ਅਮਰੀਕਾ ਦੇ ਬ੍ਰਿਜਵਾਟਰ ਕਾਲਜ ਕੈਂਪਸ ‘ਚ ਗੋਲੀਬਾਰੀ, 2 ਅਧਿਕਾਰੀਆਂ ਦੀ ਮੌਤ

TeamGlobalPunjab
2 Min Read

ਵਾਸ਼ਿੰਗਟਨ- ਅਮਰੀਕਾ ਦੇ ਪੂਰਬੀ ਸੂਬੇ ਵਰਜੀਨੀਆ ‘ਚ ਮੰਗਲਵਾਰ ਨੂੰ ਹੋਈ ਗੋਲੀਬਾਰੀ ‘ਚ ਦੋ ਅਫਸਰਾਂ ਦੀ ਮੌਤ ਹੋ ਗਈ। ਇਸ ਸਬੰਧੀ ਪੁਲਿਸ ਨੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਗੋਲੀਬਾਰੀ ਦੀ ਇਹ ਘਟਨਾ ਬ੍ਰਿਜਵਾਟਰ ਕਾਲਜ ਕੈਂਪਸ ਵਿੱਚ ਵਾਪਰੀ। ਇੱਕ ਸਮਾਚਾਰ ਏਜੰਸੀ ਨੇ ਕਾਲਜ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇੱਕ ਸ਼ੂਟਰ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਵਿਦਿਆਰਥੀਆਂ ਅਤੇ ਸਟਾਫ਼ ਨੂੰ ਭੇਜੇ ਗਏ ਇੱਕ ਈਮੇਲ ਵਿੱਚ, ਮ੍ਰਿਤਕਾਂ ਦੀ ਪਛਾਣ ਕੈਂਪਸ ਪੁਲਿਸ ਅਧਿਕਾਰੀ ਜੌਹਨ ਪੇਂਟਰ ਅਤੇ ਕੈਂਪਸ ਸੁਰੱਖਿਆ ਅਧਿਕਾਰੀ ਜੇ.ਜੇ. ਜੈਫਰਸਨ ਦੇ ਤੌਰ ‘ਤੇ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਜਵਾਬੀ ਫਾਇਰਿੰਗ ਕੀਤੀ। ਪੁਲਿਸ ਦੀ ਕਾਰਵਾਈ ਤੋਂ ਸ਼ੱਕੀ ਹਮਲਾਵਰ ਡਰ ਗਿਆ ਅਤੇ ਉਥੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਹਾਲਾਂਕਿ, ਪੁਲਿਸ ਨੇ ਉਸ ਨੂੰ ਕੈਂਪਸ ਤੋਂ ਕੁਝ ਦੂਰੀ ‘ਤੇ ਕਾਬੂ ਕਰ ਲਿਆ।

                                      

ਵਰਜੀਨੀਆ ਦੇ ਗਵਰਨਰ ਗਲੇਨ ਯੰਗਕਿਨ ਅਤੇ ਅਟਾਰਨੀ ਜਨਰਲ ਜੇਸਨ ਮਿਆਰੇਸ ਨੂੰ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਖਾਸ ਕਰਕੇ ਕਾਲਜ ਦੇ ਵਿਦਿਆਰਥੀ ਬਹੁਤ ਡਰੇ ਹੋਏ ਹਨ। ਪੁਲਿਸ ਦਾ ਕਹਿਣਾ ਹੈ ਕਿ ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਇਸ ਘਟਨਾ ਵਿੱਚ ਕੋਈ ਹੋਰ ਵੀ ਸ਼ਾਮਲ ਸੀ। ਇਸ ਸਬੰਧੀ ਕਾਲਜ ਦੇ ਵਿਦਿਆਰਥੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

- Advertisement -

ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਕੋਈ ਨਵੀਂ ਗੱਲ ਨਹੀਂ ਹੈ। ਕੁਝ ਸਮਾਂ ਪਹਿਲਾਂ, ਇੱਕ ਕਾਲਜ ਹਾਊਸ ਪਾਰਟੀ ਦੇ ਸਥਾਨ ਦੇ ਬਾਹਰ ਹੋਈ ਗੋਲੀਬਾਰੀ ਵਿੱਚ ਇੰਡੀਆਨਾ ਸਟੇਟ ਯੂਨੀਵਰਸਿਟੀ ਦਾ 18 ਸਾਲਾ ਵਿਦਿਆਰਥੀ ਮਾਰਿਆ ਗਿਆ ਸੀ। ਟੇਰੇ ਹਾਉਟ ਪੁਲਿਸ ਮੁਖੀ ਸ਼ਾਨ ਕੀਨ ਨੇ ਦੱਸਿਆ ਕਿ ਗੋਲੀਬਾਰੀ ਦੁਪਹਿਰ 2 ਵਜੇ ਦੇ ਕਰੀਬ ਹੋਈ। ਇਸ ‘ਚ ਇੰਡੀਆਨਾਪੋਲਿਸ ਦੀ ਰਹਿਣ ਵਾਲੀ ਵੈਲਨਟੀਨਾ ਡੇਲਵਾ ਨੂੰ ਗੋਲੀ ਲੱਗੀ ਅਤੇ ਕੁਝ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਅਜਿਹੀਆਂ ਘਟਨਾਵਾਂ ‘ਤੇ ਦੁੱਖ ਅਤੇ ਚਿੰਤਾ ਪ੍ਰਗਟ ਕੀਤੀ ਹੈ।

Share this Article
Leave a comment