ਸਿੱਧੂ ਮੂਸੇਵਾਲਾ ਨੂੰ WWE ਸੁਪਰਸਟਾਰ ਜਾਨ ਸੀਨਾ ਨੇ ਟਵਿੱਟਰ ‘ਤੇ ਕੀਤਾ ਫਾਲੋ

Rajneet Kaur
1 Min Read

ਨਿਊਜ਼ ਡੈਸਕ: ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਲਿਸਟ ਲਗਾਤਾਰ ਵਧਦੀ ਜਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਫਾਲੋ ਕਰਨ ਵਾਲੀ ਲਿਸਟ ਵਿਚ ਹਾਲੀਵੁੱਡ ਐਕਟਰ ਤੇ WWE ਦੇ ਮਸ਼ਹੂਰ ਰੈਸਲਰ ਜਾਨ ਸੀਨਾ ਦਾ ਨਾਂ ਵੀ ਜੁੜ ਗਿਆ ਹੈ। ਦਰਅਸਲ, WWE  ਸੁਪਰਸਟਾਰ ਜਾਨ ਸੀਨਾ ਨੇ ਸਿੱਧੂ ਮੂਸੇਵਾਲਾ ਨੂੰ ਆਪਣੇ ਟਵਿੱਟਰ ਹੈਂਡਲ ਤੋਂ ਫਾਲੋ ਕੀਤਾ ਹੈ।

ਬੀਤੇ ਮਹੀਨੇ ਹੀ ਮੂਸੇਵਾਲਾ ਦੀ ਮੌਤ ਨੂੰ ਇਕ ਸਾਲ ਹੋ ਗਿਆ ਹੈ।  ਕੁਝ ਦਿਨ ਪਹਿਲਾਂ ਹੀ ਮੂਸੇਵਾਲਾ ਦੇ ਜਨਮਦਿਨ ਮੌਕੇ ਕੈਨੇਡੀਅਨ ਰੈਪਰ ਸਟੇਫਲਾਨ ਡਾਨ ਪਿੰਡ ਮੂਸਾ ਪਹੁੰਚੀ ਸੀ ।ਉਸਨੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨਾਲ ਮੁਲਾਕਾਤ ਕੀਤੀ ਸੀ।ਮੂਸੇਵਾਲਾ  ਦਾ ਆਖਰੀ ਗਾਣਾ ਕੁਝ ਸਮਾਂ ਪਹਿਲਾਂ ‘ਮੇਰਾ ਨਾਂ’ ਰਿਲੀਜ਼ ਕੀਤਾ ਗਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਸਿੱਧੂ ਕੋਲ ਇੰਨੇ ਗੀਤ ਹਨ ਕਿ ਆਉਣ ਵਾਲੇ 10-11 ਸਾਲ ਤੱਕ ਫੈਂਸ ਉਨ੍ਹਾਂ ਦੇ ਗੀਤ ਸੁਣਦੇ ਰਹਿਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment