ਵਾਸ਼ਿੰਗਟਨ: ਅਮਰੀਕਾ ਦੇ ਵਿਸਕਾਨਸਿਨ ਸੂਬੇ ‘ਚ ਦਿਨ ਦਿਹਾੜੇ ਚੋਰਾ ਨੇ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਚੋਰਾਂ ਦੇ ਇਸ ਗਰੁੱਪ ਨੇ ਚੋਰੀ ਕਰਨ ਵਿਚ ਇੰਨੀ ਜ਼ਬਰਦਸਤ ਫੁਰਤੀ ਦਿਖਾਈ ਕਿ ਸਭ ਦੇਖਦੇ ਹੀ ਰਹਿ ਗਏ। ਦੁਕਾਨ ਮਾਲਕ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਦੌਰਾਨ ਦੁਕਾਨ ‘ਚ ਲੱਗੇ ਸੀਸੀਟੀਵੀ ਕੈਮਰੇ ਦੀ ਵੀਡੀਓ ਦੇਖੀ ਤਾਂ ਉਹ ਹੈਰਾਨ ਰਹਿ ਗਏ। ਸਵੇਰ ਦੇ ਸਮੇਂ ਹੋਈ ਇਸ ਚੋਰੀ ਦੀ ਵਾਰਦਾਤ ਨੂੰ ਦੁਕਾਨ ‘ਚ ਲੱਗੇ ਕੈਮਰਿਆਂ ਨੇ ਕੈਦ ਕਰ ਲਿਆ ਸੀ।
ਕੈਮਰੇ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਦੁਕਾਨ ‘ਚ ਸਵੇਰੇ-ਸਵੇਰੇ ਲਗਭਗ 10 ਲੋਕਾਂ ਦਾ ਇਕ ਗਰੁੱਪ ਅੰਦਰ ਆਇਆ ਤੇ ਸਿਰਫ 30 ਸਕਿੰਟ ‘ਚ ਹੀ ਦੁਕਾਨਦਾਰ ਤੇ ਸਟਾਫ ਦੀ ਮੌਜੂਦਗੀ ‘ਚ ਲਗਭਗ 20 ਲੱਖ 53 ਹਜ਼ਾਰ ਦਾ ਸਮਾਨ ਲੈ ਕੇ ਫਰਾਰ ਹੋ ਗਿਆ। ਸਾਰੇ ਚੋਰ ਬਾਈਕ ਰਾਹੀਂ ਆਏ ਸਨ ਤੇ ਚੋਰੀ ਦਾ ਮਾਲ ਲੈ ਕੇ ਭੱਜ ਗਏ। ਜਾਰੀ ਕੀਤੀ ਗਈ ਵੀਡੀਓ ‘ਚ ਚੋਰਾਂ ਦੀ ਫੁਰਤੀ ਦੇਖ ਹਰ ਕੋਈ ਹੈਰਾਨ ਹੈ। ਹਾਲਾਂਕਿ ਮਾਮਲੇ ਵਿਚ ਪੁਲਿਸ ਹਾਲੇ ਜਾਂਚ ਕਰ ਰਹੀ ਹੈ।
ਵਿਸਕਾਨਸਿਨ ਪੁਲਿਸ ਦੇ ਮੁਖੀ ਡੇਵਿਡ ਸਮੇਟਨ ਨੇ ਦੱਸਿਆ ਕਿ ਵੀਡੀਓ ਦੇਖਣ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਚੋਰਾਂ ਨੇ ਪਹਿਲਾਂ ਹੀ ਪੂਰੀ ਪਲਾਨਿੰਗ ਕੀਤੀ ਹੋਈ ਸੀ। ਚੋਰਾਂ ਨੂੰ ਪਤਾ ਸੀ ਕਿ ਉਨ੍ਹਾਂ ਦੇ ਕੰਮ ਦੇ ਕੱਪੜੇ ਕਿੱਥੇ ਰੱਖੇ ਗਏ ਹਨ। ਇਸ ਲਈ ਉਹ ਸਿੱਧਾ ਦੁਕਾਨ ਅੰਦਰ ਦਾਖਲ ਹੋਏ ਤੇ ਸਿੱਧਾ ਕੱਪੜੇ ਚੁੱਕ ਕੇ ਫਰਾਰ ਹੋ ਗਏ।
https://www.facebook.com/ABCNews/videos/2302606826488557/