ਸੀਮਾ ਨੂੰ ਪਾਕਿਸਤਾਨ ਭੇਜੋ, ਨਹੀਂ ਤਾਂ ਹੋ ਸਕਦਾ ਹੈ 26/11 ਵਰਗਾ ਹਮਲਾ, ਮੁੰਬਈ ਪੁਲਿਸ ਨੂੰ ਧਮਕੀ ਭਰੀ ਆਈ ਕਾਲ

Rajneet Kaur
2 Min Read

ਨਿਊਜ਼ ਡੈਸਕ: ਪਾਕਿਸਤਾਨ ਤੋਂ ਭਾਰਤ ਪਹੁੰਚੀ ਸੀਮਾ ਹੈਦਰ ਦਾ ਨਾਂ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਆਪਣੇ ਪਿਆਰ ਦੀ ਖਾਤਰ ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਦਾ ਨਾਂ ਲੈ ਕੇ ਕਿਸੇ ਅਣਪਛਾਤੇ ਵਿਅਕਤੀ ਨੇ ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ‘ਚ ਦਹਿਸ਼ਤ ਫੈਲਾਉਣ ਦੀ ਧਮਕੀ ਦਿੱਤੀ ਹੈ। ਮੁੰਬਈ ਪੁਲਿਸ ਨੂੰ 26/11 ਵਰਗੇ ਅੱਤਵਾਦੀ ਹਮਲੇ ਦੀ ਧਮਕੀ ਦਿੱਤੀ ਗਈ ਹੈ। ਇੱਕ ਵਿਅਕਤੀ ਨੇ ਕੰਟਰੋਲ ਰੂਮ ਨੂੰ ਫੋਨ ਕਰਕੇ ਕਿਹਾ ਕਿ ਜੇਕਰ ਸੀਮਾ ਹੈਦਰ ਵਾਪਿਸ ਨਾ ਆਈ ਤਾਂ ਭਾਰਤ ਬਰਬਾਦ ਹੋ ਜਾਵੇਗਾ। 26/11 ਵਰਗਾ ਹਮਲਾ ਫਿਰ ਹੋਵੇਗਾ। ਖੁਫੀਆ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ।

ਇਸ ਤੋਂ ਪਹਿਲਾਂ 11 ਜੁਲਾਈ ਨੂੰ ਬਲੋਚਿਸਤਾਨ ਦੇ ਅੱਤਵਾਦੀ ਸੰਗਠਨ ਨੇ ਇੱਕ ਵੀਡੀਓ ਜਾਰੀ ਕਰਕੇ ਭਾਰਤ ਨੂੰ ਧਮਕੀ ਦਿੱਤੀ ਸੀ। ਇੱਕ ਹਥਿਆਰਬੰਦ ਅੱਤਵਾਦੀ ਸੀਮਾ ਹੈਦਰ ਨੂੰ ਪਾਕਿਸਤਾਨ ਵਾਪਸ ਭੇਜਣ ਦੀ ਗੱਲ ਕਰ ਰਿਹਾ ਸੀ।ਅੱਤਵਾਦੀ ਨੇ ਧਮਕੀ ਦਿੱਤੀ ਕਿ ਜੇਕਰ ਸੀਮਾ ਅਤੇ ਉਸ ਦੇ ਚਾਰ ਬੱਚਿਆਂ ਨੂੰ ਪਾਕਿਸਤਾਨ ਦੇ ਹਵਾਲੇ ਨਾ ਕੀਤਾ ਗਿਆ ਤਾਂ ਪਾਕਿਸਤਾਨ ਦੇ ਹਿੰਦੂਆਂ ਅਤੇ ਹੋਰ ਗੈਰ-ਮੁਸਲਮਾਨਾਂ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ।

ਇੱਥੇ, ਸੀਮਾ ਦਾ ਦਾਅਵਾ ਹੈ ਕਿ ਉਹ PUBG ਗੇਮ ਦੇ ਜ਼ਰੀਏ ਨੋਇਡਾ ਵਿੱਚ ਰਹਿਣ ਵਾਲੇ ਸਚਿਨ ਦੇ ਸੰਪਰਕ ਵਿੱਚ ਆਈ ਸੀ। ਦੋਵਾਂ ਨੂੰ ਪਿਆਰ ਹੋ ਗਿਆ। ਇਸ ਤੋਂ ਬਾਅਦ ਸੀਮਾ ਚਾਰ ਬੱਚਿਆਂ ਨਾਲ ਨੇਪਾਲ ਪਹੁੰਚੀ। ਉਥੋਂ ਉਹ ਬੱਸ ਰਾਹੀਂ ਭਾਰਤ ਆਈ ਅਤੇ ਨੋਇਡਾ ‘ਚ ਸਚਿਨ ਨਾਲ ਵਿਆਹ ਕਰਨ ਤੋਂ ਬਾਅਦ 50 ਦਿਨਾਂ ਤੱਕ ਉੱਥੇ ਰਹੀ। ਸੀਮਾ ਅਤੇ ਸਚਿਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਫਿਲਹਾਲ ਦੋਵੇਂ ਜ਼ਮਾਨਤ ‘ਤੇ ਬਾਹਰ ਹਨ।

ਸੀਮਾ ਹੈਦਰ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਬੱਚਿਆਂ ਦੇ ਨਾਂ ਵੀ ਹਿੰਦੂ ਧਰਮ ਮੁਤਾਬਕ ਬਦਲੇ ਹਨ। ਸੀਮਾ ਹੈਦਰ ਪਾਕਿਸਤਾਨ ਦੇ ਸਿੰਧ ਸੂਬੇ ਦੇ ਖੈਰਪੁਰ ਜ਼ਿਲੇ ਦੀ ਰਹਿਣ ਵਾਲੀ ਹੈ। ਉਹ 13 ਮਈ ਨੂੰ ਬਿਨਾਂ ਜਾਇਜ਼ ਦਸਤਾਵੇਜ਼ਾਂ ਦੇ ਭਾਰਤੀ ਸਰਹੱਦ ‘ਚ ਦਾਖਲ ਹੋਈ ਸੀ। ਉਦੋਂ ਤੋਂ  ਗ੍ਰੇਟਰ ਨੋਇਡਾ ਦੇ ਰਬੂਪੁਰਾ ਇਲਾਕੇ ‘ਚ ਕਿਰਾਏ ਦੇ ਮਕਾਨ ‘ਚ ਸਚਿਨ ਮੀਨਾਥੇਨ ਨਾਲ ਰਹਿ ਰਹੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment