ਅਮਰੀਕੀ ਚੋਣਾਂ 2020 : ਕਮਲਾ ਹੈਰਿਸ ਦਾ ਟਰੰਪ ‘ਤੇ ਵੱਡਾ ਹਮਲਾ, ਕਿਹਾ-ਝੂਠ ਅਤੇ ਭੱਦੀ ਰਣਨੀਤੀ ਅਪਣਾ ਰਹੀ ਹੈ ਟਰੰਪ ਟੀਮ

TeamGlobalPunjab
2 Min Read

ਵਾਸ਼ਿੰਗਟਨ : ਡੈਮੋਕ੍ਰੇਟਿਕ ਪਾਰਟੀ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਚੋਣ ਪ੍ਰਚਾਰ ਟੀਮ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਟਰੰਪ ਅਤੇ ਉਨ੍ਹਾਂ ਦੀ ਚੋਣ ਪ੍ਰਚਾਰ ਟੀਮ ਝੂਠ ਅਤੇ ਭੱਦੀ ਰਣਨੀਤੀ ਦਾ ਸਹਾਰਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਟਰੰਪ ਟੀਮ ਅਸਲ ਮੁੱਦਿਆਂ ਤੋਂ ਅਮਰੀਕੀ ਜਨਤਾ ਦਾ ਧਿਆਨ ਹਟਾਉਣਾ ਚਾਹੁੰਦੀ ਹੈ।

ਕਮਲਾ ਹੈਰਿਸ (55) ਨੇ ਐਤਵਾਰ ਨੂੰ ਇੱਕ ਅਮਰੀਕੀ ਨਿਊਜ਼ ਚੈੱਨਲ ਨੂੰ ਦੱਸਿਆ ਕਿ ਰਾਸ਼ਟਰਪਤੀ ਟਰੰਪ ਦਾ ਚੋਣ ਅਭਿਆਨ ਇੱਕ ਕਿਸਮ ਦਾ ਧੋਖਾ ਸਾਬਤ ਹੋਵੇਗਾ। ਅਸੀਂ ਜਾਣਦੇ ਹਾਂ ਕਿ ਬਹੁਤ ਕੁਝ ਦਾਅ ‘ਤੇ ਲੱਗਾ ਹੋਇਆ ਹੈ। ਅਸੀਂ ਕੋਰੋਨਾ ਮਹਾਮਾਰੀ ਕਾਰਨ ਪਿਛਲੇ ਕੁਝ ਮਹੀਨਿਆਂ ‘ਚ 1.60 ਲੱਖ ਤੋਂ ਵੱਧ ਲੋਕਾਂ ਨੂੰ ਗੁਆ ਚੁੱਕੇ ਹਾਂ। ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਹਨ ਅਤੇ ਦੇਸ਼ ਭੁੱਖਮਰੀ ਨਾਲ ਜੂਝ ਰਿਹਾ ਹੈ।

ਦੱਸ ਦਈਏ ਕਿ ਰਾਸ਼ਟਰਪਤੀ ਟਰੰਪ ਲਗਾਤਾਰ ਹੈਰਿਸ ‘ਤੇ ਹਮਲਾ ਕਰ ਰਹੇ ਹਨ।  ਇਸ ਦਾ ਜਵਾਬ ਦਿੰਦਿਆਂ ਹੈਰਿਸ ਨੇ ਕਿਹਾ ਕਿ ਉਹ ਲੋਕ ਛਲ-ਕਪਟ ‘ਤੇ ਉਤਰ ਆਏ ਹਨ। ਸਾਨੂੰ ਯਕੀਨ ਹੈ ਕਿ ਉਹ ਹਰ ਹਥਕੰਡਾ ਆਜ਼ਮਾਉਣਗੇ ਤੇ ਅਸੀਂ ਇਸ ਲਈ ਤਿਆਰ ਹਾਂ। ਬਰਾਕ ਓਬਾਮਾ ਦੇ ਦੂਜੇ ਕਾਰਜਕਾਲ ਵਿਚ ਦੱਖਣੀ ਤੇ ਮੱਧ ਏਸ਼ੀਆਈ ਮਾਮਲਿਆਂ ਦੀ ਸਹਾਇਕ ਵਿਦੇਸ਼ ਮੰਤਰੀ ਰਹਿ ਚੁੱਕੀ ਨਿਸ਼ਾਨ ਦੇਸਾਈ ਵਿਸਵਾਲ ਦਾ ਕਹਿਣਾ ਹੈ ਕਿ ਹੈਰਿਸ ਦੀ ਉਮੀਦਵਾਰ ਭਾਰਤੀ-ਅਮਰੀਕੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।

Share this Article
Leave a comment