ਭਾਰਤ ਤੇ ਬਰਤਾਨੀਆ ਮੁਕਤ ਵਪਾਰ ਸਮਝੌਤੇ ਨੂੰ ਜਲਦੀ ਸਿਰੇ ਚੜ੍ਹਾਉਣ ਲਈ ਵਚਨਬੱਧ: ਸੀਤਾਰਾਮਨ

Global Team
3 Min Read

ਨਿਊਜ ਡੈਸਕ: ਭਾਰਤ ਦੇ ਵਿੱਤ ਮੰਤਰੀ ਸੀਤਾਰਾਮਨ ਤੇ ਬਰਤਾਨੀਆ ਦੇ ਖਜ਼ਾਨਾ ਮੰਤਰੀ ਜੈਰੇਮੀ ਹੰਟ ਵਿਚਕਾਰ ਐੱਫਟੀਏ ਉੱਤੇ ਚਰਚਾ ਹੋਈ ਹੈ। ਭਾਰਤ ਅਤੇ ਬਰਤਾਨੀਆ ਨੇ ਦੋਵਾਂ ਦੇਸ਼ਾਂ ਦਰਮਿਆਨ ਮੁਕਤ ਵਪਾਰ ਸਮਝੌਤੇ ਭਾਵ ਐੱਫਟੀਏ ਨੂੰ ਸਿਰੇ ਚੜ੍ਹਾਉਣ ਬਾਰੇ ਆਪਣੀ ਵਚਨਬੱਧਤਾ ਜ਼ਾਹਿਰ ਕੀਤੀ ਹੈ। ਬਰਤਾਨੀਆ ਦੇ ਖਜ਼ਾਨਾ ਮੰਤਰੀ ਜੈਰੋਮੀ ਹੰਟ ਅਤੇ ਭਾਰਤ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਦੋਵੇਂ ਮੁਲਕਾਂ ਨੇ ਐੱਫਟੀਏ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਦੀ ਇੱਛਾ ਦਾ ਪ੍ਰਗਟਾਵਾ ਕੀਤਾ ਹੈ। ਸੀਤਾਰਾਮਨ ਨੇ 12ਵੀਂ ਭਾਰਤ ਬਰਤਾਨੀਆ ਆਰਥਿਕ ਤੇ ਵਿੱਤੀ ਵਾਰਤਾ ਮੁਕੰਮਲ ਹੋਣ ਤੋਂ ਬਾਅਦ ਕਿਹਾ ਕਿ ਇਸ ਸਮਝੌਤੇ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ, ਖਾਸ ਤੌਰ ਤੇ ਨਿਵੇਸ਼ ਦੇ ਪੱਖ ਤੋਂ ਜੋ ਕਿ ਵਿੱਤ ਮੰਤਰਾਲੇ ਦੇ ਅਧੀਨ ਆਉਂਦਾ ਹੈ। ਦੋਵੇਂ ਧਿਰਾਂ ਨੇ ਇਸ ਸਮਝੌਤੇ ਨੂੰ ਜਲਦੀ ਸਿਰੇ ਚੜ੍ਹਾਉਣ ਦੀ ਇੱਛਾ ਜ਼ਾਹਿਰ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਸ ਸਮਝੌਤੇ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਉਹ ਇਸ ਨੂੰ ਜਲਦੀ ਤੋਂ ਜਲਦੀ ਵਿਆਪਕ ਮੁਕਤ ਵਪਾਰ ਸਮਝੌਤੇ ਨੂੰ ਪੂਰਾ ਕਰਨ ਦੀ ਤੀਬਰ ਇੱਛਾ ਰੱਖਦੀਆਂ ਹਨ। ਮੀਟਿੰਗ ਬਾਰੇ ਦੱਸਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਚਰਚਾ ਤਕਨੀਕ ਅਤੇ ਬੁਨਿਆਦੀ ਢਾਂਚੇ ਦੀ ਉਸਾਰੀ ਉੱਤੇ ਭਾਈਵਾਲੀ, ਸਾਂਝੇ ਵਿਕਾਸ ਅਤੇ ਜਲਵਾਯੂ ਖੇਤਰ ਵਿੱਚ ਅੱਗੇ ਵਧਣ ਉੱਤੇ ਕੇਂਦਰਿਤ ਰਹੀ ਹੈ। ਇਸ ਦੇ ਨਾਲ ਹੀ ਬਰਤਾਨੀਆ ਫਿਨਟੈੱਕ ਖੇਤਰ ਵਿੱਚ ਵੀ ਭਾਈਵਾਲੀ ਵਧਾਉਣ ਦੀ ਇੱਛਾ ਦਿਖਾਈ ਗਈ। ਬਰਤਾਨੀਆ ਨੇ IFSC ਗੁਜਰਾਤ ਇੰਟਰਨੈਸ਼ਨਲ ਫਾਇਨਾਂਸ ਟੈੱਕ ਸਿਟੀ ਵਿੱਚ ਆਪਣੀ ਮੌਜੂਦਗੀ ਦੀ ਵੀ ਤਾਂਘ ਜ਼ਾਹਿਰ ਕੀਤੀ ਹੈ।

ਦੋਵੇਂ ਦੇਸ਼ਾਂ ਨੇ ਸਾਂਝਾ ਉੱਦਮ ਬਰਤਾਨੀਆ ਇੰਡੀਆ ਇਨਫਰਾਸਟਰੱਕਚਰ ਫਾਇਨਾਂਸਿੰਗ ਬਰਿੱਜ ਵੀ ਲਾਂਚ ਕੀਤਾ ਹੈ ਜਿਸ ਦੀ ਅਗਵਾਈ ਸਿਟੀ ਆਫ ਲੰਡਨ ਕਾਰਪੋਰਸ਼ਨ ਅਤੇ ਨੀਤੀ ਆਯੋਗ ਮਿਲ ਕੇ ਕਰਨਗੇ। ਉਨ੍ਹਾਂ ਦੱਸਿਆ ਕਿ ਉੱਭਰ ਰਹੀਆਂ ਤਕਨੀਕਾਂ ਉੱਤੇ ਵਧੇਰੇ ਕਰਕੇ ਧਿਆਨ ਦਿੱਤਾ ਜਾ ਰਿਹਾ ਹੈ ਜਿਵੇਂ ਕਿ ਏਆਈ, ਮਸ਼ੀਨ ਲਰਨਿੰਗ ਅਤੇ ਭਾਰਤ ਦਾ ਨਵਾਂ ਡਿਜੀਟਲ ਨਿੱਜੀ ਡਾਟਾ ਪ੍ਰੋਟੈਕਸ਼ਨ ਐਕਟ ਦੋਵਾਂ ਮੁਲਕਾਂ ਨੂੰ ਭਾਈਵਾਲੀ ਦੇ ਕਾਫ਼ੀ ਮੌਕੇ ਉਪਲਬਧ ਕਰਵਾ ਰਿਹਾ ਹੈ। ਉਨ੍ਹਾਂ ਨੇ ਇਸ ਵਿੱਚ ਵੱਡੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਯੋਜਨਾਬੰਦੀ ਉੱਤੇ ਵਧੇਰੇ ਜ਼ੋਰ ਦੇਣ ਦੀ ਗੱਲ ਕੀਤੀ। ਜੈਰੇਮੀ ਹੰਟ ਨੇ ਇਸ ਮੌਕੇ ਭਾਰਤੀ ਕੰਪਨੀਆਂ ਦੀ ਲੰਡਨ ਸਟਾਕ ਐਕਸਚੇਂਜ ਵਿੱਚ ਸਿੱਧੀ ਲਿਸਟਿੰਗ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment