ਨਿਊਜ਼ ਡੈਸਕ: ਅਟਲਾਂਟਿਕ ਮਹਾਂਸਾਗਰ ਵਿੱਚ ਡੁੱਬੇ ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਲਈ ਜਾ ਰਹੀ ਇੱਕ ਪਣਡੁੱਬੀ ਪਿਛਲੇ ਐਤਵਾਰ ਤੋਂ ਲਾਪਤਾ ਹੈ, ਜਿਸ ਵਿੱਚ ਪੰਜ ਲੋਕ ਸਵਾਰ ਹਨ। ਟੀਮ ਵੱਲੋਂ ਪਣਡੁੱਬੀ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਰਚ ਆਪਰੇਸ਼ਨ ‘ਚ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਪਣਡੁੱਬੀ ‘ਚ ਆਕਸੀਜਨ ਘੱਟ ਹੋ ਰਹੀ ਹੈ, ਜਿਸ ਕਾਰਨ ਇਸ ‘ਚ ਸਵਾਰ ਲੋਕਾਂ ਦੀ ਜਾਨ ਖਤਰੇ ‘ਚ ਹੈ। ਇਸ ਦੇ ਨਾਲ ਹੀ ਖੋਜ ਟੀਮ ਨੂੰ ਸਮੁੰਦਰ ਦੇ ਅੰਦਰ ਬਹੁਤ ਉੱਚੀ ਆਵਾਜ਼ ਵੀ ਸੁਣੀ ਹੈ।
ਯੂਐਸ ਕੋਸਟ ਗਾਰਡ ਨੇ ਟਵੀਟ ਕਰਕੇ ਇਸ ਸਬੰਧੀ ਪੁਸ਼ਟੀ ਕੀਤੀ ਹੈ ਕਿ ਜਿਸ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਉੱਥੇ ਇੱਕ ਕੈਨੇਡੀਅਨ ਪੀ-3 ਜਹਾਜ਼ ਦੀ ਖੋਜ ਟੀਮ ਨੇ ਪਾਣੀ ਦੇ ਅੰਦਰ ਇੱਕ ਆਵਾਜ਼ ਸੁਣੀ ਹੈ। ਇਸ ਆਵਾਜ਼ ਤੋਂ ਚਾਰ ਘੰਟੇ ਬਾਅਦ ਉਸ ਇਲਾਕੇ ਵਿੱਚ ਵਾਧੂ ਸੋਨਾਰ ਤਾਇਨਾਤ ਕਰ ਦਿੱਤੇ ਗਏ। ਦੱਸ ਦਈਏ ਕਿ ਸੋਨਾਰ ਇੱਕ ਤਕਨੀਕ ਹੈ ਜੋ ਪਾਣੀ ਦੇ ਹੇਠਾਂ ਜਾਂ ਸਤ੍ਹਾ ‘ਤੇ ਚੀਜ਼ਾਂ ਦਾ ਪਤਾ ਲਗਾਉਣ ਲਈ ਆਵਾਜ਼ ਦੀ ਵਰਤੋਂ ਕਰਦੀ ਹੈ।
ਇਸ ਦੇ ਨਾਲ ਹੀ ਇੱਕ ਰਿਪੋਰਟ ਮੁਤਾਬਕ ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਡਿਪਾਰਟਮੈਂਟ ਵੱਲੋਂ ਵੀ ਅਜਿਹੀ ਜਾਣਕਾਰੀ ਦਿੱਤੀ ਗਈ ਹੈ ਕਿ ਪਣਡੁੱਬੀ ਦੇ ਲਾਪਤਾ ਹੋਣ ਵਾਲੀ ਥਾਂ ਤੋਂ ਇੱਕ ਉੱਚੀ ਆਵਾਜ਼ ਸੁਣਾਈ ਦਿੱਤੀ, ਜੋ ਕਈ ਘੰਟਿਆਂ ਤੱਕ ਸੁਣਾਈ ਦਿੱਤੀ। ਅਮਰੀਕੀ ਮੀਡੀਆ ਸਮੂਹ ਸੀਐਨਐਨ ਨੇ ਮੰਗਲਵਾਰ ਰਾਤ ਤੋਂ ਇੱਕ ਮੀਮੋ ਦੀ ਖਬਰ ਦਿੱਤੀ ਹੈ, ਜਿਸ ਵਿੱਚ ਕਈ ਵਾਰ ਆਵਾਜ਼ ਸੁਣੀ ਗਈ ਸੀ।
Canadian P-3 aircraft detected underwater noises in the search area. As a result, ROV operations were relocated in an attempt to explore the origin of the noises. Those ROV searches have yielded negative results but continue. 1/2
— USCGNortheast (@USCGNortheast) June 21, 2023
ਦੱਸ ਦਈਏ ਕਿ ਐਤਵਾਰ ਨੂੰ ਇਹ ਪਣਡੁੱਬੀ ਟਾਈਟੈਨਿਕ ਦੇ ਮਲਬੇ ਨੂੰ ਦਿਖਾਉਣ ਲਈ ਕੈਨੇਡਾ ਦੇ ਨਿਊਫਾਊਂਡਲੈਂਡ ਤੱਟ ਨੇੜੇ ਲਾਪਤਾ ਹੋ ਗਈ ਸੀ। ਜਿਵੇਂ-ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ, ਪਣਡੁੱਬੀ ਵਿੱਚ ਆਕਸੀਜਨ ਖਤਮ ਹੋ ਰਹੀ ਹੈ। ਪਣਡੁੱਬੀ ਦੀ ਭਾਲ ਵਿੱਚ ਲੱਗੀ ਸਰਕਾਰੀ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਪਣਡੁੱਬੀ ਵਿੱਚ 25 ਘੰਟਿਆਂ ਤੋਂ ਵੀ ਘੱਟ ਆਕਸੀਜਨ ਬਚੀ ਹੈ। ਸਮੁੰਦਰ ‘ਚ ਡੁੱਬਕੀ ਲਗਾਉਣ ਤੋਂ ਇੱਕ ਘੰਟਾ 45 ਮਿੰਟ ਬਾਅਦ ਜਹਾਜ਼ ਦਾ ਸੰਪਰਕ ਟੁੱਟ ਗਿਆ ਸੀ ਅਤੇ ਉਦੋਂ ਤੋਂ ਹੀ ਇਸ ਦੀ ਭਾਲ ਕੀਤੀ ਜਾ ਰਹੀ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.