ਰੈਪਰ ਬਾਦਸ਼ਾਹ ਦੀ ਨਵੀਂ ਐਲਬਮ ‘ਤੇ ਮਹਾਕਾਲ ਮੰਦਿਰ ਦੇ ਸੰਤਾਂ, ਮਹੰਤਾਂ ਅਤੇ ਪੁਜਾਰੀਆਂ ਨੇ ਜਤਾਇਆ ਇਤਰਾਜ਼

Rajneet Kaur
2 Min Read

ਨਿਊਜ਼ ਡੈਸਕ: ਰੈਪਰ ਬਾਦਸ਼ਾਹ ਦੀ ਨਵੀਂ ਐਲਬਮ ‘ਤੇ ਮਹਾਕਾਲ ਮੰਦਿਰ ਦੇ ਸੰਤਾਂ, ਮਹੰਤਾਂ ਅਤੇ ਪੁਜਾਰੀਆਂ ਨੇ ਇਤਰਾਜ਼ ਜਤਾਇਆ ਹੈ। ਰੈਪਰ ਬਾਦਸ਼ਾਹ ਨੇ ਆਪਣੇ ਇਕ ਗੀਤ ‘ਚ ਭਗਵਾਨ ਭੋਲੇਨਾਥ ਦਾ ਨਾਂ ਲੈਂਦੇ ਹੋਏ ਕੁਝ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਹੈ।

ਪੁਜਾਰੀਆਂ ਦਾ ਕਹਿਣਾ ਹੈ ਕਿ ਜੇਕਰ ਭਗਵਾਨ ਸ਼ਿਵ ਦਾ ਨਾਮ ਲੈਣਾ ਹੈ ਤਾਂ ਉਨ੍ਹਾਂ ਦੇ ਭਜਨ ਬਣਾਓ, ਪਰ ਜੇਕਰ ਤੁਸੀਂ ਆਪਣੀ ਸ਼ੋਹਰਤ ਲਈ ਭਗਵਾਨ ਦੇ ਨਾਮ ਦੀ ਦੁਰਵਰਤੋਂ ਕਰੋਗੇ ਤਾਂ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਗੀਤ ‘ਤੇ ਇਤਰਾਜ਼ ਜਤਾਉਂਦੇ ਹੋਏ ਅਖੰਡ ਹਿੰਦੂ ਸੈਨਾ ਦੇ ਸੰਸਥਾਪਕ ਮਹਾਮੰਡਲੇਸ਼ਵਰ ਆਚਾਰੀਆ ਸ਼ੇਖਰ ਨੇ ਕਿਹਾ ਹੈ ਕਿ ਸਾਨੂੰ ਕੋਈ ਵੀ ਗੀਤ ਬਣਾਉਣ ‘ਤੇ ਕੋਈ ਇਤਰਾਜ਼ ਨਹੀਂ ਹੈ, ਪਰ ਸਾਡੇ ਦੇਵੀ-ਦੇਵਤਿਆਂ ਦੇ ਨਾਂ ਸਤਿਕਾਰ ਨਾਲ ਲਏ ਜਾਣੇ ਚਾਹੀਦੇ ਹਨ। ਜੇਕਰ ਉਨ੍ਹਾਂ ਦੇ ਨਾਮ ਅਤੇ ਸਨਮਾਨ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਕੀਤੀ ਜਾਂਦੀ ਹੈ ਤਾਂ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਉਥੇ ਹੀ ਪਰਮਹੰਸ ਅਵਧੇਸ਼ਪੁਰੀ ਮਹਾਰਾਜ ਨੇ ਇਸ ਗੀਤ ‘ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਹੈ ਕਿ ਗੀਤ ‘ਚ ਕਈ ਇਤਰਾਜ਼ਯੋਗ ਸ਼ਬਦ ਹਨ, ਜਿਨ੍ਹਾਂ ਨੂੰ ਭਗਵਾਨ ਸ਼ਿਵ ਦੇ ਪਵਿੱਤਰ ਨਾਂ ਨਾਲ ਲੈਣਾ ਸਰਾਸਰ ਗਲਤ ਹੈ। ਰੈਪਰ ਬਾਦਸ਼ਾਹ ਨੂੰ ਜਾਂ ਤਾਂ ਭਗਵਾਨ ਸ਼ਿਵ ਦਾ ਗੀਤ ਜਾਂ ਭਜਨ ਬਣਾਉਣਾ ਚਾਹੀਦਾ ਹੈ। ਜੇਕਰ ਪ੍ਰਮਾਤਮਾ ਦਾ ਨਾਮ ਲੈ ਕੇ ਇਸ ਤਰ੍ਹਾਂ ਦੀ ਸਸਤੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਸਨਾਤਨ ਸੱਭਿਆਚਾਰ ਦਾ ਮਜ਼ਾਕ ਹੋਵੇਗਾ, ਜਿਸ ਨੂੰ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment