ਸ਼ਿਕਾਗੋ ‘ਚ ਇਕ ਵਾਹਨ ਨੂੰ ਰੋਕੇ ਜਾਣ ਦੌਰਾਨ ਗੋਲੀਬਾਰੀ, ਮਹਿਲਾ ਪੁਲਿਸ ਅਧਿਕਾਰੀ ਦੀ ਮੌਤ

TeamGlobalPunjab
1 Min Read

ਸ਼ਿਕਾਗੋ– ਅਮਰੀਕਾ ਦੇ ਸ਼ਿਕਾਗੋ ‘ਚ ਇਕ ਵਾਹਨ ਨੂੰ ਰੋਕੇ ਜਾਣ ਦੌਰਾਨ ਗੋਲੀਬਾਰੀ ‘ਚ 29 ਸਾਲਾ ਇਕ ਮਹਿਲਾ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਜਦਕਿ ਇਕ ਹੋਰ ਅਧਿਕਾਰੀ ਜ਼ਖਮੀ ਹੋ ਗਿਆ। ਪੁਲਿਸ ਅਨੁਸਾਰ ਇਨ੍ਹਾਂ ਅਧਿਕਾਰੀਆਂ ਨੂੰ ਸ਼ਿਕਾਗੋ ਯੂਨੀਵਰਸਿਟੀ ਦੇ ਮੈਡੀਕਲ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਜਿਥੇ ਮਹਿਲਾ ਪੁਲਿਸ  ਅਧਿਕਾਰੀ ਨੇ ਦਮ ਤੋੜ ਦਿੱਤਾ। ਬਾਕੀ ਅਧਿਕਾਰੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈੇ। ਸ਼ਿਕਾਗੋ ਫਾਇਰ ਵਿਭਾਗ ਦੇ ਅਧਿਕਾਰੀ ਲੈਰੀ ਲੈਂਗਫੋਰਡ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਗੋਲੀਬਾਰੀ ਦੀ ਇਸ ਘਟਨਾ ਦੀ ਜਾਂਚ ਕਰ ਰਹੀ ਹੈ।

ਪੁਲਿਸ ਮੁਤਾਬਕ ਵੈਸਟ ਈਂਗਲਵੁੱਡ ਦੇ ਸਾਊਥ ਸਾਈਡ ‘ਚ ਦੋਵਾਂ ਅਧਿਕਾਰੀਆਂ ‘ਤੇ ਉਸ ਵੇਲੇ ਗੋਲੀਬਾਰੀ ਕੀਤੀ ਗਈ ਜਦ ਉਨ੍ਹਾਂ ਨੇ ਇਕ ਵਾਹਨ ਨੂੰ ਹੌਲੀ ਕਰ ਕੇ ਉਸ ਨੂੰ ਸਾਈਡ ‘ਤੇ ਰੁਕਣ ਲਈ ਕਿਹਾ ਗਿਆ। ਵਾਹਨ ‘ਚ ਦੋ ਪੁਰਸ਼ ਅਤੇ ਇਕ ਮਹਿਲਾ ਸਵਾਰ ਸੀ। ਸ਼ਿਕਾਗੋ ਪੁਲਿਸ ਦੇ ਪਹਿਲੇ ਡਿਪਟੀ ਸੁਪਰਡੈਂਟ ਏਰਿਕ ਕਾਰਟਰ ਨੇ ਐਤਵਾਰ ਸਵੇਰੇ ਪੱਤਰਕਾਰਾਂ ਨੂੰ ਦੱਸਿਆ ਕਿ ਅਧਿਕਾਰੀਆਂ ਨੇ ਵੀ ਜਵਾਬੀ ਗੋਲੀਬਾਰੀ ਕੀਤੀ ਅਤੇ ਵਾਹਨ ‘ਚ ਸਵਾਰ ਇਕ ਵਿਅਕਤੀ ਜ਼ਖਮੀ ਹੋ ਗਿਆ। ਹਾਲਾਂਕਿ ਉਸ ਦੀ ਹਾਲਤ ਦੇ ਬਾਰੇ ‘ਚ ਨਹੀਂ ਦੱਸਿਆ।

Share this Article
Leave a comment