ਪਟਿਆਲਾ ‘ਚ ਚਲੀਆਂ ਗੋਲੀਆਂ ,ਦਰਸ਼ਨ ਸਿੰਗਲਾ ਦਾ ਹੋਇਆ ਕਤਲ

navdeep kaur
2 Min Read

ਪਟਿਆਲਾ : ਪਟਿਆਲਾ ਤੋਂ ਇਸ ਸਮੇ ਇੱਕ ਵੱਡੀ ਘਟਨਾ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਨਾਭਾ ਰੋਡ ’ਤੇ ਦਿਨ ਦਿਹਾੜੇ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸ ਨੂੰ 5 ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਦਰਸ਼ਨ ਸਿੰਗਲਾ ਦੀ ਉਮਰ ਕਰੀਬ 55 ਸਾਲ ਦੱਸੀ ਜਾਂਦੀ ਹੈ। ਉਹ ਸਰਕਾਰੀ ਦਫ਼ਤਰਾਂ ਦਾ ਠੇਕੇ ਦਾ ਕੰਮ ਲੈਂਦਾ ਸੀ। 2 ਗੋਲੀਆਂ ਉਸ ਦੇ ਸਿਰ ‘ਚ, 2 ਉਸ ਦੀ ਪਿੱਠ ‘ਤੇ ਜਦਕਿ 1 ਗੋਲੀ ਉਸ ਦੇ ਪਾਸੇ ਲੱਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. ਸਿਟੀ ਸਰਫਰਾਜ਼ ਆਲਮ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 9.40 ਦੀ ਹੈ। ਦਰਸ਼ਨ ਸਿੰਘ ਸਿੰਗਲਾ ਦੀ ਨਾਭਾ ਰੋਡ ‘ਤੇ ਐੱਸ. ਐੱਸ. ਸਰਵਿਸ ਪ੍ਰੋਵਾਈਡਰ ਨਾਮ ਦੀ ਦੁਕਾਨ ਹੈ। ਮੋਟਰਸਾਈਕਲ ਸਵਾਰ ਹਮਲਾਵਰ ਕਰੀਬ 9.40 ‘ਤੇ ਦੁਕਾਨ ਨਜ਼ਦੀਕ ਪਹੁੰਚਿਆ ਤੇ ਜਦੋਂ ਦਰਸ਼ਨ ਸਿੰਘ ਵਰਨਾ ਗੱਡੀ ‘ਤੇ ਸਵਾਰ ਹੋ ਕੇ ਦੁਕਾਨ ‘ਤੇ ਆਏ ਤਾਂ ਉਕਤ ਹਮਲਾਵਰ ਵੱਲੋਂ ਗੋਲ਼ੀਆਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਤੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਮੁਤਾਬਕ ਬਾਈਕ ‘ਤੇ ਸਿਰਫ਼ ਇਕ ਵਿਅਕਤੀ ਹੀ ਸਵਾਰ ਸੀ ਤੇ ਦਰਸ਼ਨ ਸਿੰਘ ਨਾਲ ਕਾਰ ‘ਚ ਹੋਰ ਵੀ ਵਿਅਕਤੀ ਸਵਾਰ ਸਨ। ਪੁਲਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਸ ਸਬੰਧੀ ਗੱਲ ਕਰਦਿਆਂ ਮ੍ਰਿਤਕ ਦਰਸ਼ਨ ਸਿੰਗਲਾ ਦੇ ਭਤੀਜੇ ਜਿਮੀ ਸਿੰਗਲਾ ਨੇ ਦੱਸਿਆ ਕਿ ਸਵੇਰੇ ਉਸਦੇ ਚਾਚਾ, ਜਿਨ੍ਹਾਂ ਦਾ ਪਟਿਆਲਾ ਵਿਖੇ ਦਫ਼ਤਰ ਹੈ, ਅੱਜ ਕਰੀਬ ਸਾਢੇ 8 ਵਜੇ ਘਰੋਂ ਪਟਿਆਲਾ ਲਈ ਰਵਾਨਾ ਹੋਏ। ਜਿਸ ਤੋਂ ਬਾਅਦ ਸਾਢੇ 9 ਦੇ ਕਰੀਬ ਪਰਿਵਾਰ ਨੂੰ ਸੂਚਨਾ ਮਿਲੀ ਕੇ ਉਨ੍ਹਾਂ ਦਾ ਗੋਲ਼ੀਆਂ ਮਾਰ ਦਿੱਤੀਆਂ ਗਈਆਂ ਹਨ। ਸੂਚਨਾ ਮਿਲਦਿਆਂ ਹੀ ਜਦੋਂ ਪਰਿਵਾਰਕ ਮੈਂਬਰ ਪਟਿਆਲਾ ਪੁੱਜੇ ਤਾਂ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ।

 

- Advertisement -

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment