ਭਾਰਤ ਪੁੱਜੀ ਰੂਸੀ ਵੈਕਸੀਨ ‘ਸਪੁਤਨਿਕ-V’ ਦੀ ਦੂਜੀ ਖੇਪ

TeamGlobalPunjab
2 Min Read

 

‘ਸਪੁਤਨਿਕ-V’ ਰੂਸੀ-ਭਾਰਤੀ ਵੈਕਸੀਨ: ਰੂਸੀ ਰਾਜਦੂਤ

 

ਨਵੀਂ ਦਿੱਲੀ/ਹੈਦਰਾਬਾਦ : ਭਾਰਤ ਵਿੱਚ ਕੋਰੋਨਾ ਵੈਕਸੀਨ ਦੀ ਘਾਟ ਨੂੰ ਪੂਰਾ ਕਰਨ ਲਈ ਰੂਸ ਦੀ ਵੈਕਸੀਨ ਦੀ ਦੂਜੀ ਖੇਪ ਵੀ ਭਾਰਤ ਪਹੁੰਚ ਚੁੱਕੀ ਹੈ । ਰੂਸ ਤੋਂ ਕੋਰੋਨਾ ਵੈਕਸੀਨ ‘ਸਪੁਤਨਿਕ-V’ ਦੀ ਦੂਜੀ ਖੇਪ ਅੱਜ ਹੈਦਰਾਬਾਦ ’ਚ ਜਹਾਜ਼ ਦੇ ਜ਼ਰੀਏ ਪਹੁੰਚੀ। ਭਾਰਤ ’ਚ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ‘ਚ ਵਧਦੇ ਸੰਕ੍ਰਮਣ ਦੌਰਾਨ ਕੋਵੀਸ਼ੀਲਡ ਅਤੇ ਕੋਵੈਕਸੀਨ ਤੋਂ ਬਾਅਦ ਹੁਣ ਰੂਸ ਦੀ ਵੈਕਸੀਨ ਸਪੁਤਨਿਕ-V ਮਾਰਕੀਟ ’ਚ ਉਪਲਬਧ ਹੋਵੇਗੀ। ਇਸ ਤੋਂ ਪਹਿਲਾਂ ਰੂਸ ’ਚ ਬਣੀ ਸਪੁਤਨਿਕ-V ਦੀ ਪਹਿਲੀ ਖੇਪ 1 ਮਈ ਨੂੰ ਭਾਰਤ ਪਹੁੰਚ ਚੁੱਕੀ ਹੈ ।

- Advertisement -

ਵੈਕਸੀਨ ਦੀ ਕੀਮਤ ਦੇ ਨਾਲ ਹੀ ਇਸ ਦੇ ਅਸਰਦਾਰ ਹੋਣ ਨੂੰ ਲੈ ਕੇ  ਚਰਚਾ ਹੋ ਰਹੀ ਹੈ ।ਇਸ ਦੌਰਾਨ ਭਾਰਤ ’ਚ ਰੂਸ ਦੇ ਰਾਜਦੂਤ ਨੇ ਕਿਹਾ ਕਿ ਸਪੁਤਨਿਕ-V ਵੈਕਸੀਨ ਕਾਫੀ ਅਸਰਦਾਰ ਹੈ ।

ਭਾਰਤ ‘ਚ ਰੂਸੀ ਰਾਜਦੂਤ ਐੱਨ ਕੁਦਾਸ਼ੇਵ ਨੇ ਕਿਹਾ ਦੀ ਸਪੁਤਨਿਕ-V ਦੀ ਪ੍ਰਭਾਵਸ਼ੀਲਤਾ ਦੁਨੀਆ ’ਚ ਵਧੀਆ ਤਰ੍ਹਾਂ ਨਾਲ ਜਾਣੀ ਜਾਂਦੀ ਹੈ। ਰੂਸ ’ਚ 2020 ਦੀ ਦੂਜੀ ਛਮਾਹੀ ਨਾਲ ਸ਼ੁਰੂ ਹੋਣ ਵਾਲੇ ਲੋਕਾਂ ਦੇ ਟੀਕਾਕਰਨ ’ਚ ਇਸ ਦਾ ਸਫਲਤਾਪੂਰਵਕ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮਾਹਿਰਾਂ ਨੇ ਐਲਾਨ ਕੀਤਾ ਹੈ ਕਿ ਵੈਕਸੀਨ COVID-19 ਦੇ ਨਵੇਂ ਵੇਰੀਐਂਟ ਖਿਲਾਫ਼ ਵੀ ਪ੍ਰਭਾਵੀ ਹੈ।

- Advertisement -

 

 

 

 

 

ਰੂਸੀ ਰਾਜਦੂਤ ਐੱਨ ਕੁਦਾਸ਼ੇਵ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਸਪੁਤਨਿਕ-V ਰੂਸੀ-ਭਾਰਤੀ ਵੈਕਸੀਨ ਹੈ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਵੈਕਸੀਨ ਦੀ ਸਿੰਗਲ ਡੋਜ਼ ਵਾਲੀ “ਸਪੁਤਨਿਕ-lite” ਵੈਕਸੀਨ ਜਲਦੀ ਹੀ ਭਾਰਤ ਵਿੱਚ ਵੀ ਉਪਲਬਧ ਹੋਵੇਗੀ।

ਦੱਸ ਦਈਏ ਕਿ ਇਸ ਹਫ਼ਤੇ ਤੋਂ ਰੂਸੀ ਵੈਕਸੀਨ ਸਪੁਤਨਿਕ-V ਭਾਰਤੀ ਬਾਜ਼ਾਰ ਵਿੱਚ ਉਪਲਬਧ ਹੋਵੇਗੀ । ਇਸ ਤੋਂ ਇਲਾਵਾ ਭਾਰਤ ਵੱਲੋਂ ਕਈ ਹੋਰ ਵਿਦੇਸ਼ੀ ਦਵਾ ਕੰਪਨੀਆਂ ਨਾਲ ਵੈਕਸੀਨ ਖਰੀਦ ਲਈ ਸੰਪਰਕ ਕੀਤਾ ਗਿਆ ਹੈ।

Share this Article
Leave a comment