ਹੈਕਰਾਂ ਵੱਲੋਂ ਗੁਪਤ ਡਾਟਾ ਚੋਰੀ, ਵੱਡੀ ਗਿਣਤੀ ‘ਚ ਭਾਰਤੀ ਵੀ ਸ਼ਾਮਲ!

TeamGlobalPunjab
1 Min Read

ਨਵੀਂ ਦਿੱਲੀ : ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਦੋਵਾਂ ਸਬੰਧੀ ਹੀ ਜਾਣਕਾਰੀ ਹਰ ਕੋਈ ਗੁਪਤ ਰੱਖਦਾ ਹੈ ਅਤੇ ਬੈਂਕ ਵੱਲੋਂ ਵੀ ਇਹ ਜਾਣਕਾਰੀ ਕਿਸੇ ਨਾਲ ਸਾਂਝੀ ਕਰਨ ਤੋਂ ਮਨ੍ਹਾਂ ਕੀਤਾ ਜਾਂਦਾ ਹੈ। ਪਰ ਹੁਣ ਪਤਾ ਲੱਗਾ ਹੈ ਕਿ ਦੇਸ਼ ਦੇ 12 ਲੱਖ ਤੋਂ ਵੀ ਵਧੇਰੇ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਦੀ ਜਾਣਕਾਰੀ ਲੀਕ ਹੋ ਗਈ ਹੈ। ਇੱਥੇ ਹੀ ਬੱਸ ਨਹੀਂ ਇਹ ਡਾਟਾ ਆਨਲਾਈਨ ਵੇਚੇ ਜਾਣ ਦੀ ਖ਼ਬਰ ਵੀ ਸਾਹਮਣੇ ਆਈ ਹੈ।

ਮੀਡੀਆ ਰਿਪੋਰਟਾਂ ਮੁਤਾਬਿਕ ਇਸ ਨੂੰ ਸਭ ਤੋਂ ਵੱਡੀ ਹੈਕਿੰਗ ਗਰਦਾਨਿਆਂ ਗਿਆ ਹੈ। ਜਾਣਕਾਰੀ ਮੁਤਾਬਿਕ ਇਸ ਹੈਕਿੰਗ ਰਾਹੀਂ ਸਭ ਤੋਂ ਮਹੱਤਵਪੂਰਨ ਟ੍ਰੈਕ-2 ਡਾਟਾ ਵੀ ਚੋਰੀ ਹੋਇਆ ਹੈ ਜਿਹੜਾ ਕਿ ਕਾਰਡ ਦੇ ਪਿੱਛੇ ਚੁੰਬਕੀ ਸਟ੍ਰਿਪ ਵਿੱਚ ਹੁੰਦਾ ਹੈ। ਦੱਸਣਯੋਗ ਹੈ ਕਿ ਇਸ ਡਾਟੇ ਵਿੱਚ ਗ੍ਰਾਹਕ ਦੀ ਪ੍ਰੋਫਾਇਲ ਅਤੇ ਲੈਣ-ਦੇਣ ਦੇ ਸਾਰੇ ਵੇਰਵੇ ਮੌਜੂਦ ਹੁੰਦੇ ਹਨ।

ਮੀਡੀਆ ਰਿਪੋਰਟਾਂ ਮੁਤਾਬਿਕ ਹੈਕਰਾਂ ਦੀ ਜੋਕਰ ਸਟੈਸ਼ ਨਾਮਕ ਵੈੱਬਸਾਈਟ ‘ਤੇ 13 ਲੱਖ ਬੈਂਕ ਕਾਰਡਾਂ ਦੀ ਵਿਕਰੀ ਹੋ ਰਹੀ ਹੈ ਜਿਨ੍ਹਾਂ ਵਿੱਚ 98 ਪ੍ਰਤੀਸ਼ਤ ਭਾਰਤੀ ਦੱਸੇ ਜਾਂਦੇ ਹਨ। ਵੱਡੀ ਗੱਲ ਇਹ ਦੱਸੀ ਜਾ ਰਹੀ ਹੈ ਕਿ ਇਨ੍ਹਾਂ ਵਿੱਚੋਂ 18 ਇੱਕ ਬੈਂਕ ਨਾਲ ਹੀ ਸਬੰਧ ਰੱਖਦੇ ਹਨ।

Share this Article
Leave a comment