ਕੰਗਨਾ ਰਣੌਤ ਨੇ ਜਯਾ ਬੱਚਨ ਨੂੰ ਲਿਆ ਆੜੇ ਹੱਥੀਂ, ਦੇਖੋ ਕੀ ਕਿਹਾ ਧੀ ਸ਼ਵੇਤਾ ਅਤੇ ਬੇਟੇ ਅਭਿਸ਼ੇਕ ਬਾਰੇ

TeamGlobalPunjab
2 Min Read

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਕੰਗਨਾ ਰਣੌਤ ਹਮੇਸ਼ਾ ਆਪਣੇ ਬੇਬਾਕ ਬਿਆਨਾਂ ਕਰਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਹੁਣ ਕੰਗਨਾ ਨੇ ਬਾਲੀਵੁੱਡ ‘ਚ ਡਰੱਗ ਨੂੰ ਲੈ ਕੇ ਰਾਜ ਸਭਾ ‘ਚ ਜਯਾ ਬਚਨ ਦੇ ਬਿਆਨ ਦਾ ਜਵਾਬ ਦਿੱਤਾ ਹੈ। ਕੰਗਨਾ ਨੇ ਇਸ ਸਬੰਧੀ ਇੱਕ ਟਵੀਟ ਕੀਤਾ। ਜਿਸ ਦੇ ਚੱਲਦਿਆਂ ਕੰਗਨਾ ਇੱਕ ਵਾਰ ਫਿਰ ਮੁੜ ਚਰਚਾ ‘ਚ ਆ ਗਈ ਹੈ।

ਕੰਗਨਾ ਰਣੌਤ ਨੇ ਟਵੀਟ ਕਰਕੇ ਕਿਹਾ, ‘ਜਯਾ ਜੀ, ਤੁਸੀਂ ਉਦੋਂ ਵੀ ਉਹੀ ਗੱਲ ਆਖੋਗੇ ਜੇਕਰ ਮੇਰੀ ਜਗ੍ਹਾ ਤੁਹਾਡੀ ਧੀ ਸ਼ਵੇਤਾ ਨੂੰ ਟੀ. ਐੱਨ. ਏ. ਜੇ. ‘ਚ ਕੁੱਟਿਆ ਜਾਂਦਾ, ਡਰੱਗ ਦਿੱਤਾ ਜਾਂਦਾ ਅਤੇ ਛੇੜਛਾੜ ਕੀਤੀ ਜਾਂਦੀ, ਕੀ ਉਦੋਂ ਵੀ ਤੁਸੀਂ ਇਹੀ ਆਖਦੇ, ਜਦੋਂ ਅਭਿਸ਼ੇਕ ਬੱਚਨ ਲਗਾਤਾਰ ਧੱਕੇਸ਼ਾਹੀ ਤੇ ਪ੍ਰੇਸ਼ਾਨੀ ਦੀ ਸ਼ਿਕਾਇਤ ਕਰਦਾ ਅਤੇ ਇੱਕ ਦਿਨ ਉਹ ਫਾਹੇ ‘ਤੇ ਲਟਕਦਾ ਮਿਲਦਾ? ਮੇਰੇ ਲਈ ਵੀ ਹਮਦਰਦੀ ਦਿਖਾਓ।

ਦਰਅਸਲ ਸੋਮਵਾਰ ਨੂੰ ਲੋਕ ਸਭਾ ‘ਚ ਭਾਜਪਾ ਸੰਸਦ ਰਵੀ ਕਿਸ਼ਨ ਨੇ ਬਾਲੀਵੁੱਡ ‘ਚ ਡਰੱਗ ਦਾ ਮੁੱਦਾ ਚੁੱਕਿਆ ਸੀ, ਜਿਸ ‘ਤੇ ਸਮਾਜਵਾਦੀ ਪਾਰਟੀ ਦੀ ਸਾਂਸਦ ਜਯਾ ਬੱਚਨ ਨੇ ਰਾਜ ਸਭਾ ‘ਚ ਕਿਹਾ ਕਿ ਡਰੱਗ ਨਾਲ ਬਾਲੀਵੁੱਡ ਨੂੰ ਬਦਨਾਮ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਜਿਹੜੇ ਲੋਕਾਂ ਨੇ ਫ਼ਿਲਮ ਇੰਡਸਟਰੀ ਦੇ ਸਹਾਰੇ ਹੀ ਨਾਮ ਕਮਾਇਆ ਹੈ ਉਹ ਹੁਣ ਇਸ ਨੂੰ ਗਟਰ ਕਹਿ ਰਹੇ ਹਨ। ਮੈਂ ਇਸ ਦਾ ਸਮਰਥਨ ਨਹੀਂ ਕਰਦੀ। ਜਿਸ ਤੋਂ ਬਾਅਦ ਕੰਗਨਾ ਨੇ ਜਯਾ ਬੱਚਨ ਦੇ ਬਿਆਨ ‘ਤੇ  ਆਪਣੀ ਪ੍ਰਤੀਕਿਰਿਆ ਦਿੱਤੀ ਹੈ।

Share this Article
Leave a comment