ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਸਪੱਸ਼ਟ ਐਲਾਨ ਪਾਰਟੀ ਭੰਗ ਨਹੀ ਕੀਤੀ ਜਾ ਸਕਦੀ

TeamGlobalPunjab
3 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੌਰ ਕਮੇਟੀ ਦੀ ਹੰਗਾਮੀ ਮੀਟਿੰਗ ਤੋ ਬਾਅਦ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਅਸੀ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਡਸਾ ਸਮੇਤ ਸਮੁੱਚੇ ਪੰਥਕ ਧੜਿਆ ਵਿੱਚ ਏਕਤਾ ਦੇ ਹਾਮੀ ਹਾ ਪਰ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੀ ਹੋਦ ਹਸਤੀ ਹਮੇਸਾ ਬਰਕਰਾਰ ਰਹੇਗੀ।

ਪ੍ਰੈਸ ਨੂੰ ਲਿਖਤੀ ਜਾਣਕਾਰੀ ਦਿੰਦਿਆ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੁੱਖ ਬੁਲਾਰੇ ਅਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਬੀਤੀ ਸ਼ਾਮ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਿਵਾਸ ਸਥਾਨ ਤੇ ਹੋਈ ਹੰਗਾਮੀ ਮੀਟਿੰਗ ਵਿੱਚ ਕੌਰ ਕਮੇਟੀ ਦੇ ਪ੍ਰਮੁੱਖ ਮੈਬਰਾ ਜਥੇਦਾਰ ਉਜਾਗਰ ਸਿੰਘ ਬਡਾਲੀ, ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਕਰਨੈਲ ਸਿੰਘ ਪੀਰ ਮੁਹੰਮਦਤੋ ਇਲਾਵਾ ਸਾਹਿਬ ਸਿੰਘ ਬਡਾਲੀ ਅਤੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਭਾਗ ਲਿਆ ਜਦਕਿ ਤਿੰਨ ਕੌਰ ਕਮੇਟੀ ਮੈਬਰਾ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਜਥੇਦਾਰ ਮੱਖਣ ਸਿੰਘ ਨੰਗਲ ਅਤੇ ਜਥੇਦਾਰ ਮਨਮੋਹਨ ਸਿੰਘ ਸਠਿਆਲਾ ਨਾਲ ਫੋਨ ਤੇ ਗੱਲਬਾਤ ਕਰਕੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਭਵਿੱਖ ਵਿੱਚ ਸ੍ਰੌਮਣੀ ਅਕਾਲੀ ਦਲ ਟਕਸਾਲੀ ਨੂੰ ਏਕਤਾ ਦੀ ਕਿਸੇ ਸਰਤ ਤਹਿਤ ਭੰਗ ਨਹੀ ਕੀਤਾ ਜਾ ਸਕਦਾ ਪਰ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਸਮੇਤ ਕਿਸੇ ਵੀ ਪੰਥਕ ਅਤੇ ਅਕਾਲੀ ਗਰੁੱਪਾ ਸਮੇਤ ਹਮਖਿਆਲ ਪਾਰਟੀਆ ਨਾਲ ਤੀਸਰੇ ਫਰੰਟ ਵਜੋ ਗੱਲਬਾਤ ਕਰਕੇ ਏਕਤਾ ਵੱਲ ਵਧਿਆ ਜਾ ਸਕਦਾ ਹੈ।

ਜਥੇਦਾਰ ਬ੍ਰਹਮਪੁਰਾ ਨੇ ਉਹਨਾ ਸਾਰੀਆ ਖਬਰਾ ਦਾ ਖੰਡਨ ਕੀਤਾ ਜਿੰਨਾ ਵਿੱਚ ਵਾਰ ਵਾਰ ਕਿਹਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਰਲੇਵਾ ਬਾਦਲ ਜਾ ਢੀਡਸਾ ਦੇ ਡੈਮੋਕਰੇਟਿਕ ਦਲ ਵਿੱਚ ਹੋ ਸਕਦਾ ਹੈ। ਉਹਨਾ ਕਿਹਾ ਕਿ ਅਜਿਹੀਆ ਖਬਰਾ ਕਿਸੇ ਸ਼ਰਾਰਤੀ ਦਿਮਾਗ ਦੀ ਕਾਡ ਹਨ। ਕੌਰ ਕਮੇਟੀ ਨੇ ਫੈਸਲਾ ਕੀਤਾ ਕਿ ਇਸੇ ਮਹੀਨੇ ਦੇ ਅਖੀਰ ਤੱਕ ਪਾਰਟੀ ਦੇ ਮੁੱਖ ਦਫਤਰ ਸ੍ਰੀ ਅੰਮ੍ਰਿਤਸਰ ਵਿਖੇ ਅਤੇ ਸਬ ਆਫਿਸ ਚੰਡੀਗੜ੍ਹ ਵਿਖੇ ਉਦਘਾਟਨ ਕੀਤਾ ਜਾਵੇਗਾ। ਪਾਰਟੀ ਦੀ ਮੈਂਬਰਸ਼ਿਪ ਭਰਤੀ ਕਰਨ ਲਈ ਇੱਕ ਲੱਖ ਭਰਤੀ ਪਰਚੀਆ ਵਰਕਰਾ ਤੱਕ ਪੁਚਾਈਆ ਜਾਣਗੀਆ। ਕੌਰ ਕਮੇਟੀ ਨੇ ਇਸ ਗੱਲ ਤੇ ਤਸੱਲੀ ਪ੍ਰਗਟ ਕੀਤੀ ਕਿ ਬੀਤੇ ਕੱਲ ਸ੍ਰੌਮਣੀ ਅਕਾਲੀ ਦਲ ਯੂਨਾਈਟਿਡ ਅਤੇ ਅਕਾਲੀ ਦਲ 1920 ਦੇ ਆਗੂਆ ਨੇ ਜਥੇਦਾਰ ਬ੍ਰਹਮਪੁਰਾ ਨਾਲ ਮੀਟਿੰਗ ਕਰਕੇ ਇੱਕਠਿਆ ਚੱਲਣ ਦਾ ਜੋ ਫੈਸਲਾ ਕੀਤਾ ਹੈ ਉਹ ਬੇਹੱਦ ਸਲਾਘਾਯੋਗ ਹੈ । ਪੰਜਾਬ ਅੰਦਰ ਸਿੱਖ ਨੌਜਵਾਨਾ ਦੀ ਫੜੋਫੜੀ ਦੀ ਸਖਤ ਨਿੰਦਾ ਕਰਦਿਆ ਕੇਦਰ ਤੇ ਰਾਜ ਸਰਕਾਰਾ ਨੂੰ ਸਰਕਾਰੀ ਦਮਨਕਾਰੀ ਨੀਤੀਆ ਬੰਦ ਕਰਨ ਦੀ ਅਪੀਲ ਕੀਤੀ ਗਈ ।

Share this Article
Leave a comment