ਕੋਰੋਨਾ ਮਹਾਮਾਰੀ ਦੌਰਾਨ ਵਿਗਿਆਨਕਾਂ ਦੀ ਵਿਸ਼ੇਸ਼ ਪਹਿਲ!

TeamGlobalPunjab
2 Min Read

ਨਿਊਜ਼ ਡੈਸਕ : ਦੇਸ਼ ਦੁਨੀਆਂ ਅੰਦਰ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਕੋਰੋਨਾ ਵਾਇਰਸ ਨੇ ਹੁਣ ਤੱਕ ਦੁਨੀਆਂ ਭਰ ਦੇ 11 ਕਰੋੜ 35 ਲੱਖ ਤੋਂ ਵੀ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਜਦੋਂ ਕਿ 25 ਲੱਖ ਤੋਂ ਵਧੇਰੇ ਲੋਕਾਂ ਦੀ ਇਸ ਲਾਇਲਾਜ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ ਇਸ ਦੌਰਾਨ ਸਰਕਾਰ ਵੱਲੋਂ ਕਰੋੜਾਂ ਟੈਸਟ ਸਭ ਤੋਂ ਜ਼ਰੂਰੀ ਕਰ ਦਿੱਤਾ ਗਿਆ ਹੈ ਅਤੇ ਕਰੋਨਾ ਦੇ ਟੈਸਟ ਦੇ ਲਈ ਕਈ ਨਵੇਂ ਉਪਕਰਨ ਤਿਆਰ ਕੀਤੇ ਜਾ ਰਹੇ ਹਨ ਇਸ ਦੇ ਚੱਲਦਿਆਂ ਹੁਣ ਵਿਗਿਆਨੀਆਂ ਵੱਲੋਂ ਇਕ ਅਜਿਹੀ ਖ਼ਾਸ ਚਿੱਪ ਤਿਆਰ ਕੀਤੀ ਗਈ ਹੈ ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਦੀ ਜਾਂਚ ਨੂੰ ਬੇਹੱਦ ਸੌਖਾ ਕਰ ਦੇਵੇਗੀ ਇਸ ਚਿੱਪ ਦੀ ਮਦਦ ਨਾਲ ਕੋਰੋਨਾ ਦੇ ਨਤੀਜੇ 55 ਮਿੰਟ ਤੋਂ ਵੀ ਘੱਟ ਸਮੇਂ ਦੇ ਵਿਚ ਪਤਾ ਕੀਤੇ ਜਾ ਸਕਣਗੇ ।

ਮਾਈਕਰੋਫਲੂਇਡਿਕ ਚਿੱਪ ਉਂਗਲੀ ਦੇ ਖੂਨ ਦੇ ਨਮੂਨਿਆਂ ਵਿਚ ਕੋਵਿਡ -19 ਦੇ ਨਿਉਕਲੀਓਕੈਪਸੀਡ (ਐਨ) ਪ੍ਰੋਟੀਨ ਦਾ ਵਿਸ਼ਲੇਸ਼ਣ ਕਰਦਾ ਹੈ। ਇਸ ਨਾਲ ਜੁੜੇ ਅਧਿਐਨ ਨੂੰ ‘ਏਸੀਐਸ ਸੈਂਸਰਜ਼’ ਨਾਮਕ ਖੋਜ ਰਸਾਲੇ ਵਿੱਚ ਪ੍ਰਕਾਸ਼ਤ ਕੀਤਾ ਗਿਆ ਹੈ। ਇਸ ਅਧਿਐਨ ਦੇ ਅਨੁਸਾਰ, ਇਹ ਚਿੱਪ ਉਂਗਲ ਤੇ ਸੂਈ ਚੁਭਾ ਕੇ ਲਏ ਖੂਨ ਦੇ ਸੀਰਮ ਤੋਂ ਕੋਵਿਡ -19 ਦੇ ਨਿਉਕਲੀਓਕਾੱਪਸਿੱਡ ਪ੍ਰੋਟੀਨ ਦੇ ਗਾੜ੍ਹਾਪਣ ਨੂੰ ਮਾਪਦਾ ਹੈ, ਜੋ ਕੋਵਿਡ -19 ਦਾ ਬਾਇਓਮਾਰਕਰ ਹੈ। ਇਸ ਵਿਸ਼ੇਸ਼ ਚਿੱਪ ਦੀ ਮਦਦ ਨਾਲ ਕੋਰੋਨਾ ਦੀ ਜਾਂਚ ਕਰਨ ਲਈ, ਖੋਜਕਰਤਾਵਾਂ ਨੇ ਤੰਦਰੁਸਤ ਲੋਕਾਂ ਅਤੇ ਕੋਵਿਡ -19 ਤੋਂ ਸੰਕਰਮਿਤ ਲੋਕਾਂ ਦੇ ਖੂਨ ਦੇ ਨਮੂਨਿਆਂ ਦੀ ਜਾਂਚ ਕੀਤੀ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਮਾਈਕ੍ਰੋਚਿੱਪ ਵੱਧ ਤੋਂ ਵੱਧ 55 ਮਿੰਟਾਂ ਵਿਚ ਕੋਰੋਨਾ ਵਾਇਰਸ ਦਾ ਪਤਾ ਲਗਾ ਲੈੰਦੀ ਹੈ ।

Share this Article
Leave a comment