ਲੰਡਨ : ਚੋਰੀ ਦੀਆਂ ਘਟਨਾਵਾਂ ਹਰ ਦਿਨ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਪਰ ਅੱਜ ਚੋਰੀ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਤੁਸੀਂ ਵੀ ਸੋਚਣ ਲਈ ਮਜ਼ਬੂਰ ਹੋ ਜਾਵੋਂਗੇ। ਦਰਅਸਲ ਇਹ ਮਾਮਲਾ ਬਰਤਾਨੀਆਂ ਦੇ ਆਕਸਫੋਰਟਸ਼ਾਇਰ ਸਥਿਤ ਬਲੇਨਹੇਮ ਪੈਲੇਸ ਦਾ ਹੈ। ਜਿੱਥੇ ਚੋਰਾਂ ਨੇ ਹੋਟਲ ਅੰਦਰ ਲੱਗੀ ਟਾਇਲਟ ਸੀਟ ਨੂੰ ਹੀ ਚੋਰੀ ਕਰ ਲਿਆ। ਜੀ ਹਾਂ ਇਹ ਸੱਚ ਹੈ ਪਰ ਅਜਿਹਾ ਇਸ ਲਈ ਹੋਇਆ ਕਿਉਂਕਿ ਇਹ ਟਾਇਲਟ ਸੀਟ ਕੋਈ ਆਮ ਨਹੀਂ ਸੀਟ ਨਹੀਂ ਸੀ ਬਲਕਿ ਸੋਨੇ ਦੀ ਟਾਇਲਟ ਸੀਟ ਸੀ। ਜਾਣਕਾਰੀ ਮੁਤਾਬਿਕ ਇਸ ‘ਤੇ 18 ਕੈਰੇਟ ਸੋਨਾ ਲੱਗਿਆ ਸੀ ਤੇ ਇਸ ਦੀ ਕੀਮਤ 1 ਮਿਲੀਅਨ ਡਾਲਰ ਹੈ। ਜਾਣਕਾਰੀ ਮੁਤਾਬਿਕ ਇਹ ਟਾਇਲਟ ਸੀਟ ਮਿਊਜ਼ੀਅਮ ਵਿੱਚ ਪ੍ਰਦਰਸ਼ਨੀਂ ਲਈ ਵੀ ਰੱਖੀ ਗਈ ਸੀ।
ਇਸ ਸਬੰਧੀ ਪੁਸ਼ਟੀ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਿਟਲੀ ਦੇ ਕਲਾਕਾਰ ਮੌਰੀਜੀਓ ਕੈਟਲਾਨ ਨੇ ਆਪਣੀ ਕਲਾ ਪ੍ਰਦਰਸ਼ਨੀ ‘ਚ ਇਸ ਟਾਇਲਟ ਸੀਟ ਨੂੰ ਰੱਖਿਆ ਸੀ ਅਤੇ ਇਸ ਪ੍ਰਦਰਸ਼ਨੀ ਨੂੰ ਦੋ ਦਿਨ ਪਹਿਲਾਂ ਹੀ ਖੋਲ੍ਹਿਆ ਗਿਆ ਸੀ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇਸ ਮਾਮਲੇ ‘ਚ ਉਨ੍ਹਾਂ ਵੱਲੋਂ 66 ਸਾਲ ਦੇ ਇੱਕ ਬਜ਼ੁਰਗ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਇਸ ਟਾਇਲਟ ਸੀਟ ਨੂੰ ਅਮਰੀਕਾ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ।