ਦਿੱਲੀ ਤੋਂ ਬਾਅਦ ਹੁਣ ਪੰਜਾਬ ‘ਚ ਆਪ ਨੇ ਦਿੱਤਾ ਭਾਜਪਾ ਨੂੰ ਵੱਡਾ ਝਟਕਾ! ਵੱਡਾ ਲੀਡਰ ਕੀਤਾ ਪਾਰਟੀ ‘ਚ ਸ਼ਾਮਲ

TeamGlobalPunjab
1 Min Read

ਚੰਡੀਗੜ੍ਹ : ਦਿੱਲੀ ਅੰਦਰ ਆਮ ਆਦਮੀ ਪਾਰਟੀ ਦੀ ਹੋਈ ਵੱਡੀ ਜਿੱਤ ਤੋਂ ਬਾਅਦ ਪੰਜਾਬ ਲੀਡਰਸ਼ਿੱਪ ਦੇ ਹੌਂਸਲੇ ਵੀ ਕਾਫੀ ਬੁਲੰਦ ਦਿਖਾਈ ਦੇ ਰਹੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪਾਰਟੀ ਨੇ ਭਾਜਪਾ ਦਾ ਵੱਡਾ ਲੀਡਰ ਆਮ ਆਦਮੀ ਪਾਰਟੀ ‘ਚ ਸ਼ਾਮਲ ਕਰ ਲਿਆ ਹੈ। ਇਸ ਸਬੰਧੀ ਅੱਜ ਇੱਕ ਪੱਤਰਕਾਰ ਸੰਮੇਲਣ ਕਰਕੇ ਪਾਰਟੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਇਸ ਸਬੰਧੀ ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਤੇਜ ਪੰਨੂ ਅੱਜ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਹਨ।

ਇਸ ਮੌਕੇ ਗੁਰਤੇਜ ਪੰਨੂ ਨੇ ਬੋਲਦਿਆਂ ਕਿਹਾ ਕਿ ਉਹ ਆਪਣੇ ਯੂਥ ਸਾਥੀਆਂ ਨਾਲ ਇਸ ਤੋਂ ਪਹਿਲਾਂ ਭਾਜਪਾ ਵਿੱਚ ਸਨ। ਉਨ੍ਹਾਂ ਕਿਹਾ ਕਿ ਉਹ ਸੂਬੇ ਅੰਦਰ ਬਦਲਾਅ ਚਾਹੁੰਦੇ ਹਨ। ਪੰਨੂ ਨੇ ਇਸ ਮੌਕੇ ਦਿੱਲੀ ਅੰਦਰ ਹੋਈ ਤਰੱਕੀ ਬਾਰੇ ਕਿਹਾ ਕਿ ਉਹ ਪੰਜਾਬ ਵਿੱਚ ਵੀ ਉਹੋ ਜਿਹੀ ਹੀ ਤਰੱਕੀ ਚਾਹੁੰਦੇ ਹਨ। ਪੰਨੂ ਨੇ ਦੱਸਿਆ ਕਿ ਅੱਜ ਦਿੱਲੀ ਅੰਦਰ ਭੜਕੀ ਹਿੰਸਾ ‘ਚ ਹਾਲਾਤ ਕਾਫੀ ਨਾਜੁਕ ਬਣ ਗਏ ਹਨ।

Share this Article
Leave a comment