ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ‘ਤੇ ਸ਼ਰੇਆਮ ਚਲਾਈਆਂ ਗੋਲੀਆਂ, ਪੁਲਿਸ ਕਰ ਰਹੀ ਹੈ ਜਾਂਚ

TeamGlobalPunjab
1 Min Read

ਮੁਕਤਸਰ ਸਾਹਿਬ : ਖ਼ਬਰ ਹੈ ਕਿ ਜਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਤਖਤ ਮੌਲਾਨਾ ‘ਚ ਸਵੇਰੇ 4 ਵਜੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਦਿੱਤੀ। ਪਰ ਇਹ ਗੋਲੀ ਗ੍ਰੰਥੀ ਸਿੰਘ ਦੀ ਛਾਤੀ ਨੂੰ ਛੂਹ ਕੇ ਲੰਘ ਗਈ ਜਿਸ ਨਾਲ ਹਰਮੀਤ ਸਿੰਘ ਨਾਮਕ ਗ੍ਰੰਥੀ ਸਿੰਘ ਦੀ ਜਾਨ ਬਚ ਗਈ। ਜਾਣਕਾਰੀ ਮੁਤਾਬਿਕ ਹਰਮੀਤ ਸਿੰਘ ਚੱਕ ਗਾਂਧਾਸਿੰਘ ਪਿੰਡ ਦਾ ਰਹਿਣ ਵਾਲਾ ਹੈ ਜੋ ਕਿ ਪਿੰਡ ਤਖਤ ਮੌਲਾਨਾ ਵਿਖੇ ਬਤੌਰ ਗ੍ਰੰਥੀ ਸਿੰਘ ਡਿਊਟੀ ਕਰਦਾ ਹੈ। ਹਰਮੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਰੋਜਾਨਾਂ ਦੀ ਤਰ੍ਹਾਂ ਅੱਜ ਆਪਣੀ ਡਿਊਟੀ ‘ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਸੇਮ ਨਾਲੇ ਦੇ ਕੋਲ ਪਿੱਛੋਂ ਆ ਰਹੇ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਉਸ ‘ਤੇ ਗੋਲੀ ਚਲਾ ਦਿੱਤੀ ਜਿਹੜੀ ਕਿ ਉਸ ਦੇ ਪੇਟ ਨੂੰ ਛੂਹਦੀ ਹੋਈ ਲੰਘ ਗਈ।

ਹਰਮੀਤ ਸਿੰਘ ਅਨੁਸਾਰ ਇਸ ਘਟਨਾ ਤੋਂ ਬਾਅਦ ਉਹ ਹੌਲੀ ਹੌਲੀ ਕਿਵੇਂ ਨਾ ਕਿਵੇਂ ਗੁਰਦੁਆਰਾ ਸਾਹਿਬ ਪਹੁੰਚਿਆ ਜਿੱਥੇ ਉਸ ਦੇ ਪੁੱਤਰ ਨੇ ਪਹੁੰਚ ਕੇ ਉਸ (ਹਰਮੀਤ ਸਿੰਘ) ਨੂੰ ਮੁਕਤਸਰ ਸਾਹਿਬ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਥਾਣਾ ਬਰੀਵਾਲਾ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਹਰਮੀਤ ਸਿੰਘ ਦੇ ਪੁੱਤਰ ਗੁਰਜੀਤ ਸਿੰਘ ਨੇ ਵੀ ਪੁਸ਼ਟੀ ਕੀਤੀ ਹੈ।

Share this Article
Leave a comment