ਜੇਐਨਯੂ ਮਾਮਲਾ : ਦਿੱਲੀ ਹਾਈ ਕੋਰਟ ਅੰਦਰ ਹੋਈ ਸੁਣਵਾਈ, ਲਿਆ ਗਿਆ ਅਹਿਮ ਫੈਸਲਾ

TeamGlobalPunjab
1 Min Read

ਨਵੀਂ ਦਿੱਲੀ : ਬੀਤੀ 5 ਜਨਵਰੀ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ‘ਚ ਹੋਈ ਹਿੰਸਾ ‘ਚ ਕਈ ਵਿਦਿਆਰਥੀਆਂ ਸਮੇਤ ਪ੍ਰੋਫੈਸਰ ਵੀ ਜ਼ਖਮੀ ਹੋ ਗੲਓੇ ਸਨ। ਇਸ ਮਾਮਲੇ ‘ਤੇ ਅੱਜ ਯਾਨੀ  ਮੰਗਲਵਾਰ ਨੂੰ ਦਿੱਲੀ ਹਾਈਕੋਰਟ ਅੰਦਰ ਇੱਕ ਸੁਣਵਾਈ ਹੋਈ। ਜਾਣਕਾਰੀ ਮੁਤਾਬਿਕ ਇਸ ਸੁਣਵਾਈ ਦੌਰਾਨ ਅਦਾਲਤ ਵੱਲੋਂ ਜੇਐਨਯੂ ਹਿੰਸਾ ਨਾਲ ਸਬੰਧਤ ਵਟਸਐਪ ਗਰੁੱਪਾਂ ਦੇ ਮੈਂਬਰਾਂ ਨੂੰ ਸੰਮਨ ਜਾਰੀ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਫੋਨ ਜਬਤ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ। ਇੱਥੇ ਹੀ ਬੱਸ ਨਹੀਂ ਪਤਾ ਇਹ ਵੀ ਲੱਗਾ ਹੈ ਕਿ ਯੂਨੀਵਰਸਿਟੀ ਨੂੰ ਪੁਲਿਸ ਦੁਬਾਰਾ ਮੰਗੀ ਗਈ ਸੀਸੀਟੀਵੀ ਫੂਟੇਜ਼ ਵੀ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ।

ਰਿਪੋਰਟਾਂ ਮੁਤਾਬਿਕ ਯੂਨੀਵਰਸਿਟੀ ਦੇ ਤਿੰਨ ਪ੍ਰੋਫੈਸਰਾਂ ਅਮਿਤ ਪਰਾਮੇਸ਼ਵਰਨ, ਅਤੁਲ ਸੇਨ ਅਤੇ ਪ੍ਰੋ: ਸ਼ੁਕਲਾ ਵਿਨਾਇਕ ਨੇ ਦਿੱਲੀ ਹਾਈਕੋਰਟ ਅੰਦਰ ਇੱਕ ਪਟੀਸ਼ਨ ਪਾ ਕੇ ਮੰਗ ਕੀਤੀ ਸੀ ਕਿ ਵੱਟਸਐਪ, ਗੂਗਲ, ਐਪਲ ਦੇ ਸੰਦੇਸ਼ ਅਤੇ ‘ਯੂਨਿਟੀ ਅਗੇਂਸਟ ਲੈਫਟ’ ਤੇ ‘ਫਰੈਂਡਸ ਆਫ ਆਰਐਸਐਸ’ ਵਰਗੇ ਵਟਸਐਪ ਗਰੁੱਪਾਂ ਦੀ ਜਾਣਕਾਰੀ ਸੁਰੱਖਿਅਤ ਰੱਖੀ ਜਾਵੇ। ਜਾਣਕਾਰੀ ਮੁਤਾਬਿਕ ਇਸ ਪਟੀਸ਼ਨ ‘ਤੇ ਦਿੱਲੀ ਹਾਈਕੋਰਟ ਵੱਲੋਂ ਅੱਜ ਸੁਣਵਾਈ ਕਰਦਿਆਂ ਵੱਟਸਐਪ, ਗੂਗਲ, ਐਪਲ ਅਤੇ ਪੁਲਿਸ ਤੋਂ ਜਵਾਬ ਮੰਗਿਆ ਹੈ।

Share this Article
Leave a comment