ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਪਿਛਲੇ ਕਈ ਸਾਲਾਂ ਤੋਂ ਆਪਣੀ ਸੀਰੀਅਲ ਕਿਸਰ ਦੀ ਇਮੇਜ ਤੋਂ ਬਾਹਰ ਨਿਕਲਣ ਲਈ ਤੜਫ਼ ਰਹੇ ਹਨ। ਲਗਭਗ ਇੱਕ ਦਹਾਕੇ ਤੱਕ ਬਾਲੀਵੁੱਡ ‘ਚ ਆਪਣੀ ਇਸ ਇਮੇਜ ਦੇ ਦਮ ‘ਤੇ ਟਿਕੇ ਰਹਿਣ ਵਾਲੇ ਇਮਰਾਨ ਹਾਸ਼ਮੀ ਹੁਣ ਸਾਫ਼ ਕਹਿੰਦੇ ਹਨ ਕਿ ਉਨ੍ਹਾਂ ਨੂੰ ਕਿਸੇ ਹੋਰ ਨਾਮ ਨਾਲ ਭਲੇ ਬੁਲਾ ਲਵੋ ਪਰ ਸੀਰੀਅਲ ਕਿਸਰ ਦੇ ਨਾਮ ਨਾਲ ਬਿਲਕੁੱਲ ਨਹੀਂ। ਇਮਰਾਨ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਹੁਣ ਉਹ ਨਿਰਮਾਤਾ ਵੀ ਬਣ ਗਏ ਹਨ ਅਤੇ ਆਪਣੇ ਹੋਮ ਪ੍ਰੋਡਕਸ਼ਨ ਦੀ ਕਿਸੇ ਫਿਲਮ ਵਿੱਚ ਉਹ ਕਿਸ ਕਰਦੇ ਨਹੀਂ ਵਿਖਾਈ ਦੇਣਗੇ। ਉਹ ਸਾਫ਼ ਕਹਿੰਦੇ ਹਨ ਕਿ ਸੀਰੀਅਲ ਕਿਸਰ ਇਮਰਾਨ ਹਾਸ਼ਮੀ ਹੁਣ ਮਰ ਚੁੱਕਿਆ ਹੈ ।
ਇਮਰਾਨ ਨੇ ਕਿਹਾ ਤੁਸੀ ਮੈਨੂੰ ਕੁੱਝ ਹੋਰ ਕਹਿ ਲਵੋ, ਬੈਡ ਬੁਆਏ ਜਾਂ ਸੀਰੀਅਲ ਕਿਲਰ ਕਹਿ ਲਵੋ ਪਰ ਸੀਰੀਅਲ ਕਿਸਰ ਨਾ ਬੋਲੋ। ਮੈਂ ਕਦੇ ਵੀ ਇਸ ਇਮੇਜ ਨੂੰ ਗੰਭੀਰਤਾ ਨਾਲ ਨਹੀਂ ਲਿਆ ਹੈ। ਇਹ ਸਭ ਤਾਂ ਪਬਲਿਕ ਦੀ ਧਾਰਨਾ ਹੈ, ਮੀਡੀਆ ਵੱਲੋਂ ਦਿੱਤਾ ਗਿਆ ਤਮਗਾ ਹੈ। ਮੇਰਾ ਕੰਮ ਹੈ ਫਿਲਮਾਂ ਵਿੱਚ ਕੰਮ ਕਰਨਾ ਅਤੇ ਮੈਂ ਉਹੀ ਕਰਦਾ ਹਾਂ। ਮਰਡਰ, ਜ਼ਹਿਰ, ਜੰਨਤ, ਆਵਾਰਾਪਨ ਦੇ ਸਮੇਂ ਵਾਲਾ ਇਮਰਾਨ ਹਾਸ਼ਮੀ ਹੁਣ ਮਰ ਚੁੱਕਿਆ ਹੈ । ਉਹ ਮੇਰੀ ਲਾਈਫ ਦਾ ਇੱਕ ਵੱਖ ਸਮਾਂ ਸੀ। ਹੁਣ ਮੈਂ ਆਪਣੇ ਜੀਵਨ ਦੇ ਅਨੁਭਵਾਂ ਦੇ ਨਾਲ ਬਹੁਤ ਅੱਗੇ ਵੱਧ ਗਿਆ ਹਾਂ। ਇਸ ਦੌਰਾਨ ਮੇਰਾ ਵਿਆਹ ਹੋਇਆ ਅਤੇ ਪੁੱਤਰ ਹੋਇਆ।
ਇਮਰਾਨ ਅੱਗੇ ਕਹਿੰਦੇ ਹਨ ਇੱਕ ਸਮਾਂ ਸੀ ਜਦੋਂ ਉਸ ਤਰ੍ਹਾਂ ਦੀਆਂ ਫਿਲਮਾਂ ਖੂਬ ਚੱਲ ਰਹੀਆਂ ਸਨ, ਇਸ ਲਈ ਮੈਂ ਉਨ੍ਹਾਂ ਫਿਲਮਾਂ ਵਿੱਚ ਕੰਮ ਕਰਦਾ ਸੀ। ਹੁਣ ਮੈਂ ਨਿਰਮਾਤਾ ਬਣ ਗਿਆ ਹਾਂ ਹੁਣ ਉਨ੍ਹਾਂ ਫਿਲਮਾਂ ਵਿੱਚ ਕੰਮ ਕਰਨਾ ਚਾਹੁੰਦਾ ਹਾਂ ਜੋ ਕਹਾਣੀਆਂ ਮੈਨੂੰ ਪਸੰਦ ਆਉਂਦੀਆਂ ਹਨ।
ਇਮਰਾਨ ਇਨ੍ਹੀ ਦਿਨੀ ਆਪਣੀ ਰਿਲੀਜ਼ ਲਈ ਤਿਆਰ ਫਿਲਮ Why Cheat India ਦੇ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ। ਪਹਿਲਾਂ ਇਹ ਫਿਲਮ ਗਣਤੰਤਰ ਦਿਵਸ ਮੌਕੇ ‘ਤੇ 25 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਸੀ, ਪਰ ਹੁਣ ਇਸ ਨੂੰ ਇੱਕ ਹਫਤੇ ਪਹਿਲਾਂ 18 ਜਨਵਰੀ ਨੂੰ ਦੇਸ਼ ਭਰ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ।