ਸਾਬਕਾ ਕਾਂਗਰਸੀ MLA ਜ਼ੀਰਾ ਨੂੰ ਪੁਲਿਸ ਨੇ ਤੜਕੇ 5 ਵਜੇ ਕੀਤਾ ਗ੍ਰਿਫਤਾਰ

Rajneet Kaur
2 Min Read

ਜ਼ੀਰਾ : ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੂੰ ਫਿਰੋਜ਼ਪੁਰ ਪੁਲਿਸ ਨੇ ਤੜਕੇ 5 ਵਜੇ ਗ੍ਰਿਫਤਾਰ ਕਰ ਲਿਆ ਹੈ। ਕੁਲਬੀਰ ਜ਼ੀਰਾ ਮਿਥੇ ਪ੍ਰੋਗਰਾਮ ਅਨੁਸਾਰ ਤੜਕੇ ਜਦੋਂ ਆਪਣੀ ਰਿਹਾਇਸ਼ ਤੋਂ ਸਵੇਰੇ ਬਾਬਾ ਬੁੱਢਾ ਸਾਹਿਬ ਜਾਣ ਲੱਗੇ  ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਦਸਣਯੋਗ ਹੈ ਕਿ ਕੁਲਬੀਰ ਜ਼ੀਰਾ ਵੱਲੋਂ ਅੱਜ ਐਸਐਸਪੀ ਦਫਤਰ ਵਿਖੇ ਧਰਨਾ ਲਗਾਉਣ ਉਪਰੰਤ ਆਪਣੀ ਗ੍ਰਿਫਤਾਰੀ ਦਿੱਤੀ ਜਾਣੀ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਜ਼ੀਰਾ ਪੁਲਿਸ ਵੱਲੋਂ ਕੁਲਬੀਰ ਜੀਰਾ ਨੂੰ ਉਨਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ‘ਤੇ ਬੀਡੀਪੀਓ ਦਫਤਰ ‘ਤੇ ਧਰਨਾ ਦੇਣ ਤੇ ਕੰਮ ਵਿੱਚ ਰੁਕਾਵਟ ਪਾਉਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਦਸ ਦਈਏ ਕਿ 4ਦਿਨ ਪਹਿਲਾਂ ਹੀ ਵਿਧਾਇਕ ਜ਼ੀਰਾ ਖਿਲਾਫ ਫਿਰੋਜ਼ਪੁਰ ਵਿੱਚ FIR ਦਰਜ ਕੀਤੀ ਗਈ ਸੀ। ਸ਼ਿਕਾਇਤ ਅਨੁਸਾਰ ਜ਼ੀਰਾ ਦੇ BDPO ਨੇ ਪੁਲਿਸ ਨੂੰ ਦੱਸਿਆ ਕਿ 11 ਤੋਂ 12 ਅਕਤੂਬਰ ਤੱਕ ਕੁਲਬੀਰ ਸਿੰਘ ਜ਼ੀਰਾ ਨੇ ਉਨ੍ਹਾਂ ਦੇ ਦਫਤਰ ਦੇ ਸਾਹਮਣੇ ਧਰਨਾ ਲਗਾਇਆ ਸੀ। ਇਸ ਦੌਰਾਨ ਉਹ ਆਪਣੇ ਸਾਥੀਆਂ ਨਾਲ ਦਫਤਰ ਵਿੱਚ ਉਨ੍ਹਾਂ ਦੇ ਕਮਰੇ ਵਿੱਚ ਜ਼ਬਰਦਸਤੀ ਵੜ ਆਏ। BDPO ਦੀ ਸ਼ਿਕਾਇਤ ਮਿਲਣ ਤੋਂ ਬਾਅਦ ਹੀ IPC ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment