ਵਰਲਡ ਡੈਸਕ – ਸੰਯੁਕਤ ਰਾਸ਼ਟਰ ਦੇ ਸੀਨੀਅਰ ਅਧਿਕਾਰੀ ਸਿਧਾਰਥ ਚੈਟਰਜੀ ਨੇ ਚੀਨ ‘ਚ ਸੰਯੁਕਤ ਰਾਸ਼ਟਰ ਦੇ ਰਾਜਦੂਤ ਵਜੋਂ ਅਹੁਦਾ ਸੰਭਾਲ ਲਿਆ ਹੈ। ਵਿਸ਼ਵ ਦੀ ਸਭ ਤੋਂ ਵੱਧ ਆਬਾਦੀ ਵਾਲੇ ਇਸ ਮੁਲਕ ‘ਚ ਚੈਟਰਜੀ ਸੰਯੁਕਤ ਰਾਸ਼ਟਰ ਦੀਆਂ 27 ਏਜੰਸੀਆਂ ਦੇ ਕੰਮ-ਕਾਜ ਦੀ ਨਿਗਰਾਨੀ ਕਰਨਗੇ।
ਚੈਟਰਜੀ ਚੀਨ ‘ਚ ‘ਯੂਨਾਈਟਡ ਨੇਸ਼ਨਜ਼ ਰੈਜ਼ੀਡੈਂਟ ਕੋਆਰਡੀਨੇਟਰ’ ਵਜੋਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਦੇ ਸਭ ਤੋਂ ਸੀਨੀਅਰ ਪ੍ਰਤੀਨਿਧੀ ਹੋਣਗੇ। ਭਾਰਤੀ ਫ਼ੌਜ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸ੍ਰੀ ਚੈਟਰਜੀ ਨੂੰ ਸਾਲ 1995 ‘ਚ ਭਾਰਤ ਦੇ ਰਾਸ਼ਟਰਪਤੀ ਵੱਲੋਂ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।