰਜਾਬ ‘ਚ ਕਿਸਾਨਾਂ ਵੱਲੋਂ ਪਹਿਲੀ ਵਾਰ ਖੇਤੀ ਕਾਨੂੰਨਾਂ ਖ਼ਿਲਾਫ਼ ਮਹਾ ਪੰਚਾਇਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲੀਸ ਨੇ ਪੁਖ਼ਤਾ ਪ੍ਰਬੰਧ ਕੀਤੇ ਹਨ। ਪਹਿਲਾਂ ਇਹ ਪੰਚਾਇਤ ਸਵੇਰੇ ਸ਼ੁਰੂ ਹੋਣੀ ਸੀ ਧੁੰਦ ਕਾਰਨ ਇਹ ਬਾਅਦ ਦੁਪਹਿਰ ਹੋ ਰਹੀ ਹੈ।

- Advertisement -

ਮਹਾਪੰਚਾਇਤ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿਸਾਨਾਂ ਨੇ ਸਹੁੰ ਖਾਧੀ ਹੈ ਕਿ ਜਦੋਂ ਤੱਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਹ ਹੁਣ ਸਿਰਫ ਕਿਸਾਨ ਅੰਦੋਲਨ ਨਾ ਹੋ ਕੇ ਸਾਰੇ ਦੇਸ਼ ਵਾਸੀਆਂ ਦੀ ਅੰਦੋਲਨ ਬਣ ਚੁੱਕਿਆ ਹੈ।

Share this Article
Leave a comment