‘ਦੁਨੀਆ ਤੇ ਚੜ੍ਹਤ ਦੇ ਝੰਡੇ ਝੂਲਦੇ’: ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ ਨੂੰ ਮਿਲਿਆ ਡਾਇਮੰਡ ਬਟਨ

Prabhjot Kaur
1 Min Read

ਨਿਊਜ਼ ਡੈਸਕ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਬੀਤੇ ਦਿਨੀਂ ਯੂਟਿਊਬ ਨੇ ਇੱਕ ਕਰੋੜ ਤੋਂ ਉੱਪਰ ਸਬਸਕਰਾਈਬਰਜ਼ ਹੋਣ ‘ਤੇ ਡਾਇਮੰਡ ਪਲੇਅ ਬਟਨ ਦਿੱਤਾ ਹੈ। ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤ ਬਲਕੌਰ ਸਿੰਘ ਵੱਲੋਂ ਇਸ ਡਾਇਮੰਡ ਪਲੇਅ ਬਟਨ ਦੀ ਫੋਟੋ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਹੈ। ਜਿਸ ‘ਚ ਸਿੱਧੂ ਮੂਸੇਵਾਲਾ ਨੂੰ ਮਿਲਿਆ ਡਾਇਮੰਡ ਬਟਨ ਤੇ ਉਨ੍ਹਾਂ ਦੀ ਤਸਵੀਰ ਨਾਲ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਖੜ੍ਹੇ ਹਨ। ਲੋਕਾਂ ਵੱਲੋਂ ਸਿੱਧੂ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਮੂਸੇਵਾਲਾ ਦੇ ਯੂਟਿਊਬ ਚੈਨਲ ਦੇ ਇਸ ਵੇਲੇ 1 ਕਰੋੜ 70 ਲੱਖ ਤੋਂ ਵੱਧ ਪ੍ਰਸ਼ੰਸਕ ਹਨ।

ਦੱਸਣਯੋਗ ਹੈ ਕਿ ‘ਡਾਇਮੰਡ ਪਲੇਅ ਬਟਨ’ ਇੱਕ ਯੂਟਿਊਬ ਐਵਾਰਡ ਹੈ, ਜੋ ਉਨ੍ਹਾਂ ਚੈਨਲਾਂ ਨੂੰ ਉਦੋਂ ਦਿੱਤਾ ਜਾਂਦਾ ਹੈ, ਜਦੋਂ ਚੈਨਲ ਦੇ 10 ਮਿਲੀਅਨ ਸਬਸਕਰਾਈਬਰਜ਼ ਹੋ ਜਾਂਦੇ ਹਨ ਜਾਂ ਇਸ ਨੂੰ ਪਾਰ ਕਰਦੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment