Home / North America / ਦੇਖੋ ਚੋਰਾਂ ਨੇ 30 ਸਕਿੰਟਾਂ ‘ਚ ਦੁਕਾਨ ਚੋਂ ਕਿੰਝ ਉਡਾਏ 2.50 ਲੱਖ ਦੇ ਕਪੜੇ, ਵੀਡੀਓ

ਦੇਖੋ ਚੋਰਾਂ ਨੇ 30 ਸਕਿੰਟਾਂ ‘ਚ ਦੁਕਾਨ ਚੋਂ ਕਿੰਝ ਉਡਾਏ 2.50 ਲੱਖ ਦੇ ਕਪੜੇ, ਵੀਡੀਓ

ਵਾਸ਼ਿੰਗਟਨ: ਅਮਰੀਕਾ ਦੇ ਵਿਸਕਾਨਸਿਨ ਸੂਬੇ ‘ਚ ਦਿਨ ਦਿਹਾੜੇ ਚੋਰਾ ਨੇ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਚੋਰਾਂ ਦੇ ਇਸ ਗਰੁੱਪ ਨੇ ਚੋਰੀ ਕਰਨ ਵਿਚ ਇੰਨੀ ਜ਼ਬਰਦਸਤ ਫੁਰਤੀ ਦਿਖਾਈ ਕਿ ਸਭ ਦੇਖਦੇ ਹੀ ਰਹਿ ਗਏ। ਦੁਕਾਨ ਮਾਲਕ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਦੌਰਾਨ ਦੁਕਾਨ ‘ਚ ਲੱਗੇ ਸੀਸੀਟੀਵੀ ਕੈਮਰੇ ਦੀ ਵੀਡੀਓ ਦੇਖੀ ਤਾਂ ਉਹ ਹੈਰਾਨ ਰਹਿ ਗਏ। ਸਵੇਰ ਦੇ ਸਮੇਂ ਹੋਈ ਇਸ ਚੋਰੀ ਦੀ ਵਾਰਦਾਤ ਨੂੰ ਦੁਕਾਨ ‘ਚ ਲੱਗੇ ਕੈਮਰਿਆਂ ਨੇ ਕੈਦ ਕਰ ਲਿਆ ਸੀ। ਕੈਮਰੇ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਦੁਕਾਨ ‘ਚ ਸਵੇਰੇ-ਸਵੇਰੇ ਲਗਭਗ 10 ਲੋਕਾਂ ਦਾ ਇਕ ਗਰੁੱਪ ਅੰਦਰ ਆਇਆ ਤੇ ਸਿਰਫ 30 ਸਕਿੰਟ ‘ਚ ਹੀ ਦੁਕਾਨਦਾਰ ਤੇ ਸਟਾਫ ਦੀ ਮੌਜੂਦਗੀ ‘ਚ ਲਗਭਗ 20 ਲੱਖ 53 ਹਜ਼ਾਰ ਦਾ ਸਮਾਨ ਲੈ ਕੇ ਫਰਾਰ ਹੋ ਗਿਆ। ਸਾਰੇ ਚੋਰ ਬਾਈਕ ਰਾਹੀਂ ਆਏ ਸਨ ਤੇ ਚੋਰੀ ਦਾ ਮਾਲ ਲੈ ਕੇ ਭੱਜ ਗਏ। ਜਾਰੀ ਕੀਤੀ ਗਈ ਵੀਡੀਓ ‘ਚ ਚੋਰਾਂ ਦੀ ਫੁਰਤੀ ਦੇਖ ਹਰ ਕੋਈ ਹੈਰਾਨ ਹੈ। ਹਾਲਾਂਕਿ ਮਾਮਲੇ ਵਿਚ ਪੁਲਿਸ ਹਾਲੇ ਜਾਂਚ ਕਰ ਰਹੀ ਹੈ। ਵਿਸਕਾਨਸਿਨ ਪੁਲਿਸ ਦੇ ਮੁਖੀ ਡੇਵਿਡ ਸਮੇਟਨ ਨੇ ਦੱਸਿਆ ਕਿ ਵੀਡੀਓ ਦੇਖਣ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਚੋਰਾਂ ਨੇ ਪਹਿਲਾਂ ਹੀ ਪੂਰੀ ਪਲਾਨਿੰਗ ਕੀਤੀ ਹੋਈ ਸੀ। ਚੋਰਾਂ ਨੂੰ ਪਤਾ ਸੀ ਕਿ ਉਨ੍ਹਾਂ ਦੇ ਕੰਮ ਦੇ ਕੱਪੜੇ ਕਿੱਥੇ ਰੱਖੇ ਗਏ ਹਨ। ਇਸ ਲਈ ਉਹ ਸਿੱਧਾ ਦੁਕਾਨ ਅੰਦਰ ਦਾਖਲ ਹੋਏ ਤੇ ਸਿੱਧਾ ਕੱਪੜੇ ਚੁੱਕ ਕੇ ਫਰਾਰ ਹੋ ਗਏ।
Flash mob thieves make off with $30,000 in merchandise from Wisconsin North Face store

“They were gone from the store within 30 seconds.”A 10-person flash mob made off with up to $30,000 worth of merchandise from a North Face store in Wisconsin this week. https://abcn.ws/2NxvDTF

Posted by ABC News on Friday, July 5, 2019

Check Also

17 ਤੋਂ ਵੱਧ ਦੇਸ਼ਾਂ ‘ਚੋਂ ਹੁੰਦੇ ਹੋਏ, ਸਵਿਟਜ਼ਰਲੈਂਡ ਤੋਂ ਸਾਇਕਲ ‘ਤੇ ਆਪਣੇ ਪਿੰਡ ਪਹੁੰਚਿਆ ਪੰਜਾਬੀ ਜੋੜਾ

ਫਤਹਿਗੜ੍ਹ ਸਾਹਿਬ: ਲੋਕ ਧਾਰਮਿਕ ਸਥਾਨਾਂ ‘ਤੇ ਜਾਣ ਲਈ ਸਾਇਕਲ ‘ਤੇ ਯਾਤਰਾ ਕਰਦੇ ਨੇ ਪਰ ਜੇ …

Leave a Reply

Your email address will not be published. Required fields are marked *