ਕੀ ਤੁਸੀਂ ਜਾਣਦੇ ਹੋ ਗੁਣਕਾਰੀ ਕਾਲੀ ਮਿਰਚ ਦੇ Side Effects?

TeamGlobalPunjab
3 Min Read

ਨਿਊਜ਼ ਡੈਸਕ: ਸਿਹਤ ਦੇ ਲਿਹਾਜ਼ ਨਾਲ ਕਾਲੀ ਮਿਰਚ ਨੂੰ ਕਾਫ਼ੀ ​ਲਾਭਦਾਇਕ ਮੰਨਿਆ ਜਾਂਦਾ ਹੈ, ਪਰ ਹਰ ਚੀਜ ਦੇ ਕੁੱਝ ਫਾਇਦੇ ਹੁੰਦੇ ਹਨ ਤਾਂ ਕੁੱਝ ਨੁਕਸਾਨ ਵੀ ਹੁੰਦੇ ਹਨ। ਕਾਲੀ ਮਿਰਚ ਦੇ ਕੁੱਝ ਅਜਿਹੇ ਨੁਕਸਾਨ ਬਾਰੇ ਜਾਣੋ ਜਿਸ ਤੋਂ ਕਈ ਲੋਕ ਅਣਜਾਣ ਹਨ।

-ਕਾਲੀ ਮਿਰਚ ਸਰਦੀ ਜ਼ੁਖਾਮ ਵਿੱਚ ਕਾਫ਼ੀ ਫਾਇਦੇਮੰਦ ਹੁੰਦੀ ਹੈ, ਪਰ ਕੀ ਤੁਸੀ ਜਾਣਦੇ ਹੋ ਕਿ ਅਸਥਮਾ ਰੋਗੀਆਂ ਨੂੰ ਕਾਲੀ ਮਿਰਚ ਦਾ ਸੇਵਨ ਕਰਨਾ ਚਾਹੀਦਾ ਹੈ ਜਾਂ ਨਹੀਂ? ਅਸਲ ‘ਚ ਐਂਟੀ-ਆਕਸੀਡੈਂਟਸ ਨਾਲ ਭਰਪੂਰ ਕਾਲੀ ਮਿਰਚ ਦਾ ਤਿੱਖਾਪਣ ਸਾਹ ਪ੍ਰਣਾਲੀ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਜਿਸ ਨਾਲ ਅਸਥਮਾ ਰੋਗੀਆਂ ਦੀ ਪਰੇਸ਼ਾਨੀ ਵੱਧ ਸਕਦੀ ਹੈ ਅਤੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੋ ਸਕਦੀ ਹੈ। ਇਸ ਤੋਂ ਇਲਾਵਾ ਸਾਹ ਦੇ ਹੋਰ ਰੋਗਾਂ ਨਾਲ ਗ੍ਰਸਤ ਲੋਕਾਂ ਨੂੰ ਵੀ ਇਸ ਦਾ ਸੇਵਨ ਡਾਕਟਰ ਦੀ ਸਲਾਹ ਨਾਲ ਅਤੇ ਸੀਮਤ ਮਾਤਰਾ ‘ਚ ਹੀ ਕਰਨਾ ਚਾਹੀਦਾ ਹੈ। ਕਾਲੀ ਮਿਰਚ ਦਾ ਜ਼ਿਆਦਾ ਸੇਵਨ ਕਰਨ ਨਾਲ ਆਕਸੀਜਨ ਫਲੋਅ ਪ੍ਰਭਾਵਿਤ ਹੋ ਸਕਦਾ ਹੈ।

-ਕੁੱਝ ਲੋਕ ਸੋਚਦੇ ਹਨ ਕਿ ਕਾਲੀ ਮਿਰਚ ਫਾਇਦੇਮੰਦ ਹੈ, ਇਸ ਨੂੰ ਜ਼ਿਆਦਾ ਖਾਓਗੇ ਤਾਂ ਜ਼ਿਆਦਾ ਫਾਇਦਾ ਹੋਵੇਗਾ, ਪਰ ਤੁਹਾਨੂੰ ਦੱਸ ਦਈਏ ਕਿ ਕਾਲੀ ਮਿਰਚ ਦੀ ਤਸੀਰ ਗਰਮ ਹੁੰਦੀ ਹੈ। ਇਸ ਨੂੰ ਜ਼ਿਆਦਾ ਖਾਣ ਨਾਲ ਤੁਹਾਡੇ ਪੇਟ ਵਿੱਚ ਗਰਮੀ ਵੱਧ ਸਕਦੀ ਹੈ। ਇਸ ਕਾਰਨ ਤੁਹਾਨੂੰ ਕਬਜ਼, ਐਸੀਡਿਟੀ, ਗੈਸ, ਪਾਈਲਸ ਆਦਿ ਦੀਆਂ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਪਿੱਤ ਦੀ ਸਮੱਸਿਆ ਹੈ, ਤਾਂ ਵੀ ਤੁਹਾਨੂੰ ਕਾਲੀ ਮਿਰਚ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

-ਜੋ ਔਰਤਾਂ ਗਰਭਵਤੀਆਂ ਹਨ, ਉਨ੍ਹਾਂ ਨੂੰ ਕਾਲੀ ਮਿਰਚ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਗਰਭ ਅਵਸਥਾ ਦੌਰਾਨ ਔਰਤਾਂ ਨੂੰ ਗਰਮ ਚੀਜਾਂ ਨੂੰ ਖਾਣ ਦੀ ਮਨਾਹੀ ਹੁੰਦੀ ਹੈ। ਜੇਕਰ ਖਾਣਾ ਜ਼ਰੂਰੀ ਹੋਵੇ ਤਾਂ ਡਾਕਟਰ ਦੀ ਸਲਾਹ ਨਾਲ ਹੀ ਖਾਓ। ਇਸ ਤੋਂ ਇਲਾਵਾ ਗਰਭ ਅਵਸਥਾ ਦੌਰਾਨ ਔਰਤਾਂ ਨੂੰ ਹਾਰਮੋਨਲ ਬਦਲਾਅ ਕਾਰਨ ਗਰਮੀ ਬਹੁਤ ਲਗਦੀ ਹੈ। ਅਜਿਹੇ ਵਿੱਚ ਕਾਲੀ ਮਿਰਚ ਦਾ ਸੇਵਨ ਕਰਨ ਨਾਲ ਸਮੱਸਿਆ ਅਤੇ ਬੇਚੈਨੀ ਵੱਧ ਸਕਦੀ ਹੈ। ਉੱਥੇ ਹੀ ਜੋ ਔਰਤਾਂ ਬੱਚਿਆਂ ਨੂੰ ਫੀਡਿੰਗ ਕਰਵਾਉਂਦੀਆਂ ਹਨ , ਉਨ੍ਹਾਂ ਨੂੰ ਵੀ ਕਾਲੀ ਮਿਰਚ ਦਾ ਸਹੀ ਮਾਤਰਾ ‘ਚ ਸੇਵਨ ਕਰਨਾ ਚਾਹੀਦਾ ਹੈ।

- Advertisement -

-ਕਾਲੀ ਮਿਰਚ ਦਾ ਜ਼ਿਆਦਾ ਸੇਵਨ ਤੁਹਾਡੀ ਚਮੜੀ ਨੂੰ ਡਰਾਈ ਬਣਾਉਂਦਾ ਹੈ। ਕਾਲੀ ਮਿਰਚ ਦੀ ਗਰਮ ਤਸੀਰ ਤੁਹਾਡੀ ਚਮੜੀ ਦੀ ਨਮੀ ਨੂੰ ਖੌਹ ਲੈਂਦੀ ਹੈ। ਇਸ ਲਈ ਜੇਕਰ ਤੁਹਾਡੀ ਚਮੜੀ ਪਹਿਲਾਂ ਤੋਂ ਡਰਾਈ ਹੈ ਤਾਂ ਤੁਹਾਨੂੰ ਇਸ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

-ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਗੈਸ ਅਤੇ ਐਸਿਡਿਟੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਕਾਲੀ ਮਿਰਚ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ। ਕਾਲੀ ਮਿਰਚ ਦੇ ਤਿੱਖੇਪਣ ਕਾਰਨ ਪੇਟ ਵਿੱਚ ਅਲਸਰ ਹੋਣ ਦਾ ਵੀ ਰਿਸਕ ਰਹਿੰਦਾ ਹੈ। ਇਸ ਲਈ ਇਸਦਾ ਘੱਟ ਮਾਤਰਾ ਵਿੱਚ ਹੀ ਸੇਵਨ ਕਰੋ ਅਤੇ ਜੇਕਰ ਅਲਸਰ ਦੀ ਸਮੱਸਿਆ ਹੈ ਤਾਂ ਕਾਲੀ ਮਿਰਚ ਬਿਲਕੁੱਲ ਨਾਂ ਖਾਓ।

Share this Article
Leave a comment