Breaking News

IPL ਦੀ ਮੈਗਾ ਨਿਲਾਮੀ, ਸੁਰੇਸ਼ ਰੈਨਾ ਦਾ ਟੁੱਟਿਆ ਦਿਲ,ਪੰਜਾਬ ਲਈ ਖੇਡਣਗੇ ਸ਼ਿਖਰ ਧਵਨ

ਨਿਊਜ਼ ਡੈਸਕ: IPL ਦੀ ਮੈਗਾ ਨਿਲਾਮੀ ਚੱਲ ਰਹੀ ਹੈ। 10 ਟੀਮਾਂ 600 ਖਿਡਾਰੀਆਂ ਲਈ ਬੋਲੀ ਲਗਾ ਰਹੀਆਂ ਹਨ। ਭਾਰਤ ਦੇ ਮਜ਼ਬੂਤ ​​ਟੀ-20 ਬੱਲੇਬਾਜ਼ ਅਤੇ ਮਿਸਟਰ ਆਈ.ਪੀ.ਐੱਲ. ਵਜੋਂ ਜਾਣੇ ਜਾਂਦੇ ਸੁਰੇਸ਼ ਰੈਨਾ ਦਾ ਦਿਲ ਉਸ ਸਮੇਂ ਟੁੱਟ ਗਿਆ ਜਦੋਂ ਆਈਪੀਐਲ 2022 ਮੈਗਾ ਨਿਲਾਮੀ ਦੇ ਪਹਿਲੇ ਦੌਰ ਵਿੱਚ ਕਿਸੇ ਟੀਮ ਨੇ ਉਨ੍ਹਾਂ ਨੂੰ ਪੁੱਛਿਆ ਤੱਕ ਨਹੀਂ। ਸੁਰੇਸ਼ ਰੈਨਾ ਦੀ ਪੁਰਾਣੀ ਆਈਪੀਐਲ ਟੀਮ ਚੇਨਈ ਸੁਪਰ ਕਿੰਗਜ਼ ਨੇ ਵੀ ਉਸ ਨੂੰ ਸ਼ਾਮਲ ਨਹੀਂ ਕੀਤਾ।

ਆਸਟ੍ਰੇਲੀਆ ਦੇ ਸਟੀਵ ਸਮਿਥ ‘ਤੇ ਵੀ ਕਿਸੇ ਨੇ ਬੋਲੀ ਨਹੀਂ ਲਗਾਈ। ਉਨ੍ਹਾਂ ਆਪਣੀ ਮੂਲ ਕੀਮਤ 2 ਕਰੋੜ ਰੁਪਏ ਰੱਖੀ ਸੀ। ਸਟੀਵ ਸਮਿਥ ਰਾਜਸਥਾਨ ਰਾਇਲਜ਼ ਅਤੇ ਰਾਈਜ਼ਿੰਗ ਸੁਪਰ ਜਾਇੰਟਸ ਦੀ ਕਪਤਾਨੀ ਵੀ ਕਰ ਚੁੱਕੇ ਹਨ। ਦੱਖਣੀ ਅਫਰੀਕਾ ਦੇ ਡੇਵਿਡ ਮਿਲਰ ‘ਤੇ ਵੀ ਕਿਸੇ ਨੇ ਬੋਲੀ ਨਹੀਂ ਲਗਾਈ।  ਉਨ੍ਹਾਂ ਨੇ ਆਪਣੀ ਮੂਲ ਕੀਮਤ 1 ਕਰੋੜ ਰੁਪਏ ਰੱਖੀ ਸੀ। ਉਨ੍ਹਾਂ ਨੇ ਟੀ-20 ਕ੍ਰਿਕਟ ‘ਚ ਸਭ ਤੋਂ ਤੇਜ਼ ਸੈਂਕੜਾ ਲਗਾਇਆ ਹੈ। ਡੇਵਿਡ ਮਿਲਰ ਆਈਪੀਐਲ ਵਿੱਚ ਪੰਜਾਬ ਕਿੰਗਜ਼ ਦੀ ਕਪਤਾਨੀ ਵੀ ਕਰ ਚੁੱਕੇ ਹਨ।

ਪੰਜਾਬ ਕਿੰਗਜ਼ ਹੁਣ ਤੱਕ ਨਿਲਾਮੀ ਵਿੱਚ ਸ਼ਿਖਰ ਧਵਨ (8.5 ਕਰੋੜ), ਕਾਗਿਸੋ ਰਬਾਦਾ (9.25 ਕਰੋੜ), ਰਿਟੇਨਡ ਖਿਡਾਰੀ: ਮਯੰਕ ਅਗਰਵਾਲ (12 ਕਰੋੜ), ਅਰਸ਼ਦੀਪ ਸਿੰਘ (4 ਕਰੋੜ) ਦੇ ਖਰੀਦੇ ਗਏ।

ਰਾਜਸਥਾਨ ਰਾਇਲਜ਼ ਦੀ ਨਿਲਾਮੀ ਵਿੱਚ ਹੁਣ ਤੱਕ ਆਰ ਅਸ਼ਵਿਨ (5 ਕਰੋੜ), ਟ੍ਰੇਂਟ ਬੋਲਟ (8 ਕਰੋੜ), ਸ਼ਿਮਰੋਨ ਹੇਟਮਾਇਰ (8.50 ਕਰੋੜ), ਦੇਵਦੱਤ ਪਡੀਕਲ (7.75 ਕਰੋੜ) ਰਿਟੇਨਡ ਖਿਡਾਰੀ – ਸੰਜੂ ਸੈਮਸਨ (14 ਕਰੋੜ), ਜੋਸ ਬਟਲਰ (10 ਕਰੋੜ), ਯਸ਼ਸਵੀ ਜੈਸਵਾਲ (4 ਕਰੋੜ) ਨੂੰ ਖਰੀਦਿਆ ਗਿਆ।

ਲਖਨਊ ਸੁਪਰਜਾਇੰਟਸ ਹੁਣ ਤੱਕ ਨਿਲਾਮੀ ਵਿੱਚ ਕਵਿੰਟਨ ਡੀ ਕਾਕ (6.75 ਕਰੋੜ), ਮਨੀਸ਼ ਪਾਂਡੇ (4.60 ਕਰੋੜ), ਜੇਸਨ ਹੋਲਡਰ (8.75 ਕਰੋੜ), ਦੀਪਕ ਹੁੱਡਾ (5.75 ਕਰੋੜ) ਵਿੱਚ ਖਰੀਦੇ ਗਏ।

ਰਾਇਲ ਚੈਲੇਂਜਰਸ ਬੰਗਲੌਰ ਨਿਲਾਮੀ ਵਿੱਚ ਹੁਣ ਤੱਕ ਫਾਫ ਡੂ ਪਲੇਸਿਸ (7 ਕਰੋੜ), ਹਰਸ਼ਲ ਪਟੇਲ (10.75 ਕਰੋੜ) ਵਿਚ ਖਰੀਦੇ ਗਏ।

Check Also

Operation Amritpal: ਨਜ਼ਰਬੰਦ ਕੀਤੇ ਭਾਈ ਦਵਿੰਦਰ ਸਿੰਘ ਖ਼ਾਲਸਾ ਨੂੰ ਪੁਲਿਸ ਨੇ ਕੀਤਾ ਰਿਹਾਅ

ਨਿਊਜ਼ ਡੈਸਕ: ਅੰਮ੍ਰਿਤਪਾਲ ਦੇ ਮਾਮਲੇ ਵਿੱਚ ਪੰਜਾਬ ਅਤੇ ਹੋਰ ਰਾਜਾਂ ਤੋਂ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ …

Leave a Reply

Your email address will not be published. Required fields are marked *