550ਵਾਂ ਪ੍ਰਕਾਸ਼ ਪੁਰਬ: ਕੈਨੇਡਾ ‘ਚ ਸ੍ਰੀ ਗੁਰੂ ਨਾਨਕ ਦੇਵ ਦੇ ਨਾਮ ‘ਤੇ ਹੋਵੇਗੀ ਰੋਡ

TeamGlobalPunjab
2 Min Read

ਬਰੈਂਪਟਨ: ਕੈਨੇਡਾ ਦੇ ਬਰੈਂਪਟਨ ‘ਚ ਸਥਿਤ ਇੰਡੋ-ਕੈਨੇਡੀਅਨ ਸਰਵਉੱਚਤਾ ਵਾਲੇ ਇਲਾਕੇ ‘ਚ ਨਵਾਂ ਇਤਹਾਸ ਰਚਿਆ ਗਿਆ ਹੈ। ਉੱਥੇ ਸਥਿਤ ਡਿਕਸੀ ਰੋਡ ਦਾ ਨਾਮ ਹੁਣ ਸ੍ਰੀ ਗੁਰੂ ਨਾਨਕ ਦੇਵ ਦੇ ਨਾਮ ਉੱਤੇ ਹੋਵੇਗਾ। ਬਰੈਂਪਟਨ ਸਿਟੀ ਕੌਂਸਲ ਨੇ ਸਹਿਮਤੀ ਨਾਲ ਡਿਕਸਨ ਰੋਡ ਤੇ ਗਰੇਟ ਲੇਕਸ ਰੋਡ ਦਾ ਨਾਮ ਗੁਰੂ ਨਾਨਕ ਸਟਰੀਟ ਰੱਖਣ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ।

ਦੱਸ ਦੇਈਏ ਡਿਕਸੀ ਰੋਡ ਅਤੇ ਗ੍ਰੇਟ ਲੇਕਸ ਰੋਡ ਦੇ ਵਿਚਕਾਰ ਪੀਟਰ ਰੌਬਰਟਸਨ ਬੁਲੇਵਾਰਡ ਦੇ ਹਿੱਸੇ ਦਾ ਨਾਮ ਬਦਲਣ ਲਈ ਖੇਤਰੀ ਕੌਂਸਲਰ ਸੇਵਾਦਾਰ ਗੁਰਪ੍ਰੀਤ ਸਿੰਘ ਢਿੱਲੋਂ ਤੇ ਨਗਰ ਸੇਵਾਦਾਰ ਹਰਕੀਰਤ ਸਿੰਘ ਨੇ ਇੱਕ ਪ੍ਰਸਤਾਵ ਰੱਖਿਆ ਸੀ ਕਿ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਨਮਾਨ ‘ਚ ਰੋਡ ਦਾ ਨਾਮ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਉੱਤੇ ਰੱਖਿਆ ਜਾਣਾ ਚਾਹੀਦਾ ਹੈ। ਜਿਸ ਤੋਂ ਬਾਅਦ ਇਸ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ।

ਸਿਟੀ ਆਫ ਬਰੈਂਪਟਨ ਪਬਲਿਕ ਵਰਕਸ ਐਂਡ ਇੰਜੀਨਿਅਰਿੰਗ ਸਟਾਫ ਨੂੰ ਇਸ ਸਬੰਧੀ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਬਰੈਂਪਟਨ ਵਿੱਚ ਰਹਿਣ ਵਾਲੇ ਦੋ ਲੱਖ ਸਿੱਖਾਂ ਨੇ ਇਸ ‘ਤੇ ਖੁਸ਼ੀ ਪ੍ਰਗਟਾਈ। ਪ੍ਰਸਤਾਵ ਪਾਸ ਹੋਣ ਤੋਂ ਬਾਅਦ ਕੌਂਸਲਰ ਢਿੱਲੋਂ ਨੇ ਕਿਹਾ ਕਿ ਬਰੈਂਪਟਨ ਦੁਨੀਆ ਦੀ ਸਭ ਤੋਂ ਵੱਡੀ ਸਿੱਖ ਆਬਾਦੀ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਸਾਡੀ ਸਭਾ ਆਪਣੀ ਵਿਸ਼ਾਲ ਸਭਿਆਚਾਰਕ ਵਿਭਿੰਨਤਾ ਦਾ ਜਸ਼ਨ ਮਨਾਉਣ ਜਾ ਰਹੀ ਹੈ, ਜਿਸ ਵਿੱਚ ਸਾਰੇ ਵੱਖ-ਵੱਖ ਧਰਮਾਂ, ਪਿਛੋਕੜ ਅਤੇ ਜਾਤੀ ਦੇ ਲੋਕ ਸ਼ਾਮਲ ਹੋਣਗੇ ।

ਦੱਸਣਯੋਗ ਹੈ ਕਿ ਡਿਕਸੀ ਰੋਡ ‘ਤੇ ਇੱਕ ਵੱਡਾ ਗੁਰਦੁਆਰਾ ਸਾਹਿਬ ਵੀ ਹੈ ਜਿੱਥੇ ਵੱਡੀ ਗਿਣਤੀ ‘ਚ ਸ਼ਰਧਾਲੂ ਹਰ ਰੋਜ਼ ਮੱਥਾ ਟੇਕਣ ਆਉਂਦੇ ਹਨ। ਬਰੈਂਪਟਨ ਈਸਟ ਤੋਂ ਸਾਂਸਦ ਮਨਿੰਦਰ ਸਿੱਧੂ ਮੈਨੀ ਨੇ ਕਿਹਾ ਕਿ ਕੈਨੇਡਾ ਵਿੱਚ ਇਹ ਇੱਕ ਨਵਾਂ ਇਤਹਾਸ ਲਿਖਿਆ ਜਾ ਰਿਹਾ ਹੈ ਤੇ ਸਮੁੱਚੇ ਸਿੱਖ ਭਾਈਚਾਰੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਡਿਕਸੀ ਰੋਡ ‘ਤੇ ਕਾਰੋਬਾਰ ਕਰਨ ਵਾਲੇ ਪਰਮ ਸਿੱਧੂ ਦਾ ਕਹਿਣਾ ਹੈ ਕਿ 550ਵੇਂ ਪ੍ਰਕਾਸ਼ ਪੁਰਬ ‘ਤੇ ਇਹ ਤੋਹਫਾ ਅਨਮੋਲ ਹੈ ਤੇ ਇਸ ਨਾਲ ਸੰਗਤ ਵਿੱਚ ਬਹੁਤ ਉਤਸ਼ਾਹ ਹੈ ।

- Advertisement -

Share this Article
Leave a comment