ਚੋਣਾਂ ਤੋਂ ਬਾਅਦ ਸ਼ਾਹੀਨ ਬਾਗ ਬਣ ਸਕਦਾ ਹੈ ਜੱਲਿਆਂਵਾਲਾ ਬਾਗ: ਓਵੈਸੀ

TeamGlobalPunjab
1 Min Read

ਨਵੀਂ ਦਿੱਲੀ: ਆਲ ਇੰਡੀਆ ਮਜਲਸ-ਏ-ਇਤਿਹਾਦੁਲ-ਮੁਸਲਮੀਨ (All India Majlis-e-Ittehadul Muslimeen) ਦੇ ਪ੍ਰਧਾਨ ਅਸਾਦੁਦੀਨ ਓਵੈਸੀ ਨੇ ਬੁੱਧਵਾਰ ਨੂੰ ਖਦਸ਼ਾ ਜਤਾਇਆ ਹੈ ਕਿ ਵੋਟਾਂ ਤੋਂ ਬਾਅਦ ਦਿੱਲੀ ‘ਚ ਵੀ ਜੱਲਿਆਂਵਾਲਾ ਬਾਗ ਵਰਗਾ ਕਾਂਡ ਹੋ ਸਕਦਾ ਹੈ। ਸ਼ਾਹੀਨ ਬਾਗ ਵਿੱਚ ਨਾਗਰਿਕਤਾ ਸੋਧ ਕਾਨੂੰਨ ( ਸੀਏਏ ) ਦੇ ਖਿਲਾਫ ਪਿਛਲੇ 50 ਦਿਨਾਂ ਤੋਂ ਲੋਕ ਧਰਨੇ ‘ਤੇ ਬੈਠੇ ਹਨ।

ਅਸਾਦੁਦੀਨ ਓਵੈਸੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਦਿੱਲੀ ਵਿੱਚ 8 ਫਰਵਰੀ ਨੂੰ ਵੋਟਾਂ ਹਨ। ਇਸ ਤੋਂ ਬਾਅਦ ਭਾਜਪਾ ਸ਼ਾਹੀਨ ਬਾਗ ਵਿੱਚ ਗੋਲੀਆਂ ਚਲਵਾ ਦੇਵੇਗੀ। ਉਹ ਸ਼ਾਹੀਨ ਬਾਗ ਨੂੰ ਜੱਲਿਆਂਵਾਲਾ ਬਾਗ ਵਰਗੇ ਕਾਂਡ ਵਿੱਚ ਬਦਲ ਦੇਣਗੇ। ਭਾਜਪਾ ਦੇ ਇੱਕ ਮੰਤਰੀ ਨੇ ਹੀ ਗੋਲੀਆਂ ਮਾਰਨ ਦੇ ਨਾਅਰੇ ਲਗਵਾਏ ਹਨ। ਇਸ ਲਈ ਸਰਕਾਰ ਨੂੰ ਇਸ ਮਾਮਲੇ ‘ਤੇ ਜਵਾਬ ਦੇਣਾ ਚਾਹੀਦਾ ਹੈ।

ਓਵੈਸੀ ਦਾ ਇਸ਼ਾਰਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੱਲ ਸੀ ਹਾਲ ਹੀ ਵਿੱਚ ਰਿਠਾਲਾ ਖੇਤਰ ਵਿੱਚ ਹੋਈ ਇੱਕ ਚੋਣ ਸਭਾ ਦੌਰਾਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਰੰਗ ਮੰਚ ਤੋਂ ਨਾਅਰੇ ਲਗਵਾਉਣ ਤੋਂ ਬਾਅਦ ਸ਼ਾਹੀਨ ਬਾਗ ਦਿੱਲੀ ਦੀ ਰਾਜਨੀਤੀ ਦਾ ਕੇਂਦਰ ਬਣ ਗਿਆ ਹੈ। ਏਆਈਐੱਮਆਈਐੱਮ ਆਗੂ ਨੇ ਪੁੱਛਿਆ ਕਿ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਕੌਣ ਭੜਕਾ ਰਿਹਾ ਹੈ।

ਸੀਏਏ ਦੇ ਖਿਲਾਫ ਸ਼ਾਹੀਨ ਬਾਗ ਵਿੱਚ ਚੱਲ ਰਹੇ ਪ੍ਰਦਰਸ਼ਨ ਅਤੇ ਲੰਬੇ ਸਮੇਂ ਤੋਂ ਦਿੱਲੀ-ਨੋਇਡਾ ਰਸਤਾ ਬੰਦ ਰਹਿਣ ‘ਤੇ ਭਾਜਪਾ ਆਗੂਆਂ ਨੇ ਪਹਿਲਕਾਰ ਰੁੱਖ਼ ਆਪਣਾ ਰੱਖਿਆ ਹੈ।

- Advertisement -

Share this Article
Leave a comment