ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਵੱਲੋਂ ਯੂਥ ਵਿੰਗ ਕੋਆਰਡੀਨੇਸ਼ਨ ਕਮੇਟੀ ਦਾ ਕੀਤਾ ਗਠਨ, 13 ਮੈਂਬਰਾਂ ਨੂੰ ਕੀਤਾ ਸ਼ਾਮਲ

TeamGlobalPunjab
2 Min Read

ਮੋਹਾਲੀ: ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਵੱਲੋਂ ਅੱਜ ਪਾਰਟੀ ਦੇ ਯੂਥ ਵਿੰਗ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਵਿਚ ਵੱਖ ਵੱਖ ਵਰਗਾਂ ਨਾਲ ਸਬੰਧਿਤ 13ਨੌਜਵਾਨਾਂ ਨੂੰ ਸ਼ਾਮਿਲ ਕੀਤਾ ਗਿਆ। ਇਹ ਕਮੇਟੀ ਪਾਰਟੀ ਦੀ ਵਿਚਾਰਧਾਰਾ ਨੂੰ ਨੌਜਵਾਨਾਂ ਤੇ ਹੋਰ ਵਰਗਾ ਵਿੱਚ ਲੈ ਕੇ ਜਾਵੇਗੀ।

ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਮੁੱਖ ਦਫਤਰ ਮੁਹਾਲੀ ਤੋਂ ਜਾਰੀ ਪ੍ਰੈੱਸ ਬਿਆਨ ਵਿੱਚ ਪਾਰਟੀ ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਕਮੇਟੀ ਹੋਰ ਕਮੇਟੀਆਂ ਨਾਲ ਤਾਲਮੇਲ ਬਣਾ ਕੇ ਪਾਰਟੀ ਦੀ ਵਿਚਾਰਧਾਰਾ ਨੂੰ ਪੰਜਾਬ ਦੇ ਵੱਖ ਵੱਖ ਕੋਨਿਆਂ ਵਿੱਚ ਪਹੁੰਚਾਉਣ ਦਾ ਕਾਰਜ ਕਰੇਗੀ। ਇਸ ਕਮੇਟੀ ਵਿੱਚ ਸਤਿਗੁਰ ਸਿੰਘ ਨਮੋਲ, ਹਰਜਿੰਦਰ ਸਿੰਘ ਬੌਬੀ ਗਰਚਾ, (ਲੁਧਿਆਣਾ), ਅਵਜੀਤ ਸਿੰਘ (ਰੂਬਲ ਗਿੱਲ) (ਬਰਨਾਲਾ), ਮਨਪ੍ਰੀਤ ਸਿੰਘ ਤਲਵੰਡੀ (ਰਾਏਕੋਟ), ਸੁਖਵਿੰਦਰ ਸਿੰਘ ਚੌਹਾਨ (ਗੁਰਦਾਸਪੁਰ), ਹਰਪਾਲ ਸਿੰਘ ਖਡਿਆਲ(ਸੰਗਰੂਰ),ਸੰਦੀਪ ਸਿੰਘ ਰੁਪਾਲੋਂ (ਖੰਨਾ), ਮੰਨੂੰ ਜਿੰਦਲ (ਬਰਨਾਲਾ), ਮਹੀਪਾਲ ਸਿੰਘ ਭੂਲਣ, ,ਕੁਲਬੀਰ ਸਿੰਘ ਬੰਗਾ ਜ਼ਿਲ੍ਹਾ ਰੋਪੜ, ਰਣਧੀਰ ਸਿੰਘ (ਦਿੜ੍ਹਬਾ), ਰਣਬੀਰ ਸਿੰਘ ਦੇਹਲਾਂ (ਸੰਗਰੂਰ) ਅਤੇ ਮਨਜੀਤ ਸਿੰਘ (ਰਾਏਕੋਟ) ਸ਼ਾਮਿਲ ਕੀਤੇ ਗਏ ਹਨ।

ਇਸ ਮੌਕੇ ਬੋਲਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਰਾਜਨੀਤੀ ਵਿਚ ਉਨ੍ਹਾਂ ਦੀ ਸ਼ਮੂਲੀਅਤ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਕਮੇਟੀ ਨੌਜਵਾਨਾਂ ਨਾਲ ਤਾਲਮੇਲ ਬਣਾ ਕੇ ਭਵਿੱਖ ਦੀ ਯੋਜਨਾਬੰਦੀ ਦੇ ਕਾਰਜ ਨੂੰ ਨੇਪਰੇ ਚਾੜ੍ਹੇਗੀ।ਇਸ ਕਮੇਟੀ ਦਾ ਭਵਿੱਖ ਵਿੱਚ ਵਿਸਥਾਰ ਕੀਤਾ ਕੀਤਾ ਜਾਵੇਗਾ।

ਢੀਡਸਾ ਨੇ ਕਿਹਾ ਕਿ ਸਾਡੀ ਪਾਰਟੀ ਨੌਜਵਾਨਾਂ ਨੂੰ ਵਧੇਰੇ ਮੌਕੇ ਪ੍ਰਦਾਨ ਕਰੇਗੀ ਤਾਂ ਜੋ ਉਹ ਨਵੀਂ ਸੋਚ ਨਾਲ ਪੰਜਾਬ ਅਤੇ ਦੇਸ਼ ਦੀ ਸੇਵਾ ਕਰ ਸਕਣ।

- Advertisement -

Share this Article
Leave a comment