ਨਵੀਂ ਦਿੱਲੀ : ਬਾਲੀਵੁੱਡ ਦੀ ਜਾਨੀਮਾਨੀ ਹਸਤੀ ਅਤੇ ਗੋਵਿੰਦਾ ਦੀ ਜਦੋਂ ਗੱਲ ਚਲਦੀ ਹੈ ਤਾਂ ਉਨ੍ਹਾਂ ਦੇ ਫੈਨਜ਼ ਖੁਸ਼ੀ ਨਾਲ ਲਹਿਰਾ ਉਠਦੇ ਹਨ। ਗੋਵਿੰਦਾ ਪਿਛਲੇ ਦਿਨੀਂ ਆਪਣੀ ਪਤਨੀ ਸੁਨੀਤਾ ਆਹੁਜਾ ਨਾਲ ਮੁੰਬਈ ਏਅਰਪੋਰਟ ‘ਤੇ ਦੇਖੇ ਗਏ ਸਨ।ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
https://www.instagram.com/tv/CkkorBEjBnR/?utm_source=ig_web_copy_link
ਵੀਡੀਓ ‘ਚ ਸਾਫ ਦਿਖਾਈ ਦਿੰਦਾ ਹੈ ਕਿ ਜਿਉਂ ਹੀ ਉਹ ਗੱਡੀ ‘ਚੋਂ ਬਾਹਰ ਆਉਂਦੇ ਹਨ ਤਾਂ ਆਪਣੇ ਹਮਸ਼ਕਲ ਨੂੰ ਮਿਲਦੇ ਹਨ। ਪਹਿਲਾਂ ਉਹ ਗੋਵਿੰਦਾ ਦੇ ਪੈਰਾਂ ਨੂੰ ਹੱਥ ਲਾਉਂਦਾ ਹੈ ਅਤੇ ਫਿਰ ਗੁਲਦਸਤਾ ਭੇਂਟ ਕਰਦਾ ਹੈ। ਹਮਸ਼ਕਲ ਦੀ ਸ਼ਕਲ ਗੋਵਿੰਦਾ ਨਾਲ ਇੰਨੀ ਜਿਆਦਾ ਮਿਲਦੀ ਸੀ ਕਿ ਹਰ ਕੋਈ ਦੇਖਣ ਵਾਲਾ ਹੈਰਾਨ ਰਹਿ ਗਿਆ । ਉਨ੍ਹਾਂ ਨੂੰ ਦੇਖ ਗੋਵਿੰਦਾ ਦੀ ਪਤਨੀ ਸੁਨੀਤਾ ਨੇ ਕਿਹਾ ਕਿ ਇਹ ਤਾਂ ਕਾਰਬਨ ਕਾਪੀ ਹਨ। ਉਨ੍ਹਾਂ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।
ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਗੋਵਿੰਦਾ ਨੇ ਬਲੈਕ ਪੈਂਟ ਦੇ ਨਾਲ ਬਲੈਕ ਸ਼ਰਟ ਅਤੇ ਮੈਚਿੰਗ ਮਫਲਰ ਲਿਆ ਹੈ ਤਾਂ ਉੱਥੇ ਹੀ ਉਨ੍ਹਾਂ ਦੇ ਹਮਸ਼ਕਲ ਨੇ ਰੈਡ ਕਲਰ ਦਾ ਪੈਂਟਸੂਟ ਪਾਇਆ ਹੋਇਆ ਹੈ। ਇਸ ਮੌਕੇ ਹਮਸ਼ਕਲ ਨੇ ਕਿਹਾ ਕਿ ਉਹ ਕਈ ਸਾਲ ਪਹਿਲਾਂ ਵੀ ਮਿਲੇ ਹਨ ਇੱਕ ਤਸਵੀਰ ਦਿਖਾਉਂਦਾ ਹੈ ਜਿਸ ਨੂੰ ਦੇਖ ਐਕਟਰ ਖੁਦ ਵੀ ਹੈਰਾਨ ਰਹਿ ਜਾਂਦਾ ਹੈ।