SGPC ਨੇ ਇਸ ਵੱਡੇ ਬਾਬੇ ਨੂੰ ਕੀਤਾ ਮਾਫ! ਭੜਕ ਉੱਠੇ ਲੋਕ ਕਹਿੰਦੇ ਅਸੀਂ ਕਨੂੰਨੀ ਕਾਰਵਾਈ ਕਰਵਾਉਣੀ ਸੀ!

TeamGlobalPunjab
2 Min Read

ਅੰਮ੍ਰਿਤਸਰ : ਪੰਜਾਬ ਅੰਦਰ ਹਰ ਦਿਨ ਨਵਾਂ ਵਿਵਾਦ ਉਠਦਾ ਹੀ ਰਹਿੰਦਾ ਹੈ। ਇਸੇ ਸਿਲਸਿਲੇ ਤਹਿਤ ਬੀਤੇ ਦਿਨੀਂ ਵੱਡਾ ਵਿਵਾਦ ਉਠਿਆ ਸੀ ਬ੍ਰਹਮਰਿਸ਼ੀ ਸ੍ਰੀ ਕੁਮਾਰ ਸਵਾਮੀ ਨੂੰ ਲੈ ਕੇ। ਜੀ ਹਾਂ ਕੁਮਾਰ ਸਵਾਮੀ ਵੱਲੋਂ ਇੱਕ ਓਕਾਰ ਦੀ ਤੁਲਨਾ ਆਪਣੇ ਨਾਲ ਕੀਤੀ ਗਈ ਸੀ ਜਿਸ ਦੀ ਖ਼ਬਰ ਨੂੰ ਗਲੋਬਲ ਪੰਜਾਬ ਟੀਵੀ ਵੱਲੋਂ ਪ੍ਰਮੁੱਖਤਾ ਨਾਲ ਦਿਖਾਇਆ ਗਿਆ ਸੀ। ਜਿਸ ਤੋਂ ਬਾਅਦ ਹੁਣ ਬ੍ਰਹਮਰਿਸ਼ੀ ਸ੍ਰੀ ਕੁਮਾਰ ਸਵਾਮੀ ਨੇ ਐਸਜੀਪੀਸੀ ਤੋਂ ਮੁਆਫੀ ਮੰਗ ਲਈ ਹੈ। ਕੁਮਾਰ ਸਵਾਮੀ ਦੀ 5 ਮੈਂਬਰੀ ਟੀਮ ਨੇ ਐਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਲ ਮੁਲਾਕਤ ਕੀਤੀ ਅਤੇ ਉਨ੍ਹਾਂ ਇਸ ਸਬੰਧੀ ਲਿਖਤੀ ਮਾਫੀ ਮੰਗੀ ਹੈ। ਜਿਸ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਬਾਬਤ ਜਾਣਕਾਰੀ ਦਿੱਤੀ ਕਿ ਐਸਜੀਪੀਸੀ ਵਲੋਂ ਕੁਮਾਰ ਸਵਾਮੀ ਨੂੰ ਮਾਫੀ ਦੇ ਦਿੱਤੀ ਗਈ ਹੈ ।

ਉੱਧਰ ਸ਼੍ਰੋਮਣੀ ਕਮੇਟੀ ਵਲੋਂ ਬ੍ਰਹਮਰਿਸ਼ੀ ਸ੍ਰੀ ਕੁਮਾਰ ਸਵਾਮੀ ਨੂੰ ਮੁਆਫੀ ਦਿੱਤੇ ਜਾਣ ਤੋਂ ਬਾਅਦ ਸਿੱਖ ਆਗੂਆਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਸਿੱਖ ਆਗੂਆਂ ਦਾ ਕਹਿਣਾ ਹੈ ਕਿ ਸ੍ਰੀ ਕੁਮਾਰ ਸਵਾਮੀ ਨੂੰ ਮੁਆਫੀ ਨਹੀਂ ਦੇਣੀ ਚਾਹੀਦੀ ਸੀ। ਸਿੱਖ ਆਗੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੁਮਾਰ ਸਵਾਮੀ ਵਿਰੁੱਧ ਕਨੂੰਨੀ ਕਾਰਵਾਈ ਕਰਵਾਉਣ ਲਈ ਤਿਆਰੀ ਕੀਤੀ ਜਾ ਰਹੀ ਸੀ ਪਰ ਐਸਜੀਪੀਸੀ ਵੱਲੋਂ ਬਿਨਾਂ ਕਿਸੇ ਜਥੇਬੰਦੀ ਦੀ ਸਹਿਮਤੀ ਲਿਆਂ ਹੀ ਕੁਮਾਰ ਸਵਾਮੀ ਨੂੰ ਮਾਫ ਕਰ ਦਿੱਤਾ।

ਦੱਸ ਦਈਏ ਕਿ ਬ੍ਰਹਮਰਿਸ਼ੀ ਸ੍ਰੀ ਕੁਮਾਰ ਸਵਾਮੀ ਨੇ ਕੁੱਝ ਦਿਨ ਪਹਿਲਾਂ ਪਾਵਨ ਗੁਰਬਾਣੀ ਅਤੇ ਇੱਕ ਓਕਾਰ ਦੀ ਤੁਲਨਾ ਆਪਣੇ ਨਾਲ ਕੀਤੀ ਸੀ ਅਤੇ ਉਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਪਾਤਸ਼ਾਹ ਜੀ ਦੀ ਬਾਣੀ ਦਾ ਵੀ ਨਿਰਾਦਰ ਕੀਤਾ ਸੀ। ਬ੍ਰਹਮਰਿਸ਼ੀ ਸ੍ਰੀ ਕੁਮਾਰ ਸਵਾਮੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹਿੰਦੂ ਦੇਵੀ ਦੇਵਤਿਆਂ ਨਾਲ ਵੀ ਜੋੜਿਆ ਗਿਆ ਸੀ। ਜਿਸ ਤੋਂ ਬਾਅਦ ਸਮੂਹ ਸਿੱਖ ਸੰਗਤਾਂ ’ਚ ਰੋਸ ਸੀ ਅਤੇ ਲਗਾਤਾਰ ਉਨ੍ਹਾਂ ਵਲੋਂ ਕੁਮਾਰ ਸਵਾਮੀ ‘ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ ।

Share this Article
Leave a comment