ਮੁੰਬਈ: ਬਿੱਗ ਬਾਸ ਦੇ ਘਰ ਦਾ ਮਾਹੌਲ ਹੁਣ ਹੋਰ ਵਿਗੜਨ ਵਾਲਾ ਹੈ ਅੱਜ ਬਿੱਗ ਬਾਸ ਦੇ ਘਰ ਵਿੱਚ ਲੜਾਈ ਦਾ ਤਾਂਡਵ ਹੋਵੇਗਾ। ਸ਼ੁਰੂਆਤ ਸ਼ਹਿਨਾਜ਼ ਗਿੱਲ ਤੋਂ ਹੋਵੇਗੀ। ਉਹ ਸਿਧਾਰਥ ਸ਼ੁਕਲਾ ਨੂੰ ਮੂੰਹ ‘ਤੇ ਥੱਪੜ ਮਾਰਦੀ ਨਜ਼ਰ ਆਵੇਗੀ।
ਬਿੱਗ ਬਾਸ ਦਾ ਜੋ ਪ੍ਰੋਮੋ ਸ਼ੇਅਰ ਕੀਤਾ ਗਿਆ ਹੈ ਉਸ ਨੂੰ ਵੇਖਕੇ ਸਭ ਹੈਰਾਨ ਹਨ। ਇੱਥੋਂ ਤੱਕ ਕਿ ਥੱਪੜ ਖਾਣ ਤੋਂ ਬਾਅਦ ਸਿਧਾਰਥ ਸ਼ੁਕਲਾ ਵੀ ਹੈਰਾਨ ਹਨ। ਸਿਰਫ ਸ਼ਹਿਨਾਜ਼ ਨੇ ਹੀ ਥੱਪੜ ਨਹੀਂ ਮਾਰਿਆ ਇਸ ਵਿੱਚ ਮਧੁਰਿਮਾ ਅਤੇ ਵਿਸ਼ਾਲ ਵੀ ਲੜਦੇ ਦਿਖਾਈ ਦੇ ਰਹੇ ਹਨ। ਮਧੁਰਿਮਾ ਵਿਸ਼ਾਲ ਨੂੰ ਛੋਟੂ ਕਹਿਕੇ ਬੁਲਾਉਂਦੀ ਹੈ ਤੇ ਚਾਹ ਲਿਆਉਣ ਲਈ ਕਹਿੰਦੀ ਹੈ। ਇਸ ਉੱਤੇ ਵਿਸ਼ਾਲ ਮਨਾ ਕਰ ਦਿੰਦਾ ਹੈ, ਜਿਸ ਤੋਂ ਬਾਅਦ ਮਧੁਰਿਮਾ ਵਿਸ਼ਾਲ ਨੂੰ ਚੱਪਲਾਂ ਨਾਲ ਮਾਰਦੀ ਹੈ ਜਿਸ ਤੋਂ ਬਾਅਦ ਦੋਵਾਂ ਨੂੰ ਕੰਫੈਸ਼ਨ ਰੂਮ ਵਿੱਚ ਬੁਲਾਇਆ ਜਾਂਦਾ ਹੈ। ਵਿਸ਼ਾਲ ਕਹਿੰਦੇ ਹਨ ਕਿ ਹੁਣ ਬਹੁਤ ਹੋ ਗਿਆ, ਜਾਂ ਤਾਂ ਘਰ ਵਿੱਚ ਮੈਂ ਰਹਾਂਗਾ ਜਾਂ ਫਿਰ ਮਧੁਰਿਮਾ।
https://www.instagram.com/p/B68vDB4nezk/
ਬਿੱਗ ਬਾਸ ਦੋਵਾਂ ਦੀ ਗੱਲ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਆਖਰੀ ਮੌਕਾ ਦਿੰਦੇ ਹਨ। ਉਹ ਕਹਿੰਦੇ ਹਨ ਕਿ ਤੁਹਾਨੂੰ ਖੁਦ ਲੈਣਾ ਪਵੇਗਾ ਕਿ ਤੁਸੀ ਇਕੱਠੇ ਕਿਵੇਂ ਸ਼ਾਂਤੀ ਨਾਲ ਘਰ ਵਿੱਚ ਰਹਿਣਾ ਹੈ।
ਸਿਧਾਰਥ ਸ਼ਹਿਨਾਜ਼ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਸ਼ਹਿਨਾਜ਼ ਗੱਲ ਕਰਨ ਤੋਂ ਇਨਕਾਰ ਕਰ ਦਿੰਦੀ ਹੈ। ਉਹ ਇੰਨੀ ਗ਼ੁੱਸੇ ਵਿੱਚ ਹੈ ਕਿ ਇੱਕ ਫੋਟੋ ਫਰੇਮ ਚੁੱਕ ਕੇ ਤੋੜ ਦਿੰਦੀ ਹੈ।