Home / ਜੀਵਨ ਢੰਗ / ਕਿਤੇ ਤੁਹਾਡੀ ਵੀ ਅੱਖਾਂ ਦਾ ਪਾਣੀ ਤਾਂ ਨਹੀਂ ਸੁੱਕ ਰਿਹਾ ?
Dry eye syndrome

ਕਿਤੇ ਤੁਹਾਡੀ ਵੀ ਅੱਖਾਂ ਦਾ ਪਾਣੀ ਤਾਂ ਨਹੀਂ ਸੁੱਕ ਰਿਹਾ ?

Dry eye syndrome ਅੱਜ ਕਲ ਦੇ ਲੋਕ ਆਪਣੇ ਕੰਮ ਦੇ ਨਾਲ ਮੋਬਾਇਲ ਤੇ ਲੈਪਟਾਪ ‘ਤੇ ਇੰਨਾ ਬਿਜ਼ੀ ਰਹਿਣ ਲੱਗੇ ਹਨ ਕਿ ਹੁਣ ਤਾਂ ਉਨ੍ਹਾਂ ਦੀ ਅੱਖਾਂ ਦਾ ਪਾਣੀ ਵੀ ਸੁੱਕਣ ਲੱਗਿਆ ਹੈ। ਲਗਾਤਾਰ ਮੋਬਾਇਲ, ਕੰਪਿਊਟਰ, ਟੀਵੀ ‘ਤੇ ਅੱਖਾਂ ਨੂੰ ਗੱਢ ਕੇ ਰੱਖਣ ਦੀ ਵਜ੍ਹਾ ਕਾਰਨ ਅਜਿਹਾ ਹੋ ਰਿਹਾ ਹੈ। ਅਜਿਹੇ ਲੋਕਾਂ ਨੂੰ ਸਿਰ ‘ਚ ਦਰਦ, ਅੱਖਾਂ ਲਾਲ ਹੋਣਾ ਅੱਖਾਂ ਵਿੱਚ ਖ਼ਾਰਸ਼਼ ਸ਼ੁਰੂ ਹੋ ਜਾਣਾ ਤੇ ਭਾਰੀਪਨ ਦੀ ਸ਼ਿਕਾਇਤ ਹੋ ਰਹੀ ਹੈ। ਇਸ ਨੂੰ ਅੱਖਾਂ ਦੀ ਖ਼ੁਸ਼ਕੀ ਦਾ ਰੋਗ ਵੀ ਕਹਿੰਦੇ ਹਨ। ਸਰਵੇ ‘ਚ ਪਤਾ ਲੱਗਿਆ ਹੈ ਕਿ 60 ਫੀਸਦੀ ਬੱਚੇ ਤੇ 80 ਫੀਸਦੀ ਨੌਜਵਾਨ ਕੰਪਿਊਟਰ ਵਿਜ਼ਨ ਸਿੰਡਰੋਮ ਬੀਮਾਰੀ ਨਾਲ ਜੂਝ ਰਹੇ ਹਨ। ਕੰਪਿਊਟਰ ‘ਤੇ ਲਗਾਤਾਰ ਪੜ੍ਹਾਈ, ਗੇਮ ਅਤੇ ਚੈਟਿੰਗ ਨੇ ਵਿਦਿਆਰਥੀਆਂ ਨੂੰ ਪਰੇਸ਼ਾਨੀ ‘ਚ ਪਾ ਦਿੱਤਾ। ਡਾਕਟਰਾਂ ਮੁਤਾਬਕ ਇਹ ਸਭ ‘ਡ੍ਰਾਈ–ਆਈ’ ਦੇ ਲੱਛਣ ਹਨ ਤੇ ਇਸ ਦਾ ਇਲਾਜ ਨਾ ਹੋਣ ਕਾਰਨ ਪੁਤਲੀ ਵਿੱਚ ਇਨਫ਼ੇਕਸ਼ਨ ਦਾ ਖ਼ਤਰਾ ਵਧਦਾ ਹੀ ਚਲਾ ਜਾਂਦਾ ਹੈ। ਕੀ ਹੈ ਡ੍ਰਾਈ ਆਈ ਸਿੰਡਰੋਮ ਡ੍ਰਾਈ ਆਈ ਹੋਣ ‘ਤੇ ਅੱਖਾਂ ‘ਚ ਹੰਝੂ ਬਣਨੇ ਘੱਟ ਹੋ ਜਾਂਦੇ ਹਨ ਤੇ ਅੱਖਾਂ ਖੁਸ਼ਕ ਹੋਣ ‘ਤੇ ਅੱਖਾਂ ‘ਚ ਜਲਣ ਬਣੀ ਰਹਿੰਦੀ ਹੈ ਇਸ ਦੇ ਨਾਲ ਹੀ ਅੱਖਾਂ ‘ਚ ਸੋਜ ਰਹਿੰਦੀ ਹੈ। ਇੱਥੋਂ ਤੱਕ ਕਿ ਅੱਖ ਦੇ ਸਾਹਮਣੇ ਦੀ ਪਰਤ ‘ਤੇ ਜ਼ਖਮ ਵੀ ਹੋ ਸਕਦੇ ਹਨ। ਕਦੇ-ਕਦੇ ਅੱਖਾਂ ‘ਚ ਰੜ੍ਹਕ ਦਾ ਅਹਿਸਾਸ ਹੁੰਦਾ ਹੈ। ਅੱਖਾਂ ਵਿੱਚ ਪਾਣੀ ਆਉਣਾ ਵੀ ਡ੍ਰਾਈ ਆਈ ਸਿੰਡਰੋਮ ਦਾ ਲੱਛਣ ਹੋ ਸਕਦਾ ਹੈ । ਬੱਚਿਆਂ ਨੂੰ ਨਾ ਦਵੋ ਫੋਨ ਬੱਚਾ ਖਾਣਾ ਨਹੀਂ ਖਾ ਰਿਹਾ, ਰੋ ਰਿਹਾ ਤੇ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਚੁੱਪ ਨਹੀਂ ਹੋ ਰਿਹਾ ਜਾਂ ਫਿਰ ਜ਼ਿਆਦਾ ਸ਼ੈਤਾਨੀ ਕਰ ਰਿਹਾ ਹੈ, ਤਾਂ ਅਕਸਰ ਲੋਕ ਬੱਚੇ ਦੇ ਹੱਥ ‘ਚ ਮੋਬਾਇਲ ਫੜਾ ਦਿੰਦੇ ਹਨ। ਬੱਚਿਆਂ ਨੂੰ ਚੁੱਪ ਕਰਵਾਉਣਾ ਹੈ ਤਾਂ ਟੈਲੀਵਿਜ਼ਨ ਚਲਾ ਦਓ ਤੇ ਉਨ੍ਹਾਂ ਦੇ ਹੱਥਾਂ ਤੋਂ ਮੋਬਾਇਲ ਲੈ ਲਵੋ। ਮੋਬਾਇਲ ਗੇਮ ਤੇ ਵੀਡੀਓ ਗੇਮ ਤੋਂ ਬਚੋ ਨੌਜਵਾਨ ਅੱਜ–ਕੱਲ੍ਹ ਸਾਰੇ ਦਿਨ ਦੀ ਥਕਾਵਟ ਮਿਟਾਉਣ ਤੇ ਦਿਮਾਗ਼ ਨੂੰ ਆਰਾਮ ਦੇਣ ਲਈ ਮੋਬਾਇਲ ਉੱਤੇ ਕੋਈ ਗੇਮ ਖੇਡਣ ਲੱਗਦੇ ਹਨ ਜਾਂ ਸੋਸ਼ਲ ਮੀਡੀਆ ਉੱਤੇ ਚੈਟਿੰਗ ਕਰਨ ਲਗਦੇ ਹਨ ਤੇ ਕੋਈ ਵਿਡੀਓ ਵੇਖਦੇ ਹਨ। ਬੱਚੇ ਤੇ ਨੌਜਵਾਨ ਸਾਰੇ ਹੀ ਬਿਸਤਰੇ ਵਿੱਚ ਵੜ ਕੇ ਘੰਟਿਆਂ ਬੱਧੀ ਮੋਬਾਇਲ ਉੱਤੇ ਗੇਮਾਂ ਖੇਡਦੇ ਹਨ ਤੇ ਜਾਂ ਫ਼ਿਲਮਾਂ ਵੇਖਦੇ ਹਨ। Read Also: ਮੋਤੀਆਂ ਵਰਗੇ ਸਫੈਦ ਦੰਦ ਪਾਉਣ ਲਈ ਜ਼ਬਰਦਸਤ ਘਰੇਲੂ ਨੁਸਖੇ ਘੱਟ ਹੋ ਜਾਂਦਾ ਹੈ ਪਲਕ ਝਪਕਣਾ: ਕਮਰੇ ਦੀ ਲਾਈਟ ਬੰਦ ਕਰ ਮੋਬਾਇਲ ਚਲਾਉਣਾ ਅੱਖਾਂ ਨੂੰ ਨੁਕਸਾਨ ਕਰਦਾ ਹੈ। ਇਸ ਨਾਲ ਪਲਕ ਝਪਕਣ ਦੀ ਦਰ ਘੱਟ ਹੋ ਰਹੀ ਹੈ। ਪੁਤਲੀ ਨੂੰ ਨਹੀਂ ਮਿਲਦੀ ਸਹੀ ਮਾਤਰਾ ‘ਚ ਆਕਸੀਜਨ : ਡਾਕਟਰਾਂ ਦਾ ਕਹਿਣਾ ਹੈ ਕਿ ਅੱਖਾਂ ਦੀ ਪੁਤਲੀਆਂ ‘ਚ ਖੂਨ ਦੀਆਂ ਧਮਣੀਆਂ ਹੁੰਦੀਆਂ ਹਨ। ਪੁਤਲੀ ਦੇ ਅੱਗੇ ਟੀਅਰ ਫਿਲਮ ਹੁੰਦੀ ਹੈ, ਜਿਸਦੇ ਨਾਲ ਇਹ ਆਕਸੀਜਨ ਲੈਂਦਾ ਹੈ। ਜਦੋਂ ਅਸੀ ਫੋਨ ਲਗਾਤਾਰ ਵੇਖਦੇ ਹਾਂ, ਪਲਕ ਨੂੰ ਘੱਟ ਝਪਕਾਉਂਦੇ ਹਾਂ ਜਿਸ ਕਾਰਨ ਆਕਸੀਜਨ ਪੁਤਲੀ ਤੱਕ ਨਹੀਂ ਪਹੁੰਚ ਪਾਂਦੀ । ਉਪਾਅ: 30 ਸਕਿੰਟ ਤੱਕ ਬੰਦ ਕਰੋ ਅੱਖਾਂ ਬੱਚੇ ਹੋਣ ਜਾਂ ਨੌਜਵਾਨ ਅੱਧੇ ਘੰਟੇ ਤੋਂ ਜ਼ਿਆਦਾ ਮੋਬਾਇਲ ਜਾਂ ਕੰਪਿਊਟਰ ਨਾ ਚਲਾਉ ਨਹੀਂ ਕਰੋ। ਜੇਕਰ ਕੰਮ ਕਰਨਾ ਜ਼ਰੂਰੀ ਹੈ ਤਾਂ ਕੰਮ ਦੇ ਵਿੱਚ 30 ਤੋਂ 35 ਸਕਿੰਟ ਅੱਖਾਂ ਬੰਦ ਕਰਕੇ ਬੈਠ ਜਾਓ ਇਸ ਨਾਲ ਪੁਤਲੀਆਂ ਨੂੰ ਆਕਸੀਜਨ ਦੀ ਸਪਲਾਈ ਹੁੰਦੀ ਰਹੇਗੀ। Dry eye syndrome

Check Also

ਡੱਡੂ ਦੇ ਸਟੈਮ ਸੈੱਲ ਤੋਂ ਬਣਾਇਆ ਦੁਨੀਆ ਦਾ ਪਹਿਲਾਂ ਰੋਬੋਟ, ਕੈਂਸਰ ਦੇ ਇਲਾਜ਼ ‘ਚ ਮਿਲੇਗੀ ਮਦਦ : ਅਧਿਐਨ

ਕੀ ਤੁਸੀਂ ਅਜਿਹਾ ਰੋਬੋਟ ਵੇਖਿਆ ਹੈ ਜਿਹੜਾ ਮਨੁੱਖੀ ਸਰੀਰ ‘ਚ ਆਸਾਨੀ ਨਾਲ ਚੱਲ ਸਕਦਾ ਹੋਵੇ। …

Leave a Reply

Your email address will not be published. Required fields are marked *