Breaking News

ਸ਼ਿਕਾਗੋ ਪੁਲਿਸ ਦਫ਼ਤਰ ਅੰਦਰ ਗੋਲੀਬਾਰੀ, ਦੋ ਜ਼ਖ਼ਮੀ

ਵਾਸ਼ਿੰਗਟਨ: ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਸੋਮਵਾਰ ਨੂੰ ਸ਼ਹਿਰ ਦੇ ਵੈਸਟ ਸਾਈਡ ‘ਤੇ ਇਕ ਪੁਲਿਸ ਸਟੇਸ਼ਨ ਦੇ ਅੰਦਰ ਗੋਲੀਬਾਰੀ ਵਿਚ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਹੈ। ਸ਼ਿਕਾਗੋ ਪੁਲਿਸ ਦਾ ਇੱਕ ਅਧਿਕਾਰੀ ਵੀ ਇਸ ਘਟਨਾ ਵਿੱਚ ਜ਼ਖਮੀ ਹੋ ਗਿਆ। ਇਸ ਦੀ ਪੁਸ਼ਟੀ ਇਕ ਬੁਲਾਰੇ ਨੇ ਕੀਤੀ ਹੈ। ਪੁਲਿਸ ਬੁਲਾਰੇ ਟੌਮ ਹਰਨ ਨੇ ਦੱਸਿਆ ਕਿ ਦੁਪਹਿਰ ਤੋਂ ਪਹਿਲਾਂ ਹੋਮਨ ਸਕੁਏਅਰ ਸਥਿਤ ਇਮਾਰਤ ‘ਤੇ ਗੋਲੀਆਂ ਚਲਾਈਆਂ ਗਈਆਂ।

ਸ਼ਿਕਾਗੋ ਫਾਇਰ ਵਿਭਾਗ ਦੇ ਅਨੁਸਾਰ, ਅਧਿਕਾਰੀ ਨੂੰ ਸਥਿਰ ਹਾਲਤ ਵਿੱਚ ਸਿਨਾਈ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਗੋਲੀ ਨਹੀਂ ਲੱਗੀ। ਅਪਰਾਧੀ ਇਕ ਹੋਰ ਵਿਅਕਤੀ ਨੂੰ ਗੋਲੀ ਮਾਰਨ ਆਏ ਸਨ, ਪਰ ਦੋਵਾਂ ਨੂੰ ਗੋਲੀ ਲੱਗ ਗਈ। ਇਸ ਦੇ ਨਾਲ ਹੀ ਗੋਲੀ ਨਾਲ ਜ਼ਖਮੀ ਹੋਏ ਇਕ ਹੋਰ ਵਿਅਕਤੀ ਨੂੰ ਗੰਭੀਰ ਹਾਲਤ ‘ਚ ਇਕ ਹੋਰ ਹਸਪਤਾਲ ਲਿਜਾਇਆ ਗਿਆ ਹੈ।

ਇਹ ਵੈਸਟ ਸਾਈਡ ਪੁਲਿਸ ਦਫ਼ਤਰ ਲਾਲ ਇੱਟਾਂ ਨਾਲ ਬਣੀ ਇੱਕ ਵੱਡੀ ਇਮਾਰਤ ਵਿੱਚ ਹੈ। ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਪੁਲਿਸ ਸਬੂਤ ਅਤੇ ਬਰਾਮਦ ਸੰਪਤੀ ਵਿਭਾਗ ਹੈ। ਇਸ ਇਮਾਰਤ ਅਤੇ ਕੁਝ ਹੋਰ ਥਾਵਾਂ ‘ਤੇ ਪੁਲਿਸ ਵਿਭਾਗ ਦੀਆਂ ਕੁਝ ਵਿਸ਼ੇਸ਼ ਯੂਨਿਟਾਂ ਵੀ ਕੰਮ ਕਰਦੀਆਂ ਹਨ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਬਾਇਡਨ ਨੇ ਰੂਸ ਬਾਰੇ ਦਿਖਾਈ ਨਰਮੀ, ਕਿਹਾ- ਪੁਤਿਨ ਅਜਿਹਾ ਕਰਦੇ ਹਨ ਤਾਂ ਉਹ ਗੱਲਬਾਤ ਲਈ ਤਿਆਰ

ਵਾਸ਼ਿੰਗਟਨ: ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਰੂਸ ਅਤੇ ਅਮਰੀਕਾ ਦੇ ਰਿਸ਼ਤੇ ਸਭ ਤੋਂ …

Leave a Reply

Your email address will not be published. Required fields are marked *