ਮੈਕਸੀਕੋ ‘ਚ ਤੂਫਾਨ ਓਟਿਸ ਦਾ ਕਹਿਰ ਜਾਰੀ, ਹੁਣ ਤੱਕ 43 ਲੋਕਾਂ ਦੀ ਹੋਈ ਮੌਤ

Rajneet Kaur
2 Min Read

ਨਿਊਜ਼ ਡੈਸਕ:ਤੂਫਾਨ ਓਟਿਸ ਨੇ ਮੈਕਸੀਕੋ ਵਿਚ ਤਬਾਹੀ ਮਚਾਈ ਹੋਈ ਹੈ। ਇਹ ਤੂਫਾਨ ਇੰਨਾ ਖਤਰਨਾਕ ਹੋ ਗਿਆ ਹੈ ਕਿ ਇਸ ਨੇ ਘੱਟੋ-ਘੱਟ 43 ਲੋਕਾਂ ਦੀ ਜਾਨ ਲੈ ਲਈ ਹੈ। ਇਸ ਦੌਰਾਨ, ਰਾਸ਼ਟਰਪਤੀ ਐਂਡਰੇਸ ਮੈਨੁਅਲ ਲੋਪੇਜ਼ ਓਬਰਾਡੋਰ ਨੇ ਆਪਣੇ ਵਿਰੋਧੀਆਂ ‘ਤੇ ਤਬਾਹੀ ਦੇ ਪੈਮਾਨੇ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦਾ ਦੋਸ਼ ਲਗਾਇਆ ਹੈ। ਲੋਪੇਜ਼ ਓਬਰਾਡੋਰ ਨੇ ਮੈਕਸੀਕਨ ਜਨਤਾ ਨੂੰ ਤਬਾਹੀ ਦੀ ਸਥਿਤੀ ਬਾਰੇ ਸੂਚਿਤ ਕਰਨ ਲਈ ਇੱਕ ਵੀਡੀਓ ਜਾਰੀ ਕੀਤਾ  ਹੈ।

ਦੱਸ ਦੇਈਏ ਕਿ ਬੁੱਧਵਾਰ ਨੂੰ ਆਏ ਤੂਫਾਨ ਓਟਿਸ ਨੇ ਮੈਕਸੀਕੋ ‘ਚ ਭਾਰੀ ਨੁਕਸਾਨ ਕੀਤਾ ਹੈ। ਇਸ ਤੂਫਾਨ ਕਾਰਨ ਘਰਾਂ, ਦੁਕਾਨਾਂ ਅਤੇ ਹੋਟਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਮਰਨ ਵਾਲਿਆਂ ਦੀ ਗਿਣਤੀ 43 ਹੋ ਗਈ ਹੈ। ਕਈ ਲੋਕ ਜ਼ਖਮੀ ਵੀ ਹੋਏ ਹਨ। ਮਰਨ ਵਾਲਿਆਂ ਵਿੱਚ ਪੰਜ ਪੁਰਸ਼ ਅਤੇ 33 ਔਰਤਾਂ ਸਨ। ਇਸ ਦੇ ਨਾਲ ਹੀ ਅਧਿਕਾਰੀਆਂ ਦੀ ਸਿਆਣਪ ਕਾਰਨ 10 ਲੋਕਾਂ ਦੀ ਜਾਨ ਬਚਾਈ ਜਾ ਸਕੀ ਹੈ।

ਓਟਿਸ ਨੇ ਸ਼੍ਰੇਣੀ ਪੰਜ ਦੇ ਤੂਫਾਨ ਵਜੋਂ ਤਬਾਹੀ ਮਚਾਈ ਹੈ। ਤੱਟਵਰਤੀ ਖੇਤਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਇਹ ਤੂਫਾਨ ਇੰਨਾ ਜ਼ਬਰਦਸਤ ਸੀ ਕਿ ਇਸ ਨੇ ਲੋਕਾਂ ਦੇ ਘਰਾਂ, ਬਾਹਰ ਖੜ੍ਹੇ ਵਾਹਨਾਂ, ਬਿਜਲੀ ਦੇ ਖੰਭਿਆਂ, ਦਰਖਤਾਂ ਅਤੇ ਮੋਬਾਈਲ ਟਾਵਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਇਸ ਨਾਲ ਸੜਕ ਅਤੇ ਹਵਾਈ ਸੰਪਰਕ ਵਿੱਚ ਵਿਘਨ ਪਿਆ ਹੈ। ਕਰੀਬ ਨੌਂ ਲੱਖ ਦੀ ਆਬਾਦੀ ਵਾਲਾ ਸ਼ਹਿਰ ਅਕਾਪੁਲਕੋ ਤੂਫਾਨ ਕਾਰਨ ਤਬਾਹ ਹੋ ਗਿਆ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment