ਅਮਰੀਕੀ ਕਾਰੋਬਾਰੀਆਂ ਦੀਆਂ 7 ਫਰਮਾਂ ਨੇ H-1B ਵੀਜ਼ਾ ਸਬੰਧੀ ਮੁਕੱਦਮਾ ਲਿਆ ਵਾਪਸ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ‘ਚ ਕਾਰੋਬਾਰੀਆਂ ਦੀਆਂ 7 ਫਰਮਾਂ ਨੇ H-1B ਵੀਜ਼ਾ ਮਾਮਲੇ ‘ਚ ਮੁਕੱਦਮਾ ਵਾਪਸ ਲੈਣ ਦਾ ਐਲਾਨ ਕੀਤਾ ਹੈ। ਇਹ ਮੁਕੱਦਮਾ ਅਮਰੀਕੀ ਸਿਟੀਜਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਜ਼ ਵਿਰੁੱਧ ਮਨਮਰਜ਼ੀ ਨਾਲ ਵੀਜ਼ਾ ਐਪਲੀਕੇਸ਼ਨਾਂ ਰੱਦ ਕੀਤੇ ਜਾਣ ‘ਤੇ ਕੀਤਾ ਗਿਆ ਸੀ ਤੇ ਹੁਣ ਫੈਡਰਲ ਏਜੰਸੀ ਐਪਲੀਕੇਸ਼ਨਾਂ ਨੂੰ ਸਵੀਕਾਰ ਕਰਨ ਲਈ ਤਿਆਰ ਹੋ ਗਈ ਹੈ।

ਦੱਸਣਯੋਗ ਹੈ ਕਿ ਅਮਰੀਕੀ ਇਮੀਗ੍ਰੇਸ਼ਨ ਕੌਂਸਲ ਨੇ ਇਨ੍ਹਾਂ 7 ਕਾਰੋਬਾਰੀਆਂ ਦੀਆਂ ਫਰਮਾਂ ਵੱਲੋਂ ਪਿਛਲੀ ਮਾਰਚ `ਚ ਮੈਸਾਚੂਸਟਸ ਦੀ ਜ਼ਿਲ੍ਹਾ ਅਦਾਲਤ ‘ਚ ਇਹ ਮੁਕੱਦਮਾ ਕੀਤਾ ਸੀ। ਇਸ ‘ਚ ਸੰਘੀ ਏਜੰਸੀ USCIC’s ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ ਜਿਸ ‘ਚ ਪਿਛਲੇ ਸਾਲ ਅਕਤੂਬਰ ਮਹੀਨੇ ਤੋਂ ਦਾਖਲ ਕੀਤੀਆਂ ਗਈਆਂ H-1B ਵੀਜ਼ਾ ਐਪਲੀਕੇਸ਼ਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ।

ਇੰਮੀਗ੍ਰੇਸ਼ਨ ਕੌਂਸਲ ਨੇ ਇਸ ਸਬੰਧੀ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ, ਕਿ USCIC’s ਵਲੋਂ ਐਪਲੀਕੇਸ਼ਨਾਂ ਨੂੰ ਮਨਜ਼ੂਰ ਕਰਨ ਤੋਂ ਬਾਅਦ ਮੁਕੱਦਮਾ ਵਾਪਸ ਲੈ ਲਿਆ ਗਿਆ ਹੈ।

Share This Article
Leave a Comment